ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ 56ਵਾਂ ਸਥਾਪਨਾ ਦਿਹਾੜਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਉਤਰਾਖੰਡ ਵਿਚ ਪੰਤਨਗਰ ਅਤੇ ਉੜੀਸਾ ਵਿਚ ਭੁਵਨੇਸ਼ਵਰ ਤੋਂ ਬਾਅਦ ਦੇਸ਼ ਦੀ ਤੀਜੀ ਸਭ ਤੋਂ ਪੁਰਾਣੀ ਐਗਰੀਕਲਚਰ ਯੂਨੀਵਰਸਿਟੀ

Punjab Agricultural University

ਲੁਧਿਆਣਾ, ਉਤਰਾਖੰਡ ਵਿਚ ਪੰਤਨਗਰ ਅਤੇ ਉੜੀਸਾ ਵਿਚ ਭੁਵਨੇਸ਼ਵਰ ਤੋਂ ਬਾਅਦ ਦੇਸ਼ ਦੀ ਤੀਜੀ ਸਭ ਤੋਂ ਪੁਰਾਣੀ ਐਗਰੀਕਲਚਰ ਯੂਨੀਵਰਸਿਟੀ ਪੀਏਯੂ (punjab agricultural university) ਦਾ ਅੱਜ 56ਵਾਂ ਸਥਾਪਨਾ ਦਿਹਾੜਾ ਹੈ। ਹਾਲਾਂਕਿ ਇਸ ਨੂੰ ਦੇਸ਼ ਦੀਆਂ ਸਾਰੀਆਂ ਐਗਰੀਕਲਚਰ ਯੂਨੀਵਰਸਿਟੀਆਂ ਵਿਚੋਂ ਆਈਸੀਏਆਰ ਦੇ ਵੱਲੋਂ ਪਹਿਲਾ ਅਤੇ ਮਿਨਿਸਟਰੀ ਆਫ ਹਿਊਮਨ ਰਿਸੋਰਸ ਡੇਵੇਲਪਮੇਂਟ ਦੇ ਵੱਲੋਂ ਤੀਜਾ ਸਥਾਨ ਹਾਸਲ ਹੈ। ਬਟਵਾਰੇ ਵਿਚ ਉਜੜੇ ਪੰਜਾਬ ਨੂੰ ਬਸਾਉਣ ਅਤੇ ਬਖ਼ਤਾਵਰੀ ਬਣਾਉਣ ਵਿਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਬਹੁਤ ਅਹਿਮ ਯੋਗਦਾਨ ਰਿਹਾ ਹੈ।