ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਖੇਤ ਮਜ਼ਦੂਰ ਯੂਨੀਅਨ ਵਲੋਂ ਮੁਜ਼ਾਹਰਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਨਸ਼ਾ ਨਹੀਂ ਰੁਜਗਾਰ ਮੁਹਿੰਮ ਦੀ ਕਾਮਯਾਬੀ ਲਈ 20 ਜੁਲਾਈ ਤੋਂ 30 ਜੁਲਾਈ............

Farmers Protesting

ਨਿਹਾਲ ਸਿੰਘ ਵਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਨਸ਼ਾ ਨਹੀਂ ਰੁਜਗਾਰ ਮੁਹਿੰਮ ਦੀ ਕਾਮਯਾਬੀ ਲਈ 20 ਜੁਲਾਈ ਤੋਂ 30 ਜੁਲਾਈ ਤੱਕ ਤਹਿਸੀਲ ਅਤੇ ਜਿਲ੍ਹਾ ਹੈੱਡਕੁਆਟਰਾਂ ਤੇ ਦਿੱਤੇ ਜਾ ਰਹੇ ਧਰਨਿਆਂ ਦੀ ਲੜ੍ਹੀ ਤਹਿਤ ਕਿਸਾਨਾਂ ਮਜਦੂਰਾਂ ਨੇ ਅੱਜ ਸਬ-ਡਿਵੀਜਨ ਨਿਹਾਲ ਸਿੰਘ ਵਾਲਾ ਦੀ ਤਹਿਸੀਲ ਕੰਪਲੈਕਸ ਅੱਗੇ ਇੰਕ ਵਿਸਾਲ ਰੋਸ ਧਰਨਾ ਦੇ ਕੇ ਮੰਗ ਪੱਤਰ ਦਿੱਤਾ। ਉਕਤ ਆਗੂਆਂ ਨੇ ਮੰਗ ਕੀਤੀ ਕਿ ਚਿੱਟੇ ਅਤੇ ਸਮੈਕ ਵਰਗੇ ਜਾਨਲੇਵਾ ਨਸਾ ਵਪਾਰ ਦੇ ਚੋਟੀ ਦੇ ਚਾਰ ਦਰਜਨ ਸਿਆਸਤਦਾਨਾਂ, ਅਫਸਰਾਂ ਅਤੇ ਨਸਾ ਉਤਪਾਦਕਾਂ ਨਸਾ ਵਪਾਰੀਆਂ ਨੂੰ ਪਹਿਲਾਂ ਹੱਥ ਪਾਇਆ ਜਾਵੇ,

ਥੋਕ ਦੇ ਵਪਾਰ ਦੇ ਸਭ ਦੋਸ਼ੀਆਂ ਦੀਆਂ ਜਾਇਦਾਦਾਂ ਕੁਰਕ ਕਰਕੇ ਉਹਨਾ ਦੇ ਅਹੁਦੇ ਰੁਤਬੇ ਖਤਮ ਕਰਕੇ ਉਮਰ ਕੈਦ ਦੀ ਸਜਾ ਦਿੱਤੀ ਜਾਵੇ, ਨਸਾ ਪੀੜਿਤ ਪਰਿਵਾਰਾਂ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਨਸਾ ਪੀੜਿਤ ਨੌਜਵਾਨਾਂ ਨੂੰ ਜੇਲਾਂ ਵਿੱਚੋਂ ਕੱਢ ਕੇ ਨਸਾ ਛੁਡਾਊ ਕੇਂਦਰਾਂ ਵਿੱਚ ਭਰਤੀ ਕੀਤਾ ਜਾਵੇ, ਨਸਿਆਂ ਦਾ ਪੱਕਾ ਹੱਲ ਕਰਨ ਲਈ ਹਰ ਇੱਕ ਬੇਰੁਜਗਾਰ ਮਰਦ ਅਤੇ ਔਰਤ ਲਈ ਉਸਦੀ ਸਰੀਰਕ ਅਤੇ ਬੌਧਿਕ ਯੋਗਤਾ ਅਨੁਸਾਰ ਪੱਕੇ ਰੁਜਗਾਰ ਦੀ ਗਰੰਟੀ ਕੀਤੀ ਜਾਵੇ।

ਇਸ ਮੌਕੇ ਪ੍ਰਧਾਨ ਹਰਨੇਕ ਸਿੰਘ ਭਾਗੀਕੇ, ਕਾਕਾ ਸਿੰਘ ਮਾਛੀਕੇ, ਕਰਨੈਲ ਸਿੰਘ, ਦੇਵ ਸਿੰਘ ਭਾਗੀਕੇ, ਕਿਰਪਾਲ ਸਿੰਘ, ਮੱਘਰ ਸਿੰਘ, ਬੰਤ ਸਿੰਘ ਹਿੰਮਤਪੁਰਾ ਆਦਿ ਕਿਸਾਨ ਮਜਦੂਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਸ ਰੋਸ ਧਰਨੇ ਵਿੱਚ ਕਿਸਾਨ ਮਜਦੂਰ ਹਾਜਰ ਸਨ।