ਅਸੀਂ ਗਾਵਾਂ ਪੈਦਾ ਕਰਨ ਵਾਲੀ ਫ਼ੈਕਟਰੀ ਲਾ ਦਿਆਂਗੇ, ਸਿਰਫ਼ ਵੱਛੀਆਂ ਹੀ ਪੈਦਾ ਹੋਣਗੀਆਂ: ਬੀਜੇਪੀ ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਸ਼ੂ-ਪਾਲਣ ਡੇਅਰੀ ਅਤੇ ਮੱਛੀ ਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ...

Giriraj

ਨਵੀਂ ਦਿੱਲੀ: ਪਸ਼ੂ-ਪਾਲਣ ਡੇਅਰੀ ਅਤੇ ਮੱਛੀ ਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਤਕਨੀਕ ਦੀ ਵਰਤੋਂ ਨਾਲ ਆਉਣ ਵਾਲੇ ਸਮੇਂ ਵਿਚ ਸਿਰਫ਼ ਮਾਦਾ ਗਾਂ ਦਾ ਹੀ ਜਨਮ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਗਊਆਂ ਪੈਦਾ ਕਰਨ ਦੀ ਫ਼ੈਕਟਰੀ ਲਾ ਦੇਣਗੇ। ਭਾਜਪਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਸ਼ੂਆਂ ਵਿਚ ਲਿੰਗ ਨਿਰਧਾਰਤ ਕਰਨ ਵਾਲੀ ਤਕਨੀਕ ਬਣਾਉਣ ਦੀ ਯੋਜਨਾ ਬਣਾਈ ਹੈ।

ਨਵੀਂ ਤਕਨੀਕ ਨਾਲ ਹੁਣ ਸਿਰਫ਼ ਮਾਦਾ ਗਾਂ ਦਾ ਹੀ ਜਨਮ ਹੋਵੇਗਾ ਅਤੇ ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ। ਉਨ੍ਹਾਂ ਕਿਹਾ ਕਿ ਹੁਣ ਮਾਬ-ਲਿਚਿੰਗ ਦਾ ਸਵਾਲ ਨਹੀਂ ਹੋਵੇਗਾ ਅਤੇ ਸਾਡਾ ਜਾਨਵਰ ਉਪਯੋਗੀ ਹੋਵੇਗਾ। ਉਨ੍ਹਾਂ ਕਿਹਾ ਕਿ ਸਾਲ 2025 ਤੱਕ ਦੇਸ਼ ਵਿਚ 10 ਕਰੋੜ ਗਾਵਾਂ ਹੋ ਜਾਣਗੀਆਂ। ਜਿੰਨੀਆਂ ਗਾਵਾਂ ਹੋਣਗੀਆਂ, ਓਨਾ ਹੀ ਦੁੱਧ ਹੋਵੇਗਾ ਅਤੇ ਅਸੀਂ ਦੁੱਧ ਬਾਹਰ ਭੇਜਾਂਗੇ। ਇਸ ਨਾਲ ਕਿਸਾਨਾਂ ਨੂੰ ਜ਼ਾਦਾ ਫ਼ਾਇਦਾ ਹੋਵੇਗਾ।

ਗਿਰੀਰਾਜ ਸਿੰਘ ਨੇ ਕਿਹਾ ਕਿ ਜਦ ਅਸੀਂ ਫ਼ੈਕਟਰੀ ਬਾਰੇ ਬੋਲ ਰਹੇ ਹਾਂ ਤਾਂ ਕਈ ਲੋਕਾਂ ਨੂੰ ਹੈਰਾਨੀ ਹੋਵੇਗੀ ਕਿ ਗਾਂ ਦੀ ਫ਼ੈਕਟਰੀ ਕਿਵੇਂ ਲੱਗੇਗੀ? ਉਨ੍ਹਾਂ ਕਿਹਾ ਕਿ ਨਵੀਂ ਤਕਨੀਕ ਨਾਲ ਜੋ ਗਾਂ ਦੁੱਧ ਦੇਣ ਵਾਲੀ ਨਹੀਂ ਰਹੇਗੀ, ਉਸ ਅੰਦਰ 20 ਲੀਟਰ ਦੁੱਧ ਦੇਣ ਵਾਲੀ ਗਾਂ ਦਾ ਆਈਵੀਐਫ਼ ਅਤੇ ਹੋਰ ਵੀ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਦੁੱਧ ਉਤਪਾਦਨ ਦੀ ਸਮਰੱਥਾ ਵਧਾਈ ਜਾਵੇਗੀ।

ਕੇਂਦਰੀ ਮੰਤਰੀ  ਨੇ ਕਿਹਾ ਕਿ ਸਾਡੇ ਦੁੱਧ ਦੀ ਕੀਮਤ ਦਾਂ ਵਿਚ ਦੁੱਧ ਦੀਆਂ ਕੀਮਤਾਂ ਤੋਂ ਘੱਟ ਹੋਵੇਗੀ ਜਿਸ ਨਾਲ ਕਿਸਾਨਾਂ ਦੇ ਚਿਹਰਿਆਂ ਉਤੇ ਖੁਸ਼ੀ ਆਵੇਗੀ।