ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਲਾਰੇਂਸ ਬਿਸ਼ਨੋਈ ਨਹੀਂ ਬਲਕਿ ਅਰਜਨ ਢਿੱਲੋਂ ਸੀ, Fact Check ਰਿਪੋਰਟ

ਸਪੋਕਸਮੈਨ Fact Check

Fact Check

ਵਾਇਰਲ ਵੀਡੀਓ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਗਾਇਕ ਅਰਜਨ ਢਿੱਲੋਂ ਨਾਲ ਗਲੇ ਮਿਲ ਰਹੇ ਸਨ ਨਾ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ।

Fact Check Old Video Of Late Singer Sidhu Moosewala Greeting With Arjan Dhillon Shared As Gangster Lawrence Bishnoi

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਇੱਕ ਵਿਅਕਤੀ ਨੂੰ ਗਲ ਨਾਲ ਲਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਸਿੱਧੂ ਮੂਸੇਵਾਲਾ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਗਲੇ ਲੱਗ ਰਹੇ ਸਨ। ਇਸ ਵੀਡੀਓ ਨੂੰ ਯੂਜ਼ਰ ਸਾਲ 2019 ਦਾ ਦੱਸਿਆ ਹੈ।

ਫੇਸਬੁੱਕ ਯੂਜ਼ਰ "Sidhu Moosewala" ਨੇ ਵਾਇਰਲ ਵੀਡੀਓ ਸਾਂਝਾ ਕੀਤਾ ਅਤੇ ਦਾਅਵਾ ਕੀਤਾ ਕਿ ਸਾਲ 2019 ਵਿਚ ਸਿੱਧੂ ਮੂਸੇਵਾਲਾ ਨੇ ਲਾਰੇਂਸ ਬਿਸ਼ਨੋਈ ਨਾਲ ਮੁਲਾਕਾਤ ਕੀਤੀ ਸੀ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਗਾਇਕ ਅਰਜਨ ਢਿੱਲੋਂ ਨਾਲ ਗਲੇ ਮਿਲ ਰਹੇ ਸਨ ਨਾ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ। ਵਾਇਰਲ ਹੋ ਰਿਹਾ ਇਹ ਦਾਅਵਾ ਫਰਜ਼ੀ ਹੈ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ 'ਤੇ ਆਏ ਕਮੈਂਟਸ ਨੂੰ ਪੜ੍ਹਿਆ। ਦੱਸ ਦਈਏ ਕਿ ਬਹੁਤ ਸਾਰੇ ਯੂਜ਼ਰਸ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਲਿਖਿਆ ਕਿ ਇਸ ਵੀਡੀਓ ਵਿਚ ਸਿੱਧੂ ਮੂਸੇਵਾਲਾ, ਲਾਰੇਂਸ ਬਿਸ਼ਨੋਈ ਨੂੰ ਨਹੀਂ ਬਲਕਿ ਪੰਜਾਬੀ ਗਾਇਕ ਅਰਜਨ ਢਿੱਲੋਂ ਨਾਲ ਗਲੇ ਮਿਲ ਰਹੇ ਸਨ।

ਇਸ ਜਾਣਕਾਰੀ ਨੂੰ ਅਧਾਰ ਬਣਾਕੇ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਕਈ ਅਜਿਹੇ ਪੋਸਟ ਮਿਲੇ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਸੋਸ਼ਲ ਮੀਡੀਆ 'ਤੇ ਅਰਜਨ ਢਿੱਲੋਂ ਅਤੇ ਸਿੱਧੂ ਮੂਸੇਵਾਲਾ ਦੇ ਮਿਲਣ ਦਾ ਪੁਰਾਣਾ ਵੀਡੀਓ ਮੁੜ ਤੋਂ ਵਾਇਰਲ ਹੋ ਰਿਹਾ ਹੈ।

Instagram ਅਕਾਊਂਟ punjabimelodies ਨੇ 23 ਜਨਵਰੀ 2024 ਨੂੰ ਇਹ ਵੀਡੀਓ ਸਾਂਝਾ ਕੀਤਾ ਅਤੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ 'ਤੇ ਅਰਜਨ ਢਿੱਲੋਂ ਅਤੇ ਸਿੱਧੂ ਮੂਸੇਵਾਲਾ ਦੇ ਮਿਲਣ ਦਾ ਪੁਰਾਣਾ ਵੀਡੀਓ ਮੁੜ ਤੋਂ ਵਾਇਰਲ ਹੋ ਰਿਹਾ ਹੈ।

ਇਸੇ ਤਰ੍ਹਾਂ ਸਾਨੂੰ ਪੰਜਾਬੀ ਮੀਡੀਆ ਅਦਾਰੇ ਜਗਬਾਣੀ ਦੀ ਇਸ ਵੀਡੀਓ ਨੂੰ ਲੈ ਕੇ 22 ਜਨਵਰੀ 2024 'ਚ ਸਾਂਝੀ ਕੀਤੀ ਵੀਡੀਓ ਪੋਸਟ ਮਿਲੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। ਦੱਸ ਦਈਏ ਇਸ ਪੋਸਟ ਵਿਚ ਦੱਸਿਆ ਗਿਆ ਕਿ ਗਾਇਕ ਅਰਜਨ ਢਿੱਲੋਂ ਦੀ ਸਿੱਧੂ ਮੂਸੇਵਾਲਾ ਨਾਲ ਪੁਰਾਣੀ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ੈ ਬਣ ਰਹੀ ਹੈ। 

"ਦੱਸ ਦਈਏ ਕਿ ਲਾਰੇਂਸ ਦੇ ਪੁਰਾਣੇ ਇੰਟਰਵਿਊ ਅਤੇ ਕਈ ਨਿਊਜ਼ ਰਿਪੋਰਟਾਂ ਮੁਤਾਬਕ ਲਾਰੇਂਸ ਬਿਸ਼ਨੋਈ 2015 ਤੋਂ ਹੀ ਜੇਲ੍ਹ ਵਿਚ ਬੰਦ ਹੈ।"

ਮਤਲਬ ਸਾਫ ਸੀ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਗੈਂਗਸਟਰ ਲਾਰੇਂਸ ਬਿਸ਼ਨੋਈ ਨਹੀਂ ਬਲਕਿ ਗਾਇਕ ਅਰਜਨ ਢਿੱਲੋਂ ਸਨ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਗਾਇਕ ਅਰਜਨ ਢਿੱਲੋਂ ਨਾਲ ਗਲੇ ਮਿਲ ਰਹੇ ਸਨ ਨਾ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ। ਵਾਇਰਲ ਹੋ ਰਿਹਾ ਇਹ ਦਾਅਵਾ ਫਰਜ਼ੀ ਹੈ।

Result- Fake 

Our Sources

Instagram Post Of punjabimelodies Shared On 23 Jan 2024
Meta Post Of Jagbani Shared On 22 Jan 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ