ਜੰਮੂ-ਸ਼੍ਰੀਨਗਰ ਹਾਈਵੇ ਦੀ ਨਹੀਂ ਹੈ ਇਹ ਵਾਇਰਲ ਤਸਵੀਰ, ਪੜ੍ਹੋ Fact Check 

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਚੀਨ ਦੇ Weiyuan Wudu Expressway ਦੀ ਹੈ ਨਾ ਕਿ ਜੰਮੂ-ਸ਼੍ਰੀਨਗਰ ਹਾਈਵੇ ਦੀ। 

Fact Check Image of Weiyuan Wudu Expressway in China viral as Kashmir-Sri Nagar Highway

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਹਾਈਵੇ ਦੀ ਤਸਵੀਰ ਵਾਇਰਲ ਕਰਦਿਆਂ ਮੋਦੀ ਸਰਕਾਰ ਦੀ ਤਰੀਫਾਂ ਦੇ ਪੁੱਲ ਬੰਨ੍ਹੇ ਜਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਜੀਨੀਅਰਿੰਗ ਦੀ ਮਿਸਾਲ ਸਾਬਿਤ ਕਰਦਾ ਇਹ ਹਾਈਵੇ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ਹੈ। 

ਫੇਸਬੁੱਕ ਯੂਜ਼ਰ Vikas Bagga ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, "ਜੰਮੂ ਸ਼੍ਰੀ ਨਗਰ ਹਾਈਵੇ ਹਜੇ ਅਸੀਂ ਇਸ ਕੰਮ ਨੁੰ ਕਹਿਣੇ ਆ..Narendra Modi ਨੇ ਕਿਤਾ ਹੀ ਕੀ ਏ...."

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਚੀਨ ਦੇ Weiyuan Wudu Expressway ਦੀ ਹੈ ਨਾ ਕਿ ਜੰਮੂ-ਸ਼੍ਰੀਨਗਰ ਹਾਈਵੇ ਦੀ। 

ਪੜ੍ਹੋ ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਤਸਵੀਰ ਜੰਮੂ-ਸ਼੍ਰੀਨਗਰ ਹਾਈਵੇ ਦੀ ਨਹੀਂ ਹੈ

ਸਾਨੂੰ ਇਹ ਤਸਵੀਰ caixinglobal ਦੀ ਵੈੱਬਸਾਈਟ ਦੀ ਇਮੇਜ ਗੈਲਰੀ ਵਿਚ ਅਪਲੋਡ ਮਿਲੀ। ਇਥੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਤਸਵੀਰ ਚੀਨ ਦੇ Weiyuan Wudu Expressway ਦੀ ਹੈ। 

ਤਸਵੀਰ ਨਾਲ ਡਿਸਕ੍ਰਿਪਸ਼ਨ ਦਿੱਤਾ ਗਿਆ, "ਚੀਨ ਦੇ ਗਨਸੁ ਪ੍ਰਾਂਤ 'ਚ ਬਣੇ Weiyuan Wudu Expressway ਨੂੰ ਆਮ ਜਨਤਾ ਲਈ ਖੋਲ ਦਿੱਤਾ ਗਿਆ।"

ਹੁਣ ਅਸੀਂ ਗੂਗਲ ਅਰਥ ਜਰੀਏ ਲੋਕੇਸ਼ਨ ਦੀ ਭਾਲ ਕੀਤੀ। ਅਸੀਂ ਪਾਇਆ ਕਿ ਵਾਇਰਲ ਤਸਵੀਰ ਚੀਨ ਦੇ Weiyuan Wudu Expressway ਦੀ ਹੀ ਹੈ। ਗੂਗਲ ਅਰਥ ਦੇ ਸਰਚ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

ਨਤੀਜਾ-  ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਚੀਨ ਦੇ Weiyuan Wudu Expressway ਦੀ ਹੈ ਨਾ ਕਿ ਜੰਮੂ-ਸ਼੍ਰੀਨਗਰ ਹਾਈਵੇ ਦੀ।