Fact Check: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਾਇਰਲ ਇਹ ਤਸਵੀਰ ਐਡੀਟੇਡ ਹੈ, ਨਹੀਂ ਕਹੀ ਅਜੇਹੀ ਕੋਈ ਗੱਲ
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਪੁਰਾਣੀ ਹੈ ਜਦੋਂ ਉਨ੍ਹਾਂ ਨੇ ਕਿਸਾਨੀ ਬਿਲਾਂ ਦਾ ਸੰਸਦ 'ਚ ਵਿਰੋਧ ਕੀਤਾ ਸੀ।
RSFC (Team Mohali)- ਵਾਰਿਸ਼ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਹਾਲੇ ਵੀ ਫਰਾਰ ਹੈ ਅਤੇ ਹੁਣ ਤਾਂ ਉਸਦੇ ਵੱਲੋਂ ਵੀਡੀਓਜ਼ ਜਾਰੀ ਕਰ ਦਾਅਵਾ ਕਰ ਦਿੱਤਾ ਗਿਆ ਕਿ ਉਹ ਸਹੀ ਸਲਾਮਤ ਹੈ। ਇਸੇ ਫਰਾਰੀ ਦੌਰਾਨ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਕਾਰ ਬਿਆਨਬਾਜ਼ੀ ਵੇਖਣ ਨੂੰ ਮਿਲੀ। ਹੁਣ ਇਸੇ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ CM ਮਾਨ ਨੂੰ ਇੱਕ ਤਖ਼ਤੀ ਫੜ੍ਹੇ ਵੇਖਿਆ ਜਾ ਸਕਦਾ ਹੈ ਜਿਸਦੇ ਉੱਤੇ ਲਿਖਿਆ ਹੈ, "ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਮੇਰੇ ਰਾਜ 'ਚ ਕੋਈ ਮੇਰੇ ਖਿਲਾਫ ਆਵਾਜ਼ ਨਹੀਂ ਚੁੱਕ ਸਕਦਾ ਭਾਂਵੇ ਜਥੇਦਾਰ ਹੀ ਕਿਉਂ ਨਾ ਹੋਵੇ"
ਫੇਸਬੁੱਕ ਪੇਜ "Aap Ki Awaaz" ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, "ਪੰਜਾਬ ਦਾ ਕਿੰਮ ਜ਼ੋੰਗ"
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਪੁਰਾਣੀ ਹੈ ਜਦੋਂ ਉਨ੍ਹਾਂ ਨੇ ਕਿਸਾਨੀ ਬਿਲਾਂ ਦਾ ਸੰਸਦ 'ਚ ਵਿਰੋਧ ਕੀਤਾ ਸੀ।"
ਪੜ੍ਹੋ ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਤਸਵੀਰ ਐਡੀਟੇਡ ਹੈ
ਸਾਨੂੰ ਅਸਲ ਤਸਵੀਰ ਮੀਡੀਆ ਅਦਾਰੇ Jansatta ਦੀ ਪੁਰਾਣੀ ਖਬਰ 'ਚ ਅਪਲੋਡ ਮਿਲੀ। 28 ਜੁਲਾਈ 2021 ਦੀ ਇਸ ਖਬਰ ਦਾ ਸਿਰਲੇਖ ਦਿੱਤਾ ਗਿਆ, "संसद के बाहर पोस्टर ले अकेले खड़े हुए भगवंत मान, लोग करने लगे ऐसे कमेंट"
ਖਬਰ ਤੋਂ ਇਹ ਗੱਲ ਤਾਂ ਸਾਫ ਹੋਈ ਕਿ ਵਾਇਰਲ ਤਸਵੀਰ ਐਡੀਟੇਡ ਹੈ ਤੇ ਅਸਲ ਤਸਵੀਰ ਵਿਚ ਭਗਵੰਤ ਮਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ।
ਸਾਨੂੰ ਹੋਰ ਸਰਚ ਕਰਨ 'ਤੇ ਅਸਲ ਤਸਵੀਰ ਭਗਵੰਤ ਮਾਨ ਦੇ ਟਵਿੱਟਰ ਅਕਾਊਂਟ ਤੋਂ ਵੀ ਸਾਂਝੀ ਕੀਤੀ ਮਿਲੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਪੁਰਾਣੀ ਹੈ ਜਦੋਂ ਉਨ੍ਹਾਂ ਨੇ ਕਿਸਾਨੀ ਬਿਲਾਂ ਦਾ ਸੰਸਦ 'ਚ ਵਿਰੋਧ ਕੀਤਾ ਸੀ।