ਝੋਨੇ ਦੀ ਖਰੀਦ ਅੱਗੇ ਪਾਉਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਹੋਵੇਗਾ BJP-JJP ਆਗੂਆਂ ਦਾ ਘਿਰਾਓ- ਚੜੂਨੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਝੋਨੇ ਦੀ ਖਰੀਦ 'ਤੇ ਲੱਗੀ ਰੋਕ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ

Gurnam Singh Charuni

ਚੰਡੀਗੜ੍ਹ:  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਕਰੀਬ ਇਕ ਸਾਲ ਤੋਂ ਦਿੱਲੀ ਬਾਰਡਰਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਅੰਦੋਲਨ ਵਿਚਾਲੇ ਹੁਣ ਕੇਂਦਰ ਸਰਕਾਰ ਨੇ 11 ਅਕਤੂਬਰ ਤੱਕ ਹਰਿਆਣਾ ਅਤੇ ਪੰਜਾਬ ਤੋਂ ਝੋਨੇ ਦੀ ਖਰੀਦ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰ ਨੇ ਇਸ ਦੇ ਪਿੱਛੇ ਬਾਰਸ਼ ਅਤੇ ਨਮੀ ਦਾ ਹਵਾਲਾ ਦਿੱਤਾ ਹੈ। ਇਸ ਤੋਂ ਪਹਿਲਾਂ ਝੋਨੇ ਦੀ ਖਰੀਦ 1 ਅਕਤੂਬਰ ਤੋਂ ਕੀਤੀ ਜਾਣੀ ਸੀ ਪਰ ਕੇਂਦਰ ਦੀਆਂ ਹਦਾਇਤਾਂ ਤੋਂ ਬਾਅਦ ਹੁਣ 11 ਅਕਤੂਬਰ ਤੋਂ ਖਰੀਦ ਕੀਤੀ ਜਾਵੇਗੀ।

Gurnam Singh Charuni,

ਹੋਰ ਪੜ੍ਹੋ: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਫਿਰ ਕੀਤਾ ਸਰਕਾਰੀ ਬੱਸ ਦਾ ਸਫਰ, ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਝੋਨੇ ਦੀ ਖਰੀਦ 'ਤੇ ਲੱਗੀ ਰੋਕ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋਈ ਤਾਂ ਅਗਲੇ ਦਿਨ ਤੋਂ ਹੀ ਉਹ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨਗੇ। ਕਿਸਾਨ ਆਗੂ ਨੇ ਕਿਹਾ ਕਿ ਮੰਡੀਆਂ ਵਿਚ ਫਸਲਾਂ ਦੇ ਢੇਰ ਲੱਗੇ ਹੋਏ ਹਨ। ਮੀਂਹ ਕਾਰਨ ਫਸਲਾਂ ਦਾ ਨੁਕਸਾਨ ਵੀ ਹੋਇਆ ਹੈ। ਅਜਿਹੀ ਸਥਿਤੀ ਵਿਚ ਸਰਕਾਰ ਵੱਲੋਂ ਝੋਨੇ ਦੀ ਖਰੀਦ ਅੱਗੇ ਕਰਨ ਦੇ ਨਿਰਦੇਸ਼ ਨਿਰਦਈ ਹਨ।

Paddy procurement in Punjab

ਹੋਰ ਪੜ੍ਹੋ: ਅਚਨਚੇਤ ਚੈਕਿੰਗ ਲਈ ਸਵੇਰੇ 9 ਵਜੇ ਪੰਜਾਬ ਪੁਲਿਸ ਹੈੱਡਕੁਆਟਰ ਪਹੁੰਚੇ Deputy CM ਸੁਖਜਿੰਦਰ ਰੰਧਾਵਾ

ਗੁਰਨਾਮ ਸਿੰਘ ਚੜੂਨੀ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਅਸੀਂ ਮੰਗ ਕੀਤੀ ਸੀ ਕਿ ਜੇ ਤੁਸੀਂ 15 ਸਤੰਬਰ ਤੋਂ ਝੋਨੇ ਦੀ ਖਰੀਦ ਨਹੀਂ ਸ਼ੁਰੂ ਕਰ ਸਕਦੇ ਤਾਂ 25 ਸਤੰਬਰ ਤੋਂ ਸ਼ੁਰੂ ਕਰੋ। ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ ਪਰ ਬੇਰਹਿਮ ਸਰਕਾਰ ਨੇ ਕਿਹਾ ਕਿ ਉਹ 1 ਅਕਤੂਬਰ ਤੋਂ ਖਰੀਦ ਸ਼ੁਰੂ ਕਰੇਗੀ। ਹੁਣ ਜਾਣਕਾਰੀ ਮਿਲੀ ਹੈ ਕਿ ਸਰਕਾਰ 1 ਤੋਂ ਨਹੀਂ ਬਲਕਿ 11 ਅਕਤੂਬਰ ਤੋਂ ਖਰੀਦ ਸ਼ੁਰੂ ਕਰੇਗੀ।

Gurnam Charuni

ਹੋਰ ਪੜ੍ਹੋ: ਜੇਕਰ ਕੈਪਟਨ ਭਾਜਪਾ ਵਿਚ ਜਾਂਦੇ ਹਨ ਕੀ ਕਿਸਾਨ ਇਸ ਨੂੰ ਮਾਨਤਾ ਦੇਣਗੇ? 

ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਸਾਨ ਆਗੂ ਨੇ ਕਿਹਾ, "1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰੋ ਨਹੀਂ ਤਾਂ 2 ਅਕਤੂਬਰ ਤੋਂ ਤੁਹਾਡੇ ਐਮਪੀ, ਐਮਐਲਏ ਅਤੇ ਨੇਤਾਵਾਂ ਨੂੰ ਇਸ ਤਰ੍ਹਾਂ ਘੇਰਾਂਗੇ ਕਿ ਉਹਨਾਂ ਦਾ ਕੁੱਤਾ ਵੀ ਬਾਹਰ ਨਹੀਂ ਆ ਸਕੇਗਾ।" ਉਹਨਾਂ ਕਿਹਾ, "ਸਾਥੀਓ  ਕੱਲ੍ਹ ਤੱਕ ਉਡੀਕ ਕਰੋ। ਜੇ ਖਰੀਦ ਸ਼ੁਰੂ ਨਹੀਂ ਹੁੰਦੀ ਤਾਂ ਅਜਿਹੀ ਸਥਿਤੀ ਬਣਾਓ ਕਿ ਭਾਜਪਾ ਅਤੇ ਜੇਜੇਪੀ ਨੇਤਾਵਾਂ ਦੇ ਘਰ ਦਾ ਕੁੱਤਾ ਵੀ ਬਾਹਰ ਨਾ ਆਵੇ।" ਉਹਨਾਂ ਕਿਸਾਨਾਂ ਨੂੰ ਕਿਹਾ ਕਿ ਧਾਨ ਦੀਆਂ ਟਰਾਲੀਆਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਬਾਹਰ ਖੜੀਆਂ ਕਰੋ।