ਮੋਦੀ ਅੱਜ 7 ਕਰੋੜ ਕਿਸਾਨਾਂ ਨੂੰ ਦੇਣਗੇ 14,000 ਕਰੋੜ ਰੁਪਏ ਦਾ ਤੋਹਫਾ!

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਫਰਵਰੀ ਵਿਚ ਪੇਸ਼ ਹੋਣ ਵਾਲੇ ਆਮ ਬਜਟ ਵਿਚ ਕਿਸਾਨਾਂ ਨੂੰ ਇਕ ਵਾਰ ਫਿਰ ਤੋਹਫਾ ਮਿਲ ਸਕਦਾ ਹੈ।

PM Modi

ਨਵੀਂ ਦਿੱਲੀ: ਫਰਵਰੀ ਵਿਚ ਪੇਸ਼ ਹੋਣ ਵਾਲੇ ਆਮ ਬਜਟ ਵਿਚ ਕਿਸਾਨਾਂ ਨੂੰ ਇਕ ਵਾਰ ਫਿਰ ਤੋਹਫਾ ਮਿਲ ਸਕਦਾ ਹੈ। ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ ਰਾਸ਼ੀ ਨੂੰ ਜਾਰੀ ਰੱਖਿਆ ਜਾਵੇਗਾ। ਹਾਲਾਂਕਿ ਹਾਲੇ ਤੱਕ ਪਹਿਲੇ ਪੜਾਅ ਵਿਚ ਸਿਰਫ 8.5 ਕਰੋੜ ਕਿਸਾਨਾਂ ਨੂੰ ਹੀ ਇਸ ਦਾ ਫਾਇਦਾ ਮਿਲਿਆ ਹੈ। ਅਜਿਹੇ ਵਿਚ ਇਸ ਵਾਰ ਇਸ ਦੇ ਲਈ ਬਜਟ ਘਟਾ ਕੇ 55,000 ਕਰੋੜ ਕੀਤਾ ਜਾ ਸਕਦਾ ਹੈ।

ਪਹਿਲੇ ਪੜਾਅ ਵਿਚ ਇਸ ਦਾ ਬਜਟ 87 ਹਜ਼ਾਰ ਕਰੋੜ ਰੁਪਏ ਸੀ। ਵੀਰਵਾਰ 2 ਜਨਵਰੀ ਯਾਨੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਦੇ ਤੁਮਕੁਰ ਵਿਚ ਅਯੋਜਤ ਇਕ ਸਭਾ ਵਿਚ ਦੂਜੇ ਪੜਾਅ ਦੀ ਪਹਿਲੀ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ ਦੇਸ਼ ਦੇ ਕਰੀਬ 7 ਕਰੋੜ ਕਿਸਾਨਾਂ ਨੂੰ 14,000 ਕਰੋੜ ਰੁਪਏ ਦਾ ਤੋਹਫਾ ਮਿਲੇਗਾ।

ਆਉਣ ਵਾਲੇ ਆਮ ਬਜਟ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਜਾਰੀ ਰੱਖਣ ਲਈ ਰਸਮੀ ਐਲਾਨ ਕਰ ਸਕਦੀ ਹੈ। ਹਾਲਾਂਕਿ ਉਸ ਤੋਂ ਪਹਿਲਾਂ ਇਸ ਦੀ ਇਕ ਕਿਸ਼ਤ ਕਿਸਾਨਾਂ ਤੱਕ ਪਹੁੰਚ ਚੁੱਕੀ ਹੋਵੇਗੀ। ਕਿਸਾਨਾਂ ਨੂੰ ਸਲਾਨਾ 6,000 ਰੁਪਏ ਖਾਤੇ ਵਿਚ ਮਿਲਣਗੇ। ਮਤਲਬ ਇਹ ਹੈ ਕਿ ਇਸ ਦੀ ਰਕਮ ਫਿਲਹਾਲ ਵਧਾਈ ਨਹੀਂ ਜਾਵੇਗੀ।

ਦੇਸ਼ ਦੇ ਸਾਰੇ 14.5 ਕਰੋੜ ਕਿਸਾਨਾਂ ਨੂੰ ਪੈਸੇ ਮਿਲੇਗਾ। ਇਸ ਸਕੀਮ ਦੇ ਤਹਿਤ ਹਾਲੇ ਤੱਕ 9.2 ਕਰੋੜ ਕਿਸਾਨਾਂ ਦਾ ਡਾਟਾ ਮਿਲਿਆ ਹੈ। ਕਿਸਾਨਾਂ ਨੂੰ ਕਰੀਬ 50,000 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ। ਬਜਟ ਵਿਚ ਕੋਲਡ ਸਟੋਰੇਜ ਖੋਲ੍ਹਣ ਲਈ ਟੈਕਸ ਇੰਟੈਂਸਿਵ ਮਿਲ ਸਕਦਾ ਹੈ। ਇਸ ਦੇ ਲਈ ਸਸਤਾ ਕਰਜਾ ਦੇਣ ਦਾ ਐਲਾਨ ਹੋ ਸਕਦਾ ਹੈ। e-NAM ਸਕੀਮ ਦਾ ਘੇਰਾ ਵਧਾਉਣ ਅਤੇ ਸਾਰੀਆਂ ਮੰਡੀਆਂ ਨੂੰ ਜੋੜਨ ਲਈ 1,000 ਕਰੋੜ ਦੀ ਅਲਾਟਮੈਂਟ ਸੰਭਵ ਹੈ।