ਫੈਕਟ ਚੈੱਕ: ਮੁਸਲਿਮ ਔਰਤ ਤੇ ਬੱਚੀ ਨਾਲ ਵਾਪਰੇ ਹਾਦਸੇ ਦੀ ਵਾਇਰਲ ਵੀਡੀਓ ਦਾ ਸੱਚ/ਝੂਠ

ਏਜੰਸੀ

Fact Check

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਬਲਿਆ ਦੀ ਹੈ।

Photo

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਬਲਿਆ ਦੀ ਹੈ। ਇਹ ਵੀਡੀਓ ਵਿਚ ਹਿਜ਼ਾਬ ਵਿਚ ਇਕ ਮੁਸਲਿਮ ਔਰਤ ਅਪਣੀ ਬੱਚੀ ਨਾਲ ਸੜਕ 'ਤੇ ਜਾ ਰਹੀ ਸੀ ਤੇ ਉਸੇ ਸਮੇਂ ਇਕ ਆਲਟੋ ਗੱਡੀ ਨੇ ਪਿੱਛੋਂ ਆ ਕੇ ਉਹਨਾਂ ਨੂੰ ਟੱਕਰ ਮਾਰੀ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 

ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਦਾਅਵਾ ਬਿਲਕੁਲ ਗਲਤ ਹੈ। ਹਾਦਸੇ ਵਿਚ ਮਰਨ ਵਾਲੀ ਔਰਤ ਤੇ ਉਸ ਦੀ ਬੱਚੀ ਮੁਸਲਿਮ ਨਹੀਂ ਸੀ। ਔਰਤ ਦੀ ਪਛਾਣ ਉਸ਼ਾ ਦੇਵੀ ਅਤੇ ਉਸ ਦੀ ਬੱਚੀ ਦੀ ਪਛਾਣ ਪੁਸ਼ਪਾਂਜੰਲੀ ਵਜੋਂ ਹੋਈ ਹੈ।

ਵਾਇਰਲ ਵੀਡੀਓ ਦਾ ਦਾਅਵਾ

ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ, 'ਯੂਪੀ ਦੇ ਬਲਿਆ ਜ਼ਿਲ੍ਹੇ ਦੇ ਰਸੜਾ ਇਲਾਕੇ ਦੀ ਸੜਕ ਦੇ ਕਿਨਾਰੇ ਇਕ ਮੁਸਲਿਮ ਨਕਾਬਪੋਸ਼ ਔਰਤ ਅਪਣੀ ਬੱਚੀ ਨਾਲ ਜਾ ਰਹੀ ਸੀ। ਪਿੱਛੋਂ ਇਕ ਆਲਟੋ ਵਾਲੇ ਨੇ ਜਾਣ ਬੂਝ ਕੇ ਗੱਡੀ ਕਿਨਾਰੇ ਲਿਜਾ ਕੇ ਮਹਿਲਾ ਅਤੇ ਉਸ ਦੀ ਬੱਚੀ 'ਤੇ ਚੜ੍ਹਾ ਦਿੱਤੀ ਤੇ ਉਹਨਾਂ ਨੇ ਮੌਕੇ 'ਤੇ ਦਮ ਤੋੜ ਦਿੱਤਾ।'

ਯੂਜ਼ਰ ਨੇ ਅੱਗੇ ਲਿਖਿਆ, 'ਨਫਰਤ ਫੈਲ ਚੁੱਕੀ ਹੈ, ਇਸ ਦੇਸ਼ ਵਿਚ ਮੁਸਲਮਾਨ ਕੋਰੋਨਾ ਅਤੇ ਇਹਨਾਂ ਨਫਰਤੀ ਲੋਕਾਂ,,,ਦੋਵਾਂ ਨਾਲ ਲੜ ਰਿਹਾ ਹੈ'। ਖ਼ਬਰ ਲਿਖੇ ਜਾਣ ਤੱਕ ਇਸ ਪੋਸਟ ਨੂੰ 1,11,000 ਵਾਰ ਦੇਖਿਆ ਜਾ ਚੁੱਕਿਆ ਸੀ ਤੇ 15,000 ਵਾਰ ਸ਼ੇਅਰ ਕੀਤਾ ਜਾ ਚੁੱਕਿਆ ਸੀ।

ਸੱਚਾਈ

ਇਸ ਵੀਡੀਓ ਦੀ ਜਾਂਚ ਕਰਦਿਆਂ ਪੁਸ਼ਟੀ ਹੋਈ ਕਿ ਇਹ ਹਾਦਸਾ ਬਲਿਆ ਜ਼ਿਲ੍ਹੇ ਵਿਚ ਹੀ ਵਾਪਰਿਆ ਹੈ। ਕੁਝ ਰਿਪੋਰਟਾਂ ਤੋਂ ਪਤਾ ਚੱਲਿਆ ਕਿ ਔਰਤ ਦਾ ਨਾਂਅ ਉਸ਼ਾ ਦੇਵੀ ਅਤੇ ਉਸ ਦੀ ਬੱਚੀ ਦਾ ਨਾਂਅ ਪੁਸ਼ਪਾਜੰਲੀ ਹੈ।

ਬਲਿਆ ਪੁਲਿਸ ਦਾ ਬਿਆਨ

ਇਸ ਮਾਮਲੇ ਦੀ ਪੁਸ਼ਟੀ ਕਰਨ ਲਈ ਜਦੋਂ ਬਲਿਆ ਪੁਲਿਸ ਦੇ ਐਸਐਚਓ ਸੌਰਬ ਕੁਮਾਰ ਰਾਏ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਔਰਤ ਮੁਸਲਿਮ ਨਹੀਂ ਸੀ ਤੇ ਨਾ ਹੀ ਇਸ ਹਾਦਸੇ ਦਾ ਧਰਮ ਨਾਲ ਕੋਈ ਸਬੰਧ ਹੈ। ਉਹਨਾਂ ਕਿਹਾ ਕਿ ਕਾਰ ਦੇ ਡਰਾਇਵਰ ਦੀ ਪਛਾਣ ਹੋ ਗਈ ਹੈ ਤੇ ਉਸ  ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।

ਬਲਿਆ ਪੁਲਿਸ ਨੇ ਐਫਆਈਆਰ ਦੀ ਕਾਪੀ ਟਵੀਟ ਵੀ ਕੀਤੀ ਹੈ। ਇਸ ਵਿਚ ਬੱਚੀ ਅਤੇ ਔਰਤ ਦਾ ਨਾਂਅ ਵੀ ਲਿਖਿਆ ਹੋਇਆ ਹੈ। ਇਸ ਜਾਂਚ ਤੋਂ ਸਾਫ ਜ਼ਹਿਰ ਹੁੰਦਾ ਹੈ ਕਿ ਔਰਤ ਮੁਸਲਿਮ ਨਹੀਂ ਸੀ ਅਤੇ ਨਾ ਹੀ ਇਸ ਹਾਦਸੇ ਦਾ ਧਰਮ ਨਾਲ ਕੋਈ ਸਬੰਧ ਸੀ।

ਫੈਕਟ ਚੈੱਕ: 

ਦਾਅਵਾ: ਯੂਪੀ ਦੇ ਬਲਿਆ ਜ਼ਿਲ੍ਹੇ ਵਿਚ ਇਕ ਕਾਰ ਨੇ ਮੁਸਲਿਮ ਔਰਤ ਅਤੇ ਉਸ ਦੀ ਬੱਚੀ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਸੱਚਾਈ: ਹਾਦਸੇ ਦਾ ਸ਼ਿਕਾਰ ਹੋਈ ਔਰਤ ਤੇ ਉਸ ਦੀ ਬੱਚੀ ਮੁਸਲਿਮ ਨਹੀਂ ਸੀ। ਇਸ ਦੀ ਪੁਸ਼ਟੀ ਸਥਾਨਕ ਪੁਲਿਸ ਨੇ ਕੀਤੀ ਹੈ।