ਕਿਸਾਨਾਂ ਲਈ ਫ਼ਾਇਦੇਮੰਦ ਹੈ, ਅਮਰੂਦ ਦੀ ਇਹ ਕਿਸਮ 25 ਸਾਲ ਤੱਕ ਦਿੰਦੀ ਹੈ ਫ਼ਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

25 ਸਾਲ ਤੱਕ ਦਿੰਦੀ ਹੈ ਫ਼ਲ

useful for farmers this type of guava gives fruit for 25-years

ਚੰਡੀਗੜ੍ਹ: ਬਰਸਾਤ ਦਾ ਮੌਸਮ ਬਾਗ਼ਬਾਨੀ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਸਮੇਂ ਅਮਰੂਦ ਦੀ ਬਾਗ਼ਬਾਨੀ ਕੀਤੀ ਜਾ ਸਕਦੀ ਹੈ। ਖੇਤੀ ਵਿਗਿਆਨੀ ਨੇ ਅਮਰੂਦ ਦੀ ਨਵੀਂ ਕਿਸਮ ਤਿਆਰ ਕੀਤੀ ਹੈ ਜਿਹੜੀ ਅਗਲੇ 25 ਸਾਲ ਤੱਕ ਫਲ ਦਿੰਦੀ ਹੈ। ਅਮਰੂਦ ਦੀ ਖੇਤੀ ਕਿਸਾਨਾਂ ਲਈ ਮੁਨਾਫ਼ੇ ਦਾ ਸੌਦਾ ਸਾਬਤ ਹੋ ਸਕਦੀ ਹੈ। ਇਸ ਤੋਂ ਹਰ ਸਾਲ ਪ੍ਰਤੀ ਏਕੜ ਦੋ ਤੋਂ ਢਾਈ ਲੱਖ ਰੁਪਏ ਦਾ ਮੁਨਾਫ਼ਾ ਲਿਆ ਜਾ ਸਕਦਾ ਹੈ। ਇਸ ਵਿੱਚ ਮਜ਼ਦੂਰਾਂ ਦੀ ਵੀ ਘੱਟ ਲੋੜ ਪਵੇਗੀ। ਇੰਦਰਾ ਗਾਂਧੀ ਖੇਤੀ ਯੂਨੀਵਰਸਿਟੀ ਰਾਏਪੁਰ ਦੇ ਵਿਗਿਆਨੀ ਡਾ. ਘਣ ਸ਼ਾਮ ਸਾਹੂ ਦਾ ਕਹਿਣਾ ਹੈ ਕਿ ਅਮਰੂਦ ਦੀ ਖੇਤੀ ਵਿੱਚ ਸਿਰਫ਼ ਇੱਕ ਹੀ ਵਾਰ ਲਾਗਤ ਤੋਂ ਬਾਅਦ ਸਾਲਾਂ-ਸਾਲ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

ਜਦੋਂਕਿ ਫਲਾਂ ਦੇ ਰੁੱਖ ਤਿੰਨ ਚਾਰ ਸਾਲ ਵਿੱਚ ਖ਼ਤਮ ਹੋ ਜਾਂਦੇ ਹਨ ਤੇ ਕਿਸਾਨ ਨੂੰ ਫਿਰ ਤੋਂ ਖ਼ਰਚੇ ਕਰਕੇ ਨਵੇਂ ਪੌਦੇ ਲਾਉਣੇ ਪੈਂਦੇ ਹਨ ਪਰ ਅਮਰੂਦ ਦੀ ਨਵੀਂ ਬਾਗ਼ਬਾਨੀ ਤਕਨੀਕ ਵਿੱਚ ਵਾਰ-ਵਾਰ ਪੌਦੇ ਲਾਉਣ ਦੀ ਜ਼ਰੂਰਤ ਨਹੀਂ ਹੈ। ਇੰਦਰਾ ਗਾਂਧੀ ਯੂਨੀਵਰਸਿਟੀ ਰਾਏਪੁਰ ਵਿੱਚ ਅਮਰੂਦ ਦੀ ਅਤੀ ਸੰਘਣੀ ਬਾਗ਼ਬਾਨੀ ਵਿੱਚ ਇੱਕ ਏਕੜ ਵਿੱਚ 1600 ਪੌਦੇ ਲਾਏ ਗਏ ਹਨ। ਇਸ ਵਿੱਚ ਕਤਾਰ ਤੋਂ ਕਤਾਰ ਦੀ ਦੂਰੀ ਦੋ ਮੀਟਰ ਤੇ ਪੌਦੇ ਤੋਂ ਪੌਦੇ ਦੀ ਦੂਰੀ ਇੱਕ ਮੀਟਰ ਹੈ। ਇਸ ਵਿੱਚ ਅਮਰੂਦ ਦੀਆਂ ਚਾਰ ਕਿਸਮਾਂ ਲਲਿਤ, ਇਲਾਹਾਬਾਦ, ਸਫੇਦਾ, ਲਖਨਊ-49 ਤੇ ਵੀਐਨਆਰਬੀ ਲਾਈ ਗਈ ਹੈ।

ਇੰਜ ਕਰੋ ਅਮਰੂਦ ਦੀ ਬਾਗ਼ਬਾਨੀ

ਅਤਿ ਸੰਘਣੀ ਬਾਗ਼ਬਾਨੀ ਕਰਦੇ ਸਮੇਂ ਮੁੱਖ ਪੌਦੇ ਨੂੰ ਸਭ ਤੋਂ ਪਹਿਲਾਂ 70 ਸੈਂਟੀਮੀਟਰ ਦੀ ਉਚਾਈ ਤੋਂ ਕੱਟ ਦੇਵੋ। ਇਸ ਦੇ ਬਾਅਦ ਦੋ-ਤਿੰਨ ਮਹੀਨੇ ਪੌਦੇ ਤੋਂ ਚਾਰ-ਛੇ ਟਾਹਣੀਆਂ ਵਿਕਸਿਤ ਹੋ ਜਾਂਦੀਆਂ ਹਨ। ਇਸ ਵਿੱਚ ਚਾਰਾਂ ਦਿਸ਼ਾਵਾਂ ਵਿੱਚ ਚਾਰ ਟਾਹਣੀਆਂ ਨੂੰ ਸੁਰੱਖਿਅਤ ਕਰ ਬਾਕੀ ਨੂੰ ਕੱਟ ਦਿੰਦੇ ਹਨ ਤਾਂ ਕਿ ਪੌਦੇ ਦਾ ਸੰਤੁਲਨ ਬਣਿਆ ਰਹੇ। ਇਸ ਵਿੱਚ ਮਾਤਰ ਛੇ ਮਹੀਨੇ ਵਿੱਚ ਹੀ ਅਮਰੂਦ ਫਲ ਦੇਣ ਲੱਗਦਾ ਹੈ। ਸ਼ੁਰੂਆਤੀ ਅਵਸਥਾ ਵਿੱਚ ਹਰ ਦਰਖ਼ਤ ਵਿੱਚ ਤਿੰਨ ਚਾਰ ਫਲ ਹੀ ਰੱਖੋ ਬਾਕੀ ਫਲ ਨੂੰ ਛੋਟੀ ਅਵਸਥਾ ਵਿੱਚ ਤੋੜ ਦੇਵੋ। ਇਸ ਵਿੱਚ ਨੰਨ੍ਹੇ ਪੌਦਿਆਂ ਉੱਤੇ ਜ਼ਿਆਦਾ ਬੋਝ ਨਹੀਂ ਆਵੇਗਾ।

ਪ੍ਰਤੀ ਏਕੜ ਲਾਗਤ(ਰੁਪਏ ਵਿੱਚ)

1600 ਪੌਦੇ ਦੀ ਲਾਗਤ 48 ਹਜ਼ਾਰ

ਟਰੈਕਟਰ ਤੋਂ ਵੀ ਦੋ ਵਾਰ ਜੋਤਾਈ 4 ਹਜ਼ਾਰ

10 ਟਨ ਗੋਬਰ ਖਾਦ 6 ਹਜ਼ਾਰ

ਕਟਾਈ-ਸੁਧਾਈ ਦੀ ਲੱਗਣ ਵਾਲੀ ਸਾਲ ਭਰ ਦੀ ਮਜ਼ਦੂਰੀ 15 ਹਜ਼ਾਰ

ਰਸਾਇਣਕ ਖਾਦ 3 ਹਜ਼ਾਰ

ਦੀਮਕ ਕੰਟਰੋਲ ਦਵਾਈ 2 ਹਜ਼ਾਰ

ਡਾ. ਘਣ ਸ਼ਾਮ ਦੱਸਦੇ ਹਨ, ਅਮਰੂਦ ਵਿੱਚ ਤਿੰਨ ਤਰ੍ਹਾਂ ਦੇ ਬੂਰ ਪੈਂਦੇ ਹਨ। ਫਰਵਰੀ ਵਿੱਚ ਅੰਬੇ ਬੂਰ, ਜੂਨ ਵਿੱਚ ਮ੍ਰਿਗ ਤੇ ਅਕਤੂਬਰ ਵਿੱਚ ਹਸਤ ਬੂਰ ਤੋਂ ਫਲ ਮਿਲਦੇ ਹਨ।

ਪ੍ਰਤੀ ਏਕੜ ਸਾਲਾਨਾ ਢਾਈ ਲੱਖ ਮੁਨਾਫ਼ਾ

ਇੱਕ ਏਕੜ ਵਿੱਚ ਲੱਗਣ ਵਾਲੇ 1600 ਪੌਦੇ ਸਾਲਾਨਾ 12 ਕੁਇੰਟਲ ਤੋਂ ਜ਼ਿਆਦਾ ਫਲਾਂ ਦਾ ਉਤਪਾਦਨ ਹੋਵੇਗਾ। ਜੇਕਰ 20 ਰੁਪਏ ਕਿੱਲੋ ਉੱਤੇ ਵੀ ਵੇਚੀਏ ਤਾਂ ਹਰ ਸਾਲ ਢਾਈ ਲੱਖ ਰੁਪਏ ਤੋ ਜ਼ਿਆਦਾ ਮੁਨਾਫ਼ਾ ਹੋਵੇਗਾ। ਇਸ ਵਿੱਚ ਲਾਗਤ ਤਾਂ ਇਹ ਹੀ ਸਾਲ ਲੱਗੇਗੀ। ਇਸ ਦੇ ਬਾਅਦ ਸਿਰਫ਼ ਖਾਦ ਤੇ ਮਜ਼ਦੂਰੀ ਉੱਤੇ ਹੀ ਖ਼ਰਚ ਹੋਣਗੇ।