ਚੋਰੀ ਹੋਣ ਦੇ ਡਰੋਂ ਕਿਸਾਨ ਨੇ 51 ਲੱਖ ‘ਚ ਵੇਚੀ ਵਿਸ਼ਵ ਰਿਕਾਰਡ ਬਣਾਉਣ ਵਾਲੀ ਮੱਝ
ਦੁੱਧ ਦੇਣ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੀ ਮੱਝ ਸਰਸਵਤੀ ਨੂੰ 51 ਲੱਖ ਵਿੱਚ ਵੇਚ ਦਿੱਤਾ ਗਿਆ ਹੈ...
ਚੰਡੀਗੜ੍ਹ: ਦੁੱਧ ਦੇਣ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੀ ਮੱਝ ਸਰਸਵਤੀ ਨੂੰ 51 ਲੱਖ ਵਿੱਚ ਵੇਚ ਦਿੱਤਾ ਗਿਆ ਹੈ। ਪੇਸ਼ੇ ਤੋਂ ਕਿਸਾਨ ਸੁਖਬੀਰ ਦਾ ਕਹਿਣਾ ਹੈ ਕਿ ਇਸ ਮੱਝ ਨੂੰ ਇਸ ਲਈ ਵੇਚਿਆ ਕਿਉਂਕਿ ਉਨ੍ਹਾਂ ਨੂੰ ਉਸਦੇ ਚੋਰੀ ਹੋਣ ਦਾ ਡਰ ਸੀ।
ਜਿਸਦੀ ਵਜ੍ਹਾ ਨਾਲ ਏਹੋ ਸਭ ਤੋਂ ਠੀਕ ਤਰੀਕਾ ਸੀ। ਇਹ ਮੱਝ ਉਸ ਸਮੇਂ ਸੁਰਖੀਆਂ ਵਿੱਚ ਆਈ ਸੀ ਜਦੋਂ ਇਸਨੇ 33.131 ਕਿੱਲੋਗ੍ਰਾਮ ਦੁੱਧ ਦੇ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਉਸਨੇ 32.050 ਕਿੱਲੋਗ੍ਰਾਮ ਦੁੱਧ ਦੇਣ ਵਾਲੀ ਪਾਕਿਸਤਾਨੀ ਮੱਝ ਨੂੰ ਹਰਾਇਆ ਸੀ। ਇਸਤੋਂ ਬਾਅਦ ਉਹ ਪਹਿਲੇ ਸਥਾਨ ‘ਤੇ ਆ ਗਈ ਸੀ। ਇੱਥੇ ਨਹੀਂ ਜੇਤੂ ਮੱਝ ਦੇ ਮਾਲਕ ਸੁਖਬੀਰ ਨੂੰ ਦੋ ਲੱਖ ਦਾ ਇਨਾਮ ਵੀ ਦਿੱਤਾ ਗਿਆ ਸੀ।
ਜਾਣਕਾਰੀ ਮੁਤਾਬਕ ਲਗਭਗ ਚਾਰ ਸਾਲ ਪਹਿਲਾਂ ਕਿਸਾਨ ਸੁਖਬੀਰ ਨੇ ਸਰਸਵਤੀ ਨੂੰ ਬਰਵਾਲਾ ਦੇ ਖੋਖੇ ਪਿੰਡ ਦੇ ਰਹਿਣ ਵਾਲੇ ਕਿਸਾਨ ਤੋਂ ਖਰੀਦਿਆ ਸੀ। ਜਿਸਤੋਂ ਬਾਅਦ ਸਰਸਵਤੀ ਕਈ ਬੱਚਿਆਂ ਨੂੰ ਜਨਮ ਦੇ ਚੁੱਕੀ ਸੀ।
ਕਿਸਾਨ ਸੁਖਬੀਰ ਸਰਸਵਤੀ ਦੇ ਦੁੱਧ ਅਤੇ ਇਸਦੇ ਪੁੱਤ ਦੇ ਸੀਮਨ ਨੂੰ ਵੇਚਕੇ ਮਹੀਨੇ ਵਿੱਚ ਇੱਕ ਲੱਖ ਤੋਂ ਜ਼ਿਆਦਾ ਕਮਾ ਲੈਂਦੇ ਸਨ। ਸਰਸਵਤੀ ਵਿਸ਼ਵ ਰਿਕਾਰਡ ਤੋੜਨ ਵਾਲੀ ਮੱਝ ਹੈ। ਇਸਦੀ ਵਜ੍ਹਾ ਨਾਲ ਉਸਨੂੰ ਵੇਚਣ ਲਈ ਸਮਾਰੋਹ ਦਾ ਪ੍ਰਬੰਧ ਕਰਕੇ ਕਈ ਜਗ੍ਹਾਵਾਂ ਦੇ ਕਿਸਾਨਾਂ ਨੂੰ ਸੱਦਾ ਭੇਜਿਆ ਗਿਆ ਸੀ। ਸਮਾਰੋਹ ਵਿੱਚ ਰਾਜਸਥਾਨ, ਯੂਪੀ, ਪੰਜਾਬ ਤੋਂ ਕਰੀਬ 700 ਕਿਸਾਨ ਸ਼ਾਮਲ ਹੋਏ।
ਸਰਸਵਤੀ ‘ਤੇ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਲੁਧਿਆਣਾ ਦੇ ਪਵਿਤਰ ਸਿੰਘ ਨੇ 51 ਲੱਖ ਰੁਪਏ ਵਿੱਚ ਖਰੀਦਿਆ। ਕਿਸਾਨ ਸੁਖਬੀਰ ਨੇ ਮੀਡੀਆ ਨੂੰ ਦੱਸਿਆ ਕਿ ਮੇਰੀ ਮੱਝ ਸਰਸਵਤੀ ਨੇ 29.31 ਕਿੱਲੋ ਦੁੱਧ ਦੇ ਕੇ ਹਿਸਾਰ ਵਿੱਚ ਪਹਿਲਾ ਇਨਾਮ ਜਿੱਤਿਆ ਸੀ।
ਹਿਸਾਰ ਵਿੱਚ ਹੋਣ ਵਾਲੇ ਸੈਂਟਰਲ ਇੰਸਟੀਚਿਊਟ ਆਫ ਬਫੇਲੋ ਰਿਸਰਚ ਦੇ ਪਰੋਗਰਾਮ ਵਿੱਚ 28.7 ਕਿੱਲੋ ਦੁੱਧ ਦੇ ਕੇ ਸਰਸਵਤੀ ਅਵੱਲ ਰਹੀ ਸੀ। ਇਹੀ ਨਹੀਂ ਹਰਿਆਣਾ ਪਸ਼ੂਧਨ ਵਿਕਾਸ ਬੋਰਡ ਦੀ ਮੁਕਾਬਲੇ ਵਿੱਚ 28.8 ਕਿੱਲੋ ਦੁੱਧ ਦੇ ਕੇ ਰਿਕਾਰਡ ਬਣਾਇਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।