ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ: ਕੁਲਜੀਤ ਸੈਣੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ) ਵਲੋਂ ਫਸਲਾਂ ਦੀ ਰਹਿੰਦ-ਖੂੰਹਦ...

Crop management increases crop fertility

ਪੱਟੀ: ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ) ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ ਕਬੀਲਾ ਰਿਜ਼ੋਰਟ ਤਰਨਤਾਰਨ ਵਿਖੇ ਲਗਾਇਆ ਗਿਆ। ਇਸ ਮੌਕੇ ਗ੍ਰਾਮੀਨ ਵਿਕਾਸ ਹੈਂਡੀਕਰਾਫਟ ਵੂਮੈਨ ਐਂਡ ਚਾਇਲਡ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੁਨੀਲ ਕਪੂਰ, ਮੁੱਖ ਖੇਤੀਬਾੜੀ ਅਫਸਰਤਰਨਤਾਰਨ ਡਾ ਕੁਲਜੀਤ ਸਿੰਘ ਸੈਣੀ, ਡਾ.ਭੁਪਿੰਦਰ ਸਿੰਘ ਏਡੀਓ, ਡਾ ਸੰਦੀਪ ਸਿੰਘ ਏਡੀਓ, ਡਾ ਲਖਵਿੰਦਰ ਸਿੰਘ ਏਡੀਓ, ਨਿਸ਼ਾਨ ਸਿੰਘ ਏਈਓ, ਬੀਟੀਐਮ ਹਰਨੇਕ ਸਿੰਘਤੇ ਉੱਦਮੀ ਕਿਸਾਨ ਸ਼ੇਰ ਸਿੰਘ ਅਤੇ ਪ੍ਰਭਜਿੰਦਰ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ।

ਕੈਂਪ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ ਕੁਲਜੀਤ ਸਿੰਘ ਸੈਣੀ ਨੇ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ। ਸ਼ੁਰੂਆਤ ਕਰਨ ਸਮੇਂ ਭਾਂਵੇ ਦਿੱਕਤ ਮਹਿਸੂਸ ਹੁੰਦੀ ਹੈ ਪਰ ਬਾਅਦ ਵਿਚ ਇਸ ਦੇ ਚੰਗੇ ਨਤੀਜਿਆਂ ਨਾਲ ਰਸਾਇਣਕ ਖਾਦਾਂ ਅਤੇ ਜ਼ਹਿਰਾਂਤੋਂ ਰਾਹਤ ਮਿਲਦੀ ਹੈ। ਇਸ ਦੌਰਾਨ ਡਾ ਭੁਪਿੰਦਰ ਸਿੰਘ ਨੇ ਘੱਟ ਰਹੇ ਪਾਣੀ ਪੱਧਰ ਅਤੇ ਦੂਸ਼ਿਤ ਹੋ ਰਹੇ ਮਿੱਟੀ, ਪਾਣੀ ਅਤੇ ਹਵਾ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿਚ ਰਲਾਉਣ ਸਬੰਧੀ ਪ੍ਰੇਰਿਤ ਕੀਤਾ।

ਉਹਨਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਨਾਲ ਜਿੱਥੇ ਪਾਣੀ ਦੀ ਬੱਚਤ ਹੋਈ ਹੈ ਉੱਥੇ ਨਦੀਨ-ਨਾਂਸ਼ਕ ਜ਼ਹਿਰਾਂ ਦੀ ਵੀ ਖੱਪਤ ਘੱਟ ਗਈ। ਇਸ ਮੌਕੇ ਡਾ ਸੰਦੀਪ ਸਿੰਘ ਨੇ ਕਣਕ ਵਿਚ ਪੀਲੀ ਕੁੰਗੀ ਅਤੇ ਤੇਲੇ ਦੀ ਰੋਕਥਾਮ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ। ਡਾ ਲ਼ਖਵਿੰਦਰ ਸਿੰਘ ਨੇ ਫਸਲੀ ਵਿਭਿੰਨਤਾ ਤਹਿਤ ਦਾਲਾਂ ਦੀ ਕਾਸ਼ਤ, ਨਿਸ਼ਾਨ ਸਿੰਘ ਏਈਓ ਨੇ ਸਾਉਣੀ ਦੀ ਮੱਕੀ ਅਤੇ ਹਰਨੇਕ ਸਿੰਘ ਬੀਟੀਐਮ (ਆਤਮਾ) ਨੇ ਖੇਤੀ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਦੌਰਾਨ ਸੁਨੀਲ ਕਪੂਰ ਨੇ ਨਬਾਰਡ ਤਹਿਤ ਕਿਸਾਨ ਭਲਾਈ ਸਕੀਮਾਂ ਬਾਰੇ ਦੱਸਿਆ। ਕੈਂਪ ਦੌਰਾਨ ਸਰਪੰਚ ਸ਼ੇਰ ਸਿੰਘ ਕੋਟ ਬੁੱਢਾ ਨੇ ਹੈਪੀ ਸੀਡਰ ਅਤੇ ਸੁਪਰ ਸੀਡਰ ਦੇ ਤਜਰਬੇ ਸਾਂਝੇ ਕਰਦਿਆਂ ਅਪੀਲ ਕੀਤੀ ਕਿ ਗੁਰੁ ਨਾਨਕ ਸਾਹਿਬ ਦੇ ਫਲਸਫੇ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਅਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਤੋਬਾ ਕਰੀਏ। ਇਸ ਮੌਕੇ ਵੱਖ-ਵੱਖ ਬਲਾਕਾਂ ਤੋਂ ਅਧਿਕਾਰੀ,ਕਰਮਚਾਰੀ ਅਤੇ ਕਿਸਾਨ ਹਾਜ਼ਰ ਹੋਏ।

ਇਸ ਦੌਰਾਨ ਅਗਾਂਹ ਵਧੂ ਕਿਸਾਨ ਪ੍ਰਭਜਿੰਦਰ ਸਿੰਘ ਅਤੇ ਕਿਸਾਨ ਆਗੂ ਸੁਖਵੰਤ ਸਿੰਘ ਵਲਟੋਹਾ ਨੇ ਕਿਸਾਨੀ ਸਮੱਸਿਆਵਾਂ ਦੱਸਦਿਆਂ ਰਹਿੰਦ-ਖੂੰਹਦ ਪ੍ਰਬੰਧਨ ਦੇ ਤਜਰਬੇ ਸਾਂਝੇ ਕੀਤੇ।