ਰੋਜ਼ਾਨਾ ਸਪੋਕਸਮੈਨ ਦੇ ਨਾਂਅ ਤੋਂ ਕਾਂਗਰੇਸ ਆਗੂ ਦੀ ਮੌਤ ਨੂੰ ਲੈ ਕੇ ਵਾਇਰਲ ਇਹ ਗ੍ਰਾਫਿਕ ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ ਤੇ ਨਾਲ ਕਾਂਗਰੇਸ ਆਗੂ ਗੁਰਸਿਮਰਨ ਸਿੰਘ ਮੰਡ ਸਹੀ ਸਲਾਮਤ ਹਨ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਕਾਂਗਰੇਸ ਦੇ ਚਰਚਿਤ ਆਗੂ ਗੁਰਸਿਮਰਨ ਸਿੰਘ ਮੰਡ ਦੀ ਮੌਤ ਨੂੰ ਲੈ ਕੇ ਖਬਰ ਦਾ ਗ੍ਰਾਫਿਕ ਵਾਇਰਲ ਹੋ ਰਿਹਾ ਹੈ। ਇਸ ਗ੍ਰਾਫਿਕ ਨੂੰ ਪੰਜਾਬ ਦੇ ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ "ਚੱਕ੍ਰਵਰਤੀ ਨਿਹੰਗ ਸਿੰਘ ਫੋਜਾਂ" ਨੇ ਵਾਇਰਲ ਗ੍ਰਾਫਿਕ ਸਾਂਝਾ ਕਰਦਿਆਂ ਲਿਖਿਆ, "Shere ਕਰਦਿਓ ਜੀ ਗੁਰਸਿਮਰਨ ਸਿੰਘ ਮੰਡ ਸਾਬ੍ਹ ਜੀ ਦਾ ਐਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ????ਬਹੁਤ ਚੰਗੇ ਇਨਸਾਨ ਸਨ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਕਸ਼ੇ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ ਤੇ ਨਾਲ ਕਾਂਗਰੇਸ ਆਗੂ ਗੁਰਸਿਮਰਨ ਸਿੰਘ ਮੰਡ ਸਹੀ ਸਲਾਮਤ ਹਨ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਕੀਤਾ ਪਰ ਸਾਨੂੰ ਗੁਰਸਿਮਰਨ ਸਿੰਘ ਮੰਡ ਦੀ ਮੌਤ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ। ਗੌਰਤਲਬ ਹੈ ਕਿ ਜੇਕਰ ਕੋਈ ਅਜਿਹਾ ਹਾਦਸਾ ਵਾਪਰਿਆ ਹੁੰਦਾ ਹੈ ਤਾਂ ਇਸ ਨੂੰ ਲੈ ਕੇ ਪੰਜਾਬ ਦੇ ਮੀਡੀਆ ਅਦਾਰਿਆਂ ਨੇ ਕਵਰ ਜ਼ਰੂਰ ਕਰਨਾ ਸੀ।
ਹੁਣ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਗੁਰਸਿਮਰਨ ਸਿੰਘ ਮੰਡ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ। ਸਾਨੂੰ ਗੁਰਸਿਮਰਨ ਸਿੰਘ ਮੰਡ ਦੇ ਪੇਜ ‘ਤੇ ਕਈ ਹਾਲੀਆ ਅਪਲੋਡ ਕੀਤੇ ਗਏ ਪੋਸਟ ਮਿਲੇ ਜਿਸ ਤੋਂ ਸਪਸ਼ਟ ਹੈ ਕਿ ਕਾਂਗਰਸੀ ਆਗੂ ਸਹੀ ਸਲਾਮਤ ਹਨ।
ਹੁਣ ਅਸੀਂ ਅੰਤਿਮ ਪੜਾਅ 'ਚ ਰੋਜ਼ਾਨਾ ਸਪੋਕਸਮੈਨ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ। ਦੱਸ ਦਈਏ ਕਿ ਅਸਲ ਪੋਸਟ 7 ਸਿਤੰਬਰ 2023 ਨੂੰ ਸ਼ੇਅਰ ਕੀਤੀ ਗਈ ਸੀ ਜਿਸਦੇ ਵਿਚ ਮੁਹਾਲੀ ਦੀ ਏਅਰਪੋਰਟ ਰੋਡ ‘ਤੇ ਹੋਏ ਹਾਦਸੇ ਬਾਰੇ ਜਿਕਰ ਕੀਤਾ ਗਿਆ ਸੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ ਸੀ। ਅਸਲ ਪੋਸਟ ਹੇਠਾਂ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ ਤੇ ਨਾਲ ਕਾਂਗਰੇਸ ਆਗੂ ਗੁਰਸਿਮਰਨ ਸਿੰਘ ਮੰਡ ਸਹੀ ਸਲਾਮਤ ਹਨ।