ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ 'ਚ ਫਸੇ ਮਜ਼ਦੂਰਾਂ ਨਾਲ ਵਾਇਰਲ ਤਸਵੀਰ ਸਬੰਧਿਤ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਪੁਰਾਣੀ ਹੈ ਅਤੇ ਇਸਦਾ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ ਮਜ਼ਦੂਰਾਂ ਨਾਲ ਕੋਈ ਸਬੰਧ ਨਹੀਂ ਹੈ।

Unrelated image shared in the name of Uttarkashi Tunnel Tragedy

RSFC (Team Mohali)- ਉੱਤਰਾਖੰਡ ਦੇ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਮਜ਼ਦੂਰਾਂ ਨੂੰ ਫਸੇ 17 ਦਿਨ ਹੋ ਗਏ ਹਨ ਤੇ ਅੱਜ (28 ਨਵੰਬਰ 2023) ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਜਲਦ ਹੀ ਬਾਹਰ ਕੱਢ ਲਿਆ ਜਾਵੇਗਾ। ਇਸ ਵਿਚਾਲੇ ਸੋਸ਼ਲ ਮੀਡਿਆ 'ਤੇ ਇੱਕ ਬਜ਼ੁਰਗ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਸੁਰੰਗ ਵਿਚ ਫਸੇ ਇੱਕ ਮਜਦੂਰ ਦੀ ਹੈ।  

ਫੇਸਬੁੱਕ ਯੂਜ਼ਰ "Parvinder singh Mullanpur" ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਜੇ ਅਸੀ ਸੁਰੰਗ ਚ ਫਸੇ ਮਜ਼ਦੂਰਾਂ ਤਕ ਨਹੀਂ ਪਹੁੰਚ ਸਕਦੇ ਫੇਰ ਚੰਦ ਤੇ ਪਹੁੰਚਣ ਦਾ ਸਾਨੂੰ ਕੀ ਫਾਇਦਾ! ਚੰਦਰਯਾਨ ਦੀ ਕਾਮਯਾਬੀ ਦੀਆ ਦੇਸ ਵਾਸੀਆ ਨੂੰ ਫੇਰ ਤੋ ਮੁਬਾਰਕਾ !"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਕਾਫੀ ਪੁਰਾਣੀ ਹੈ ਅਤੇ ਇਸਦਾ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ ਮਜ਼ਦੂਰਾਂ ਨਾਲ ਕੋਈ ਸਬੰਧ ਨਹੀਂ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਤਸਵੀਰ ਪੁਰਾਣੀ ਹੈ

ਸਾਨੂੰ ਇਹ ਤਸਵੀਰ ਫੇਸਬੁੱਕ ਪੇਜ 'Old Age Care Trust' ਦੁਆਰਾ 25 ਦਿਸੰਬਰ 2020 ਦੀ ਪ੍ਰਕਾਸ਼ਿਤ ਮਿਲੀ। ਹਾਲਾਂਕਿ, ਇਸ ਤਸਵੀਰ ਦਾ ਇਸਤੇਮਾਲ ਪੋਸਟ ਵਿਚ ਦਾਨ ਅਤੇ ਲੋਕਾਂ ਤੋਂ ਮਦਦ ਲੈਣ ਲਈ ਕੀਤਾ ਗਿਆ ਸੀ।  

ਇਸ ਤਰ੍ਹਾਂ ਹੀ ਸਾਨੂੰ ਇਹ ਤਸਵੀਰ ਇੱਕ ਹੋਰ ਫੇਸਬੁੱਕ ਪੇਜ ਦੁਆਰਾ 28 ਸਿਤੰਬਰ 2020 ਨੂੰ ਸਾਂਝੀ ਕੀਤੀ ਮਿਲੀ। ਪੇਜ ਨੇ ਇਸ ਤਸਵੀਰ ਨੂੰ ਭਾਵਨਾਤਮਕ ਤਰੀਕੇ ਨਾਲ ਪੋਸਟ ਕੀਤਾ ਸੀ।  

"ਰੋਜ਼ਾਨਾ ਸਪੋਕਸਮੈਨ ਇਸ ਤਸਵੀਰ ਦੀ ਮਿਤੀ ਅਤੇ ਥਾਂ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਤਸਵੀਰ ਉੱਤਰਾਖੰਡ ਦੇ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ ਮਜ਼ਦੂਰਾਂ ਸਬੰਧਿਤ ਨਹੀਂ ਹੈ ਤੇ ਇਹ ਤਸਵੀਰ ਕਈ ਸਾਲਾਂ ਤੋਂ ਇੰਟਰਨੇਟ ਤੇ ਮੌਜੂਦ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਕਾਫੀ ਪੁਰਾਣੀ ਹੈ ਅਤੇ ਇਸਦਾ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ ਮਜ਼ਦੂਰਾਂ ਨਾਲ ਕੋਈ ਸਬੰਧ ਨਹੀਂ ਹੈ।