ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਨਹੀਂ ਹੋਇਆ ਹੈ ਬੰਦ, ਸਿਰਫ ਇੱਕ ਟਵੀਟ ਨੂੰ ਕੀਤਾ ਗਿਆ ਸੀ BAN

ਸਪੋਕਸਮੈਨ ਸਮਾਚਾਰ ਸੇਵਾ

ਗਿਆਨੀ ਹਰਪ੍ਰੀਤ ਸਿੰਘ ਦਾ ਅਕਾਊਂਟ ਬੰਦ ਨਹੀਂ ਕੀਤਾ ਗਿਆ ਹੈ ਬਸ ਇੱਕ ਟਵੀਟ ਸਰਕਾਰ ਵੱਲੋਂ ਭਾਰਤ 'ਚ ਬੈਨ ਕੀਤਾ ਗਿਆ ਹੈ।

Fact Check No twitter account of Giani Harpreet Singh not withheld in India

RSFC (Team Mohali)- ਫੇਸਬੁੱਕ ਪੇਜ The City Headlines ਨੇ ਅੱਜ 29 ਮਾਰਚ 2023 ਨੂੰ ਇੱਕ ਗ੍ਰਾਫਿਕ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਸਿੱਖ ਕੌਮ ਦੇ ਮਾਨਵਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ ਸਰਕਾਰ ਵੱਲੋਂ ਭਾਰਤ 'ਚ ਬੰਦ ਕਰ ਦਿੱਤਾ ਗਿਆ ਹੈ।

ਪੇਜ ਨੇ ਪੋਸਟ ਸਾਂਝਾ ਕਰਦਿਆਂ ਲਿਖਿਆ, "ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਹੋਇਆ ਬੰਦ"

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਊਂਟ ਬੰਦ ਨਹੀਂ ਕੀਤਾ ਗਿਆ ਹੈ ਬਸ ਇੱਕ ਟਵੀਟ ਸਰਕਾਰ ਵੱਲੋਂ ਭਾਰਤ 'ਚ ਬੈਨ ਕੀਤਾ ਗਿਆ ਹੈ।"

ਪੜ੍ਹੋ ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਕਿ ਸਾਨੂੰ ਇਸ ਮਾਮਲੇ ਨਾਲ ਜੁੜੀ ਕੋਈ ਖਬਰ ਨਹੀਂ ਮਿਲੀ। ਜੇਕਰ ਅਜਿਹਾ ਕੁਝ ਵਾਪਰਿਆ ਹੁੰਦਾ ਤਾਂ ਓਹਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ। 

ਹੁਣ ਅਸੀਂ ਅੱਗੇ ਵਧਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਦੇ ਟਵਿੱਟਰ ਅਕਾਊਂਟ ਨੂੰ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਕਿ ਉਨ੍ਹਾਂ ਦਾ ਅਕਾਊਂਟ ਭਾਰਤ 'ਚ ਬੰਦ ਨਹੀਂ ਹੋਇਆ ਹੈ। 

ਇਥੇ ਜੇਕਰ ਪੇਜ ਨੂੰ ਸਕੈਨ ਕੀਤਾ ਜਾਵੇ ਤਾਂ ਪੇਜ 'ਤੇ ਮੌਜੂਦ ਦੂਜਾ ਟਵੀਟ ਬੈਨ ਕੀਤਾ ਗਿਆ ਹੈ ਜਿਸਦਾ ਸਕ੍ਰੀਨਸ਼ੋਟ ਪੇਜ ਵੱਲੋਂ ਸਾਂਝਾ ਕੀਤਾ ਗਿਆ ਸੀ।

ਮਤਲਬ ਸਾਫ ਹੈ ਕਿ ਪੇਜ ਵੱਲੋਂ ਗੁੰਮਰਾਹਕੁਨ ਦਾਅਵਾ ਸਾਂਝਾ ਕੀਤਾ ਗਿਆ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਊਂਟ ਬੰਦ ਨਹੀਂ ਕੀਤਾ ਗਿਆ ਹੈ ਬਸ ਇੱਕ ਟਵੀਟ ਸਰਕਾਰ ਵੱਲੋਂ ਭਾਰਤ 'ਚ ਬੈਨ ਕੀਤਾ ਗਿਆ ਹੈ।