NDMA ਨੇ ਸਾਂਝੀ ਕੀਤੀ ਉੱਤਰਕਾਸ਼ੀ ਸੁਰੰਗ ਵਰਕਰਾਂ ਦੀ AI Generated ਤਸਵੀਰ, Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ AI Generated ਹੈ। 

Fact Check AI Generated Image Shared By NDMA In The Name Of Uttarkashi Tunnel Workers

RSFC (Team Mohali)- ਪਿਛਲੇ 17 ਦਿਨਾਂ ਤੋਂ ਉੱਤਰਾਖੰਡ ਦੇ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ 41 ਮਜਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮਜਦੂਰਾਂ ਨੂੰ ਬਾਹਰ ਕੱਢਣ ਦੇ ਮਿਸ਼ਨ ਦੀ ਸਫਲਤਾ ਨੇ ਪੂਰੇ ਦੇਸ਼ ਨੂੰ ਰਾਹਤ ਦਾ ਸਾਹ ਦਿੱਤਾ ਹੈ। ਹੁਣ ਇਸੇ ਮਿਸ਼ਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੁਰੰਗ ਵਿਚ ਭਾਰਤ ਦਾ ਝੰਡਾ ਫੜ੍ਹੇ ਮਜਦੂਰਾਂ ਦੀ ਤਸਵੀਰ ਵਾਇਰਲ ਹੋ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ 41 ਮਜਦੂਰਾਂ ਦੀ ਹੈ। ਇਸ ਤਸਵੀਰ ਨੂੰ ਰਾਸ਼ਟਰੀ ਆਪਦਾ ਪ੍ਰਬੰਧਨ ਭਾਰਤ ਸਣੇ ਕਈ ਸੋਸ਼ਲ ਮੀਡੀਆ ਯੂਜ਼ਰਸ ਸ਼ੇਅਰ ਕਰ ਰਹੇ ਹਨ।

NDMA India | राष्ट्रीय आपदा प्रबंधन प्राधिकरण ਨੇ ਇਸ ਤਸਵੀਰ ਨੂੰ ਸਾਂਝੀ ਕਰਦਿਆਂ ਲਿਖਿਆ, "#UttarakhandTunnelRescue"

ਇਸੇ ਤਰ੍ਹਾਂ ਕਈ ਯੂਜ਼ਰਸ ਵੀ ਇਸ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ ਜਿਨ੍ਹਾਂ ਦੇ ਕੁਝ ਪੋਸਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ AI Generated ਹੈ। 

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਦੱਸ ਦਈਏ ਕਿ ਇਸ ਤਸਵੀਰ ਵਿਚ ਦਿੱਸ ਰਹੇ ਲੋਕਾਂ ਦੇ ਹੱਥ ਤੇ ਚਿਹਰੇ ਆਮ ਲੋਕਾਂ ਤੋਂ ਵੱਖਰੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਵਿਚ ਕਈ ਚਿਹਰੇ ਸਹੀ ਨਹੀਂ ਦਿੱਸ ਰਹੇ ਜਿਸਤੋਂ ਇਹ ਸਾਫ ਹੁੰਦਾ ਹੈ ਕਿ ਵਾਇਰਲ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ।

ਹੁਣ ਅਸੀਂ ਅੱਗੇ ਵਧਦੇ ਹੋਏ hivemoderation.com 'ਤੇ ਇਸ ਤਸਵੀਰ ਦੀ ਜਾਂਚ ਕੀਤੀ। ਦੱਸ ਦਈਏ ਕਿ ਇਹ ਵੈੱਬਸਾਈਟ ਤਸਵੀਰਾਂ ਦੀ ਜਾਂਚ ਕਰ ਸਾਫ ਕਰਦੀ ਹੈ ਕਿ ਕੋਈ ਤਸਵੀਰ AI ਵੱਲੋਂ ਬਣਾਈ ਗਈ ਹੈ ਜਾਂ ਨਹੀਂ। ਦੱਸ ਦਈਏ ਇਥੇ ਜਾਂਚ ਦੇ ਨਤੀਜਿਆਂ ਤੋਂ ਸਾਫ ਹੋਇਆ ਕਿ ਵਾਇਰਲ ਤਸਵੀਰ AI ਵੱਲੋਂ ਬਣਾਈ ਗਈ ਹੈ। ਇਸ ਤਸਵੀਰ ਨੂੰ 100% AI generated ਰੇਟਿੰਗ ਦਿੱਤੀ ਗਈ।

ਮਤਲਬ ਸਾਫ ਸੀ ਕਿ ਵਾਇਰਲ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ।

ਕਿਵੇਂ ਕੀਤੀ ਜਾ ਸਕਦੀ AI ਜਾਂ Deepfake ਦੀ ਪਛਾਣ?

ਅੱਖਾਂ ਦੀਆਂ ਗੈਰ-ਕੁਦਰਤੀ ਹਰਕਤਾਂ: ਅੱਖਾਂ ਦੀਆਂ ਗੈਰ-ਕੁਦਰਤੀ ਹਰਕਤਾਂ ਦੀ ਭਾਲ ਕਰੋ, ਜਿਵੇਂ ਕਿ ਕੋਈ ਝਪਕਣਾ ਜਾਂ ਅਨਿਯਮਿਤ ਹਰਕਤਾਂ।

ਰੰਗ ਅਤੇ ਰੋਸ਼ਨੀ ਵਿਚ ਮੇਲ: ਚਿਹਰੇ ਅਤੇ ਬੈਕਗ੍ਰਾਊਂਡ ਵਿਚ ਰੰਗ ਅਤੇ ਰੋਸ਼ਨੀ ਨੂੰ ਧਿਆਨ ਨਾਲ ਵੇਖੋ ਕਿਉਂਕਿ ਇਹ ਰੰਗ ਤੇ ਰੋਸ਼ਨੀ ਵਿਚ ਮੇਲ ਨਹੀਂ ਖਾਂਦਾ ਹੈ।

ਆਡੀਓ ਗੁਣਵੱਤਾ: ਆਡੀਓ ਗੁਣਵੱਤਾ ਦੀ ਤੁਲਨਾ ਕਰੋ ਅਤੇ ਦੇਖੋ ਕਿ ਕੀ ਆਡੀਓ ਬੁੱਲ੍ਹਾਂ ਦੀ ਹਰਕਤ ਨਾਲ ਮੇਲ ਖਾਂਦਾ ਹੈ।

ਵਿਜ਼ੂਅਲ ਅਸੰਗਤਤਾਵਾਂ: ਵਿਜ਼ੂਅਲ ਅਸੰਗਤਤਾਵਾਂ ਦਾ ਵਿਸ਼ਲੇਸ਼ਣ ਕਰੋ, ਜਿਵੇਂ ਕਿ ਸਰੀਰ ਦੀ ਅਜੀਬ ਸ਼ਕਲ ਜਾਂ ਚਿਹਰੇ ਦੀਆਂ ਹਰਕਤਾਂ, ਚਿਹਰੇ ਦੀਆਂ ਵਿਸ਼ੇਸ਼ਤਾਵਾਂ ਦੀ ਗੈਰ-ਕੁਦਰਤੀ ਸਥਿਤੀ, ਜਾਂ ਅਜੀਬ ਮੁਦਰਾ ਜਾਂ ਸਰੀਰ।

ਰਿਵਰਸ ਇਮੇਜ ਸਰਚ: ਰਿਵਰਸ ਇਮੇਜ ਕਰ ਵੀਡੀਓ ਜਾਂ ਵਿਅਕਤੀ ਦੀ ਖੋਜ ਕਰੋ ਇਹ ਵੇਖਣ ਲਈ ਕਿ ਕੀ ਉਹ ਅਸਲੀ ਹੈ ਜਾਂ ਨਹੀਂ।

ਵੀਡੀਓ ਮੈਟਾਡੇਟਾ: ਵੀਡੀਓ ਮੈਟਾਡੇਟਾ ਦੀ ਜਾਂਚ ਕਰੋ ਅਤੇ ਦੇਖੋ ਕਿ ਕੀ ਇਸਨੂੰ ਬਦਲਿਆ ਜਾਂ ਸੰਪਾਦਿਤ ਕੀਤਾ ਗਿਆ ਹੈ।

ਡੀਪਫੇਕ ਡਿਟੈਕਸ਼ਨ ਟੂਲ: ਡੀਪਫੇਕ ਡਿਟੈਕਸ਼ਨ ਟੂਲਸ ਦੀ ਵਰਤੋਂ ਕਰੋ, ਜਿਵੇਂ ਕਿ ਔਨਲਾਈਨ ਪਲੇਟਫਾਰਮ ਜਾਂ ਬ੍ਰਾਊਜ਼ਰ ਐਕਸਟੈਂਸ਼ਨ, ਜੋ ਸ਼ੱਕੀ ਵੀਡੀਓ ਨੂੰ ਫਲੈਗ ਕਰ ਸਕਦੇ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ AI Generated ਹੈ, ਕੋਈ ਅਸਲ ਤਸਵੀਰ ਨਹੀਂ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।