ਮੁਖਤਾਰ ਅੰਸਾਰੀ ਦੇ ਜਨਾਜ਼ੇ ਦਾ ਨਹੀਂ ਹੈ ਇਹ ਵੀਡੀਓ, Fact Check ਰਿਪੋਰਟ
ਵਾਇਰਲ ਹੋ ਰਿਹਾ ਜਨਾਜ਼ੇ ਦਾ ਵੀਡੀਓ ਮੁਖਤਾਰ ਅੰਸਾਰੀ ਦੀ ਅੰਤਿਮ ਯਾਤਰਾ ਨਹੀਂ ਹੈ। ਇਹ ਵੀਡੀਓ ਮੁਖਤਾਰ ਦੀ ਮੌਤ ਤੋਂ ਪਹਿਲਾਂ ਦਾ ਸੋਸ਼ਲ ਮੀਡੀਆ 'ਤੇ ਮੌਜੂਦ ਹੈ।
Claim
ਬਹੁਜਨ ਸਮਾਜ ਪਾਰਟੀ ਦੇ ਆਗੂ ਰਹੇ ਮੁਖਤਾਰ ਅੰਸਾਰੀ 28 ਮਾਰਚ 2024 ਨੂੰ ਉੱਤਰ ਪ੍ਰਦੇਸ਼ ਦੇ ਬਾਂਦਾ ਮੈਡੀਕਲ ਕਾਲਜ ਵਿਖੇ ਰਾਤ ਨੂੰ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੂੰ ਮਰਿਆ ਘੋਸ਼ਿਤ ਕੀਤਾ ਗਿਆ। ਇਸ ਆਗੂ ਦੀ ਮੌਤ ਤੋਂ ਪ੍ਰਸ਼ੰਸਕ ਸੁੰਨ ਹਨ ਅਤੇ ਸਦਮੇ 'ਚ ਹੋਣ ਕਾਰਣ ਸਰਕਾਰ 'ਤੇ ਸਵਾਲ ਚੁੱਕ ਰਹੇ ਹਨ। ਇਨ੍ਹਾਂ ਸਾਰੇ ਦਾਅਵਿਆਂ ਵਿਚਕਾਰ ਵਿਛੜੀ ਰੂਹ ਨੂੰ ਅੱਜ 30 ਮਾਰਚ 2024 ਨੂੰ ਗਾਜ਼ੀਪੁਰ ਵਿਖੇ ਦਫਨਾ ਦਿੱਤਾ ਗਿਆ। ਹੁਣ ਮੁਖਤਾਰ ਦੇ ਸਸਕਾਰ ਨੂੰ ਲੈ ਕੇ ਇੱਕ ਵੀਡੀਓ ਜਨਾਜ਼ੇ ਦਾ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੱਖਾਂ 'ਚ ਲੋਕ ਆਗੂ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋਏ।
ਇਸ ਵੀਡੀਓ ਨੂੰ ਨਾ ਸਿਰਫ ਆਮ ਜਨਤਾ ਬਲਕਿ ਕਈ ਸਿਆਸੀ ਆਗੂਆਂ ਵੱਲੋਂ ਸਾਂਝਾ ਕੀਤਾ ਗਿਆ ਹੈ। ਹੇਠਾਂ ਉਨ੍ਹਾਂ ਪੋਸਟਾਂ ਨੂੰ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਜਨਾਜ਼ੇ ਦਾ ਵੀਡੀਓ ਮੁਖਤਾਰ ਅੰਸਾਰੀ ਦੀ ਅੰਤਿਮ ਯਾਤਰਾ ਨਹੀਂ ਹੈ। ਇਹ ਵੀਡੀਓ ਮੁਖਤਾਰ ਦੀ ਮੌਤ ਤੋਂ ਪਹਿਲਾਂ ਦਾ ਸੋਸ਼ਲ ਮੀਡੀਆ 'ਤੇ ਮੌਜੂਦ ਹੈ। ਇਹ ਵੀਡੀਓ ਅਕਤੂਬਰ 2023 ਤੋਂ ਇੰਟਰਨੈੱਟ 'ਤੇ ਮੌਜੂਦ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਵੀਡੀਓ ਵਿਚ "isaqlaini" ਨਾਂਅ ਦਾ ਵਾਟਰਮਾਰਕ ਲੱਗਿਆ ਹੋਇਆ ਹੈ।
ਹੁਣ ਅਸੀਂ ਇਸ ਨਾਮ ਨੂੰ ਗੂਗਲ ਸਰਚ ਕੀਤਾ ਤਾਂ ਸਾਨੂੰ ਇਸ ਨਾਂਅ ਦਾ ਇੰਸਟਾਗ੍ਰਾਮ ਅਕਾਊਂਟ ਮਿਲਿਆ ਜਿਥੇ ਇਸ ਜਨਾਜ਼ੇ ਦੇ ਵੀਡੀਓ ਨੂੰ 19 ਜਨਵਰੀ 2024 ਦਾ ਸਾਂਝਾ ਕੀਤਾ ਗਿਆ ਸੀ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਯੂਜ਼ਰ ਨੇ ਲਿਖਿਆ, "Hazrat Peero Murshid Shah Saqlain Miyan Huzoor R.A #Janaza_Shareef #22october2023 #Bareilly_Shareef #islamicpost #Muslims #sufi #india #reelsinstagram #r #janaza # #viralreels #bareilly #islamiyagroud #instagram #share #muslims #wisal #miyanHuzoor #?"
ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ "ਸ਼ਾਹ ਸਕਲੇਨ ਮੀਆਂ" ਦੇ ਜਨਾਜ਼ੇ ਦਾ ਹੈ। ਦੱਸ ਦਈਏ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਜਨਾਜ਼ੇ ਨਾਲ ਮਿਲਦੀਆਂ ਕਈ Youtube ਵੀਡੀਓਜ਼ ਮਿਲੀਆਂ। ਇਨ੍ਹਾਂ ਵੀਡੀਓਜ਼ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਸਾਨੂੰ ਮੌਜੂਦ ਜਾਣਕਾਰੀ ਤੋਂ ਪਤਾ ਚਲਿਆ ਕਿ ਇਹ ਜਨਾਜ਼ਾ ਬਰੇਲੀ ਸ਼ਰੀਫ ਦਰਗਾਹ ਵਿਖੇ ਕੱਢਿਆ ਗਿਆ ਸੀ। Google Maps ਤੋਂ ਜਦੋਂ ਅਸੀਂ ਇਸ ਦਰਗਾਹ ਦੀ ਤਸਵੀਰਾਂ ਨੂੰ ਵੇਖਿਆ ਤਾਂ ਵਾਇਰਲ ਵੀਡੀਓ ਵਿਚ ਦਿੱਸ ਰਹੀ ਹਰੀ ਇਮਾਰਤ ਹੂਬਹੂ ਬਰੇਲੀ ਦਰਗਾਹ ਨਾਲ ਵਰਗੀ ਜਾਪੀ ਜਿਸਤੋਂ ਸਾਫ ਹੋਇਆ ਕਿ ਇਹ ਵੀਡੀਓ ਬਰੇਲੀ ਸ਼ਰੀਫ ਦਰਗਾਹ ਨੇੜੇ ਦਾ ਹੀ ਹੈ।
"ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਅਸਲ ਮਿਤੀ ਦੀ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਮੁਖਤਾਰ ਅੰਸਾਰੀ ਦੇ ਜਨਾਜ਼ੇ ਦਾ ਨਹੀਂ ਹੈ ਕਿਉਂਕਿ ਇਹ ਵੀਡੀਓ ਅਕਤੂਬਰ 2023 ਤੋਂ ਇੰਟਰਨੈੱਟ 'ਤੇ ਮੌਜੂਦ ਹੈ।"
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਜਨਾਜ਼ੇ ਦਾ ਵੀਡੀਓ ਮੁਖਤਾਰ ਅੰਸਾਰੀ ਦੀ ਅੰਤਿਮ ਯਾਤਰਾ ਨਹੀਂ ਹੈ। ਇਹ ਵੀਡੀਓ ਮੁਖਤਾਰ ਦੀ ਮੌਤ ਤੋਂ ਪਹਿਲਾਂ ਦਾ ਸੋਸ਼ਲ ਮੀਡੀਆ 'ਤੇ ਮੌਜੂਦ ਹੈ। ਇਹ ਵੀਡੀਓ ਅਕਤੂਬਰ 2023 ਤੋਂ ਇੰਟਰਨੈੱਟ 'ਤੇ ਮੌਜੂਦ ਹੈ।
Result- Misleading
Our Sources
Instagram Video Uploaded By User isaqlaini690 on 19 Jan 2024
Youtube Livestream Video Uploaded By The Leader Hindi On 22 October 2023
Youtube Video Uploaded By Isaqlaini6 On 22 October 2023
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ
"ਦੱਸ ਦਈਏ ਰੋਜ਼ਾਨਾ ਸਪੋਕਸਮੈਨ ਵੱਲੋਂ ਵੀ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ 30 ਮਾਰਚ 2024 ਨੂੰ ਸਾਂਝਾ ਕੀਤਾ ਗਿਆ ਸੀ ਤੇ ਮਾਮਲੇ ਦੀ ਪੁਸ਼ਟੀ ਪ੍ਰਾਪਤ ਹੁੰਦੇ ਸਾਰ ਇਸ ਵੀਡੀਓ ਨੂੰ ਪਹਿਲੀ ਪਹਿਲ 'ਤੇ ਹਟਾ ਦਿੱਤਾ ਗਿਆ ਸੀ।"