ਵਾਲਾਂ ਨੂੰ ਝੜਨ ਤੋਂ ਰੋਕਣ 'ਚ ਕਾਰਗਰ ਨੇ ਅਮਰੂਦ ਦੀਆਂ ਪੱਤੀਆਂ

ਏਜੰਸੀ

ਜੀਵਨ ਜਾਚ, ਸਿਹਤ

ਬਦਲਦੀ ਜੀਵਨਸ਼ੈਲੀ ਦੇ ਵਿੱਚ ਵਾਲਾਂ ਦਾ ਝੜਨਾ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਲੋਕ ਇਸ ਸਮੱਸਿਆ ਨਾਲ ਨਿਪਟਨ ਲਈ

Guava Hairfall

ਨਵੀਂ ਦਿੱਲੀ : ਬਦਲਦੀ ਜੀਵਨਸ਼ੈਲੀ ਦੇ ਵਿੱਚ ਵਾਲਾਂ ਦਾ ਝੜਨਾ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਲੋਕ ਇਸ ਸਮੱਸਿਆ ਨਾਲ ਨਿਪਟਨ ਲਈ ਕਿੰਨ੍ਹੇ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਸ ਸਮੱਸਿਆ ਦੇ ਨਾਲ ਸਿਰਫ ਔਰਤਾਂ ਹੀ ਨਹੀਂ ਸਗੋਂ ਕਈ ਮਰਦ ਵੀ ਪਰੇਸ਼ਾਨ ਹਨ। ਸਮੇਂ ਤੋਂ ਪਹਿਲਾਂ ਵਾਲਾਂ ਦਾ ਝੜਨਾ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ।

ਵਾਲਾਂ ਦੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਡਾਕਟਰਾਂ ਦੀ ਸਲਾਹ ਨਾਲ ਦਵਾਈ ਦਾ ਵੀ ਸੇਵਨ ਕਰਦੇ ਹਨ ਪਰ ਨਤੀਜਾ ਨਾ ਮਾਤਰ ਹੀ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਦੇਸੀ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਨਾ ਸਿਰਫ ਵਾਲਾਂ ਦੇ ਝੜਨ ਦੀ ਸਮੱਸਿਆ ਦੂਰ ਹੋਵੇਗੀ ਸਗੋਂ ਵਾਲ ਮਜ਼ਬੂਤ ਹੋਣ ਦੇ ਨਾਲ-ਨਾਲ ਖੂਬਸੂਰਤ ਵੀ ਹੋਣਗੇ। ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਮਰੂਦ ਦੀਆਂ ਪੱਤੀਆਂ ਦੀ ਵਰਤੋਂ ਕਰ ਸਕਦੇ ਹੋ।

ਅਮਰੂਦ ਦੀਆਂ ਪੱਤੀਆਂ 'ਚ ਮੌਜੂਦ ਹੁੰਦੇ ਨੇ ਇਹ ਗੁਣ
ਅਮਰੂਦ ਦੀਆਂ ਪੱਤੀਆਂ 'ਚ ਐਂਟੀ-ਇੰਫਲਾਮੇਟਰੀ, ਐਂਟੀਮਾਈਕ੍ਰੋਬੀਅਲ ਅਤੇ ਐਂਟੀਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ। ਇਹ ਗੁਣ ਵਾਲਾਂ ਦੀ ਹਰ ਛੋਟੀ ਤੋਂ ਛੋਟੀ ਸਮੱਸਿਆ ਦਾ ਹੱਲ ਕੱਢਣ ਦਾ ਕੰਮ ਕਰਦੇ ਹਨ। ਅਸਲ 'ਚ ਜਦੋਂ ਵਾਲਾਂ 'ਚ ਸਿਕਰੀ ਪੈਦਾ ਹੋ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਸਾਡੀ ਸਕੈਲਪ 'ਤੇ ਪੈਂਦਾ ਹੈ। ਵਾਲ ਜੜ ਤੋਂ ਕਮਜ਼ੋਰ ਹੋਣ ਲੱਗਦੇ ਹਨ, ਜਿਸ ਦੇ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ। ਅਮਰੂਦ ਦੀਆਂ ਪੱਤੀਆਂ 'ਚ ਵਿਟਾਮਿਨ-ਬੀ ਅਤੇ ਵਿਟਾਮਿਨ-ਸੀ ਵੀ ਮੌਜੂਦ ਹੁੰਦਾ ਹੈ, ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ।

ਇੰਝ ਕਰੋ ਅਮਰੂਦ ਦੀਆਂ ਪੱਤੀਆਂ ਦਾ ਇਸਤੇਮਾਲ
ਅਮਰੂਦ ਇਕ ਅਜਿਹਾ ਫਲ ਹੈ, ਜਿਸ ਦਾ ਦਰੱਖਤ ਤੁਹਾਨੂੰ ਆਸਾਨੀ ਨਾਲ ਕਿਤੇ ਵੀ ਮਿਲ ਜਾਵੇਗਾ। 20 ਦੇ ਕਰੀਬ ਅਮਰੂਦ ਦੀਆਂ ਤਾਜ਼ਾ ਪੱਤੀਆਂ ਪਾਣੀ 'ਚ ਓਬਾਲ ਕੇ ਇਸ ਪਾਣੀ ਦੀ ਵਰਤੋਂ ਸਿਰ ਧੋਣ ਲਈ ਕਰਨੀ ਚਾਹੀਦੀ ਹੈ।

ਅਮਰੂਦ ਦੀਆਂ ਪੱਤੀਆਂ ਦੇ ਪਾਣੀ 'ਚ ਨਿੰਬੂ ਦਾ ਕਰੋ ਇਸਤੇਮਾਲ
ਸਭ ਤੋਂ ਪਹਿਲਾਂ ਭਾਂਡੇ 'ਚ ਇਕ ਲੀਟਰ ਪਾਣੀ ਪਾ ਲਵੋ। ਪਾਣੀ ਜਦੋਂ ਉਬਲਣ ਲੱਗੇ ਤਾਂ ਉਸ 'ਚ ਅਮਰੂਦ ਦੀਆਂ ਪੱਤੀਆਂ ਪਾ ਦਿਓ। ਅਮਰੂਦ ਦੀਆਂ ਪੱਤੀਆਂ ਪਾਉਣ ਤੋਂ ਬਾਅਦ ਪਾਣੀ ਨੂੰ 30 ਮਿੰਟਾਂ ਤੱਕ ਉਬਲਣ ਦਿਓ। ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਉਸ 'ਚ ਨਿੰਬੂ ਦਾ ਰਸ ਮਿਲਾ ਲਵੋ। ਵਾਲ ਧੋਣ ਤੋਂ ਬਾਅਦ ਇਸ ਪਾਣੀ ਦਾ ਇਸਤੇਮਾਲ ਸ਼ੈਂਪੂ ਕੱਢਣ ਲਈ ਕਰੋ। 10 ਮਿੰਟਾਂ ਦੇ ਬਾਅਦ ਸਾਦੇ ਪਾਣੀ ਦੇ ਨਾਲ ਸਿਰ ਧੋ ਸਕਦੇ ਹੋ। ਜੇਕਰ ਤੁਹਾਡੇ ਵਾਲ ਜ਼ਿਆਦਾ ਝੜਦੇ ਹਨ ਤਾਂ ਇਸ ਪਾਣੀ ਨਾਲ ਹਫਤੇ 'ਚ ਤਿੰਨ ਵਾਰ ਵਾਲ ਧੋਵੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।