ਦਿਲੀ ਮਾਰਚ ਤੋਂ ਬਾਅਦ ਜ਼ਿਆਦਾਤਰ ਮੰਗਾਂ ਮੰਨੇ ਜਾਣ ਨਾਲ ਖਤਮ ਹੋਇਆ ਕਿਸਾਨਾਂ ਦਾ ਅੰਦੋਲਨ
ਕੌਮੀ ਰਾਜਧਾਨੀ ਦਿਲੀ ਆਏ ਕਿਸਾਨਾਂ ਵੱਲੋਂ ਅਪਣੀ ਕਿਸਾਨ ਕ੍ਰਾਂਤੀ ਪੈਦਲਯਾਤਰਾ ਨੂੰ ਖਤਮ ਕਰਨ ਦਾ ਐਲਾਨ
ਦਿੱਲੀ : ਉਤਰ ਪ੍ਰਦੇਸ਼ ਸਰਹੱਦ 'ਤੇ ਇੱਕ ਦਿਨ ਪਹਿਲਾ ਮਚੇ ਬਵਾਲ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਕੌਮੀ ਰਾਜਧਾਨੀ ਦਿਲੀ ਆਏ ਕਿਸਾਨਾਂ ਨੇ ਅਪਣੀ ਕਿਸਾਨ ਕ੍ਰਾਂਤੀ ਪੈਦਲਯਾਤਰਾ ਨੂੰ ਖਤਮ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨਾਂ ਦੀਆਂ ਜ਼ਿਆਦਾਤਰ ਮੰਗਾਂ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਹਨ। ਡੀਸੀਪੀ ( ਇਸਟ) ਨੇ ਦਸਿਆ ਕਿ ਲਗਭਗ ਪੰਜ ਹਜ਼ਾਰ ਕਿਸਾਨਾਂ ਨੂੰ ਅੱਧੀ ਰਾਤ ਦਿੱਲੀ ਵਿਚ ਅੰਦਰ ਜਾਣ ਦੀ ਇਜ਼ਾਜਤ ਦੇ ਦਿਤੀ ਗਈ।
ਉਹ ਸਾਰੇ ਪਹਿਲਾਂ ਤੋਂ ਨਿਰਧਾਰਤ ਕੀਤੀ ਥਾਂ ਕਿਸਾਨ ਘਾਟ ਪਹੁੰਚੇ ਅਤੇ ਸਵੇਲੇ ਛੇ ਵਜੇ ਤੱਕ ਅਪਣੇ ਘਰਾਂ ਨੂੰ ਵਾਪਿਸ ਚਲੇ ਗਏ। ਇਸਤੋਂ ਪਹਿਲਾਂ ਮੰਗਲਵਾਰ ਦੀ ਸਵੇਰ ਲਗਭਗ ਸਾਢੇ ਗਿਆਰਾਂ ਵਜੇ ਦਿਲੀ-ਯੂਪੀ ਗੇਟ ਦੇ ਕੋਲ ਰਾਸ਼ਟਰੀ ਰਾਜਮਾਰਗ 24 'ਤੇ ਰਾਜਧਾਨੀ ਦੇ ਅੰਦਰ ਦਿਲੀ ਪੁਲਿਸ ਦੀ ਇਜ਼ਾਜਤ ਨਾਂ ਮਿਲਣ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਸੁਰੱਖਿਆਬਲਾਂ ਵਿਚ ਹਿੰਸਕ ਝੜਪਾਂ ਹੋਈਆਂ। ਇਸ ਘਟਨਾ ਵਿਚ ਪੁਲਿਸ ਕਰਮਚਾਰੀਆਂ ਅਤੇ ਕਿਸਾਨਾਂ ਸਹਿਤ ਕੁਲ 20 ਲੋਕ ਜਖ਼ਮੀ ਹੋਏ।
ਇਸ ਦੌਰਾਨ ਪੁਲਿਸ ਨੇ ਹਜ਼ਾਰਾ ਦੀ ਗਿਣਤੀ ਵਿਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਖੰਡੇਰਨ ਲਈ ਉਨਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀ ਵਾਛੜ ਵੀ ਕੀਤੀ। ਜਦਕਿ ਦੂਜੇ ਪਾਸੇ ਪ੍ਰਦਰਸ਼ਨਕਾਰੀ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਸ ਨੂੰ ਹਟਾਕੇ ਜ਼ਬਰਦਸਤੀ ਸਰਹੱਦ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਰਹੇ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੈਨਰ ਹੇਠ ਕਿਸਾਨਾਂ ਵੱਲੋਂ ਕਿਸਾਨ ਕ੍ਰਾਂਤੀ ਮਾਰਚ ਦੀ ਸ਼ੁਰੂਆਤ ਉਤਰਾਖੰਡ ਦੇ ਹਰਿਦਵਾਰ ਤੋਂ 23 ਸਤੰਬਰ ਨੂੰ ਸ਼ੁਰੂ ਕੀਤੀ ਗਈ ਨੇੜੇ ਪਹੁੰਚੇ ਸਨ।
ਫਸਲ ਦਾ ਘੱਟੋਂ-ਘੱਟ ਮੁਲ ਵਧਾਉਣ, ਬਿਨਾਂ ਸ਼ਰਤ ਕਰਜ਼ ਮਾਫੀ, ਬਿਜਲੀ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਉਣ, ਗੰਨੇ ਦੇ ਬਕਾਇਆ ਭੁਗਤਾਨ ਸਹਿਤ ਇਨਾਂ ਦੀਆਂ ਕੁਲ 15 ਮੰਗਾਂ ਸਨ। ਖ਼ਬਰਾਂ ਦੀ ਏਜੰਸੀ ਆਈਐਨਐਸ ਦੇ ਮੁਤਾਬਕ ਕਿਸਾਨਾਂ ਨੇ ਦਸਿਆ ਕਿ ਉਨਾਂ ਦੇ ਸਰਕਾਰ ਨਾਲ ਹੋਏ ਸਮਝੌਤੇ ਵਿਚ ਫਸਲ ਕੀਮਤ ਵਧਾਉਣ ਸਹਿਤ ਜ਼ਿਆਦਾਤਰ ਮੰਗਾਂ ਮੰਨ ਲਈਆਂ ਗਈਆਂ ਹਨ।