ਪਾਣੀ ਨੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਕੀਤੀ ਤਬਾਹ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

 “ਨੀਂਵੇ ਖੇਤ ਹੋਣ ਕਰ ਕੇ ਆਸ-ਪਾਸ ਦਾ ਪਾਣੀ ਹੋ ਜਾਂਦਾ ਜਮ੍ਹਾਂ”

Heavy Rainfall Crops Destruction Captain Amarinder Singh Sukhbir Singh Badal

ਮਾਨਸਾ: ਖੇਤਾਂ ’ਚ ਗੋਡੇ ਗੋਡੇ ਖੜ੍ਹਾ ਪਾਣੀ ਕਿਸਾਨਾਂ ਦੇ ਸਾਹ ਸੁਕਾ ਰਿਹਾ ਹੈ। ਇਹ ਮਾਮਲਾ ਮਾਨਸਾ ਦੇ ਪਿੰਡ ਘੂੱਦੂਵਾਲਾ ਦਾ ਹੈ ਜਿੱਥੇ  ਲਗਾਤਾਰ ਪਏ ਮੀਂਹ ਨੇ ਕਿਸਾਨਾਂ ਦੀ ਸੈਂਕੜੇ ਏਕੜ ਖੜ੍ਹੀ ਫ਼ਸਲ ਨੂੰ ਡਬੋ ਕੇ ਰੱਖ ਦਿੱਤਾ ਹੈ। ਉੱਧਰ ਨਿਰਾਸ਼ ਹੋਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਨੀਵੇਂ ਹੋਣ ਕਰ ਕੇ ਆਸੇ ਪਾਸੇ ਦੇ ਇਲਾਕਿਆਂ ਦਾ ਪਾਣੀ ਵੀ ਉਨ੍ਹਾਂ ਦੇ ਖੇਤਾਂ ’ਚ ਜਮ੍ਹਾ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਕਈ ਵਾਰ ਅਸੀਂ ਸਰਕਾਰਾਂ ਦੇ ਅੱਗੇ ਅਪੀਲ ਕਰ ਚੁੱਕੇ ਹਾਂ ਪਰ ਹਾਲੇ ਤੱਕ ਸਾਡੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਤੇ ਆਏ ਸਾਲ ਸਾਨੂੰ ਵੱਡੇ ਨੁਕਸਾਨ ਵਿਚੋਂ ਗੁਜ਼ਰਨਾ ਪੈਂਦਾ ਹੈ। ਪਾਣੀ ਤੋਂ ਤੰਗ ਆਏ ਇਨ੍ਹਾਂ ਕਿਸਾਨਾਂ ਦੇ ਵੱਲੋਂ ਹੁਣ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਵਿਚ ਮੀਂਹ ਦਾ ਪਾਣੀ ਖੜ੍ਹਨ ਕਾਰਨ ਉਹਨਾਂ ਦੇ ਖੇਤਾਂ ਦੀ ਫ਼ਸਲ ਮਰ ਗਈ ਹੈ ਤੇ ਇਸ ਦਾ ਆਉਣ ਵਾਲੇ ਸਮੇਂ ਵਿਚ ਵੀ ਹੋਰ ਨੁਕਸਾਨ ਹੋਵੇਗਾ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਇਸ ਘਟਨਾ ਦਾ ਪੂਰਨ ਤੌਰ ਤੇ ਹੱਲ ਕੱਢਿਆ ਜਾਵੇ।

ਉੱਧਰ ਇਸ ਬਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਇਲਾਕੇ ਦੀ ਗਰਦੋਰੀ ਦੇ ਹੁਕਮ ਦੇ ਦਿੱਤੇ ਗਏ ਹਨ ਜਿਸ ਤੋਂ ਬਾਅਦ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।

ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਦੀ ਜਾਣਕਾਰੀ ਪਹੁੰਚ ਗਈ ਤੇ ਉਹ ਦੋ ਦਿਨਾਂ ਦੇ ਵਿਚ ਹੀ ਇਸ ਦਾ ਹੱਲ ਕੱਢ ਦੇਣਗੇ। ਦੱਸ ਦੱਈਏ ਕਿ ਮੀਂਹ ਦੇ ਨਾਲ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਸਰਕਾਰ ਨੂੰ ਇਨ੍ਹਾਂ ਬੇਵਸ ਹੋਏ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਜਲਦ ਹੱਲ ਕਰਨ ਦੀ ਲੋੜ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।