ਪਟਿਆਲਾ ਮਾਮਲੇ ਤੋਂ ਲੈ ਕੇ ਆਪ ਆਗੂਆਂ ਦੇ ਪੁਰਾਣੇ ਵੀਡੀਓਜ਼ ਤੱਕ, ਪੜ੍ਹੋ ਰੋਜ਼ਾਨਾ ਸਪੋਕਸਮੈਨ ਦੇ Top 5 Fact Checks

ਸਪੋਕਸਮੈਨ ਸਮਾਚਾਰ ਸੇਵਾ

Fact Check

ਇਸ ਹਫਤੇ ਦੇ Top 5 Fact Checks

From patiala issue to AAP leaders videos read top 5 fact checks

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No.1- Fact Check: ਪੰਜਾਬ ਨੂੰ 24 ਘੰਟੇ ਬਿਜਲੀ ਦੇਣ ਸਬੰਧੀ ਅਰਵਿੰਦ ਕੇਜਰੀਵਾਲ ਦਾ ਇਹ ਵੀਡੀਓ ਜੂਨ 2021 ਦਾ ਹੈ

ਸੋਸ਼ਲ ਮੀਡੀਆ 'ਤੇ ਅਰਵਿੰਦ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ ਦਾ ਇੱਕ ਵੀਡੀਓ ਵਾਇਰਲ ਹੋ ਹੋਇਆ। ਇਸ ਵੀਡੀਓ ਵਿਚ ਉਨ੍ਹਾਂ ਨੂੰ ਬੋਲਦੇ ਸੁਣਿਆ ਜਾ ਸਕਦਾ ਸੀ ਕਿ ਪੰਜਾਬ ਵਿਚ 24 ਘੰਟੇ ਬਿਜਲੀ ਦੇਣ ਵਿਚ 3-4 ਸਾਲ ਦਾ ਸਮੇਂ ਲੱਗੇਗਾ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਆਪ ਅਤੇ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਜੂਨ 2021 ਦਾ ਸੀ ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ 300 ਯੂਨਿਟਾਂ ਮੁਫ਼ਤ ਬਿਜਲੀ ਦੀ ਗਰੰਟੀ ਪੰਜਾਬ ਵਾਸੀਆਂ ਨੂੰ ਦਿੱਤੀ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

No.2- Fact Check: ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਲਈ ਫੈਲਾਇਆ ਜਾ ਰਿਹਾ ਝੂਠ, ਪਟਿਆਲਾ ਵਿਖੇ SHO ਨਾਲ ਨਹੀਂ ਹੋਈ ਇਹ ਵਾਰਦਾਤ

29 ਅਪ੍ਰੈਲ 2022 ਨੂੰ ਪਟਿਆਲਾ ਵਿਖੇ ਗਰਮ ਖਿਆਲੀ ਅਤੇ ਸ਼ਿਵ ਸੈਨਾ ਸਮਰਥਕਾਂ ਵਿਚਕਾਰ ਝੜਪ ਦੀ ਘਟਨਾ ਸਾਹਮਣੇ ਆਈ ਸੀ। ਇਸ ਘਟਨਾ ਕਰਕੇ ਪਟਿਆਲਾ ਵਿਖੇ ਮਾਹੌਲ ਤਣਾਅਪੂਰਨ ਰਿਹਾ ਅਤੇ ਧਾਰਾ 144 ਲਾਗੂ ਰਹੀ। ਇਸੇ ਖਬਰ ਵਿਚਕਾਰ ਇੱਕ ਦਾਅਵਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋਇਆ ਕਿ ਇਹ ਝੜਪ ਦੌਰਾਨ ਨਿਹੰਗ ਸਿੰਘਾਂ ਵੱਲੋਂ ਇੱਕ ਥਾਣੇ ਦੇ SHO ਦਾ ਹੱਥ ਵੱਢ ਦਿੱਤਾ ਗਿਆ। ਇਸ ਦਾਅਵੇ ਰਾਹੀਂ ਨਿਹੰਗ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਗਿਆ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਝੜਪ ਦੌਰਾਨ ਕਿਸੇ ਵੀ SHO ਦਾ ਹੱਥ ਵੱਢਿਆ ਨਹੀਂ ਗਿਆ ਸੀ। ਜਿਹੜੀ ਵੀਡੀਓ ਰਾਹੀਂ ਇਸ ਦਾਅਵੇ ਨੂੰ ਵਾਇਰਲ ਕੀਤਾ ਗਿਆ, ਦੱਸ ਦਈਏ ਕਿ ਇੱਕ ਪੁਲਿਸ ਮੁਲਾਜ਼ਮ ਤਲਵਾਰ ਨੂੰ ਫੜ੍ਹਦਿਆਂ ਮਮੂਲੀ ਚੋਟ ਨਾਲ ਜ਼ਖਮੀ ਹੁੰਦਾ ਹੈ ਨਾ ਕਿ ਉਸਦਾ ਹੱਥ ਵੱਢਿਆ ਜਾਂਦਾ ਹੈ। ਵਾਇਰਲ ਦਾਅਵੇ ਨੂੰ ਲੈ ਕੇ DC Patiala ਨੇ ਟਵੀਟ ਕੀਤਾ ਅਤੇ ਦਾਅਵੇ ਨੂੰ ਫਰਜ਼ੀ ਅਤੇ ਬੇਬੁਨਿਆਦ ਦੱਸਿਆ ਸੀ।

 ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

No.3- Fact Check: ਧਾਰਮਿਕ ਸਥਾਨਾਂ ਉੱਤੇ ਲਾਊਡ ਸਪੀਕਰਾਂ 'ਤੇ ਰੋਕ ਲਗਾਉਣ ਦਾ ਫੈਸਲਾ ਪੰਜਾਬ ਸਰਕਾਰ ਨੇ ਨਹੀਂ ਬਲਕਿ ਯੂਪੀ ਸਰਕਾਰ ਨੇ ਲਿਆ ਹੈ

ਸੋਸ਼ਲ ਮੀਡੀਆ 'ਤੇ ਪੰਜਾਬੀ ਮੀਡੀਆ ਅਦਾਰੇ Daily Post ਪੰਜਾਬੀ ਦੀ ਖਬਰ ਦਾ ਸਕ੍ਰੀਨਸ਼ੋਟ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਪੰਜਾਬ ਵਿਚ ਹੁਣ ਧਾਰਮਿਕ ਸਥਾਨਾਂ 'ਤੇ ਲਾਊਡ ਸਪੀਕਰਾਂ ਵਜਾਉਣ 'ਤੇ ਪਾਬੰਦੀ ਸਰਕਾਰ ਵੱਲੋਂ ਲਗਾ ਦਿੱਤੀ ਗਈ ਹੈ। ਇਸ ਖਬਰ ਦਾ ਸਿਰਲੇਖ ਸੀ, "ਲਾਊਡ ਸਪੀਕਰਾਂ 'ਤੇ ਲੱਗੀ ਰੋਕ ,ਮੰਦਿਰ-ਮਸਜਿਦ, ਗੈਰ-ਕਾਨੂੰਨੀ ਤੇ ਉੱਚੀ ਆਵਾਜ਼ 'ਤੇ ਲਗਾਏ ਲਾਊਡ ਸਪੀਕਰ ਤਾਂ..."

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮੀਡੀਆ ਅਦਾਰੇ ਦੀ ਖਬਰ ਦਾ ਸਕ੍ਰੀਨਸ਼ੋਟ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਗਿਆ। ਇਹ ਫੈਸਲਾ ਪੰਜਾਬ ਵਿਚ ਨਹੀਂ ਬਲਕਿ ਉੱਤਰ ਪ੍ਰਦੇਸ਼ ਵਿਚ ਲਿਆ ਗਿਆ ਹੈ। ਦੱਸ ਦਈਏ ਕਿ ਮੀਡੀਆ ਅਦਾਰੇ ਦੀ ਅਸਲ ਖਬਰ ਵਿਚ ਵੀ ਇਸੇ ਗੱਲ ਦਾ ਜ਼ਿਕਰ ਹੈ ਕਿ ਲਾਊਡ ਸਪੀਕਰਾਂ 'ਤੇ ਪਾਬੰਦੀ ਯੋਗੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ 'ਚ ਲਗਾਈ ਗਈ ਹੈ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

No.4- Fact Check: ਕੀ AAP ਸਰਕਾਰ ਆਉਣ ਮਗਰੋਂ ਹੋਇਆ ਡਰੱਗ ਇੰਸਪੈਕਟਰ ਦਾ ਕਤਲ? ਨਹੀਂ, ਮਾਮਲਾ 3 ਸਾਲ ਪੁਰਾਣਾ ਹੈ

ਸੋਸ਼ਲ ਮੀਡੀਆ 'ਤੇ ਇੱਕ ਔਰਤ ਦੀ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਪੰਜਾਬ ਵਿਚ ਨੇਹਾ ਸੂਰੀ ਨਾਂਅ ਦੀ ਇੱਕ ਡਰੱਗ ਇੰਸਪੈਕਟਰ ਦੀ ਬੈਨ ਕੀਤੀਆਂ ਗਈਆਂ ਨਸ਼ੀਲੀ ਦਵਾਈਆਂ 'ਤੇ ਸਖ਼ਤੀ ਕਰਨ ਨੂੰ ਲੈ ਕੇ ਗੋਲੀ ਮਾਰ ਹੱਤਿਆ ਕਰ ਦਿੱਤੀ ਗਈ। ਵਾਇਰਲ ਪੋਸਟ ਵਿਚ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਡਰੱਗ ਇੰਸਪੈਕਟਰ ਦੇ ਕਤਲ ਦਾ ਇਹ ਮਾਮਲਾ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣਾ ਸੀ ਅਤੇ ਇਸਦੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਕੋਈ ਸਬੰਧ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

No.5- Fact Check: CM ਭਗਵੰਤ ਮਾਨ ਦਾ ਇਹ ਵਾਇਰਲ ਹੋ ਰਿਹਾ ਵੀਡੀਓ ਚੋਣਾਂ ਤੋਂ ਪਹਿਲਾਂ ਦਾ ਹੈ, ਹੁਣ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਉਨ੍ਹਾਂ ਨੂੰ ਸਰਕਾਰ 'ਤੇ ਤੰਜ ਕਸਦਿਆਂ ਵੇਖਿਆ ਜਾ ਸਕਦਾ ਸੀ। ਹੁਣ ਦਾਅਵਾ ਕੀਤਾ ਗਿਆ ਕਿ ਭਗਵੰਤ ਮਾਨ ਨੇ ਆਪਣੀ ਹੀ ਸਰਕਾਰ 'ਤੇ ਤੰਜ ਕੱਸਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਚੋਣਾਂ ਤੋਂ ਪਹਿਲਾਂ ਦਾ ਸੀ ਜਦੋਂ ਭਗਵੰਤ ਮਾਨ ਨੇ ਕਾਂਗਰੇਸ ਸਰਕਾਰ 'ਤੇ ਤੰਜ ਕੱਸਿਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।