ਕਸ਼ਮੀਰ ਲਈ ਮੋਦੀ ਦਾ ਮਿਸ਼ਨ 'Apple', 8000 ਕਰੋੜ ਦੀ ਆ ਰਹੀ ਹੈ ਸਕੀਮ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਜੰਮੂ - ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਹੋਏ ਲੱਗਭੱਗ ਇੱਕ ਮਹੀਨਾ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਪਾਬੰਦੀਆਂ 'ਚ ਢਿੱਲ ਦਿੱਤੀ ਜਾ ਰਹੀ ਹੈ..

Modi’s Mission ‘Apple’ For Kashmir

ਨਵੀਂ ਦਿੱਲੀ : ਜੰਮੂ - ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਹੋਏ ਲੱਗਭੱਗ ਇੱਕ ਮਹੀਨਾ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਪਾਬੰਦੀਆਂ 'ਚ ਢਿੱਲ ਦਿੱਤੀ ਜਾ ਰਹੀ ਹੈ ਨਾਲ ਹੀ ਨਾਲ ਹੁਣ ਵਿਕਾਸ ਦੇ ਨਵੇਂ ਰਸਤੇ ਵੀ ਤਿਆਰ ਕੀਤੇ ਜਾ ਰਹੇ ਹਨ। ਕਸ਼ਮੀਰੀ ਸੇਬ ਦੀ ਦੁਨੀਆ ਭਰ 'ਚ ਡਿਮਾਂਡ ਹੁੰਦੀ ਹੈ ਅਤੇ ਹੁਣ ਸਰਕਾਰ ਸੇਬ ਦੀ ਖੇਤੀ ਕਰਨ ਵਾਲਿਆਂ ਨੂੰ ਸਿੱਧਾ ਫਾਇਦਾ ਪਹੁੰਚਾਉਣ ਜਾ ਰਹੀ ਹੈ। ਇਸਦੇ ਤਹਿਤ 12 ਲੱਖ ਮੀਟ੍ਰਿਕ ਟਨ ਸੇਬ ਸਿੱਧੇ ਕਿਸਾਨਾਂ ਤੋਂ ਲਏ ਜਾਣਗੇ ਅਤੇ ਉਨ੍ਹਾਂ ਨੂੰ ਅੱਗੇ ਸਪਲਾਈ ਕੀਤਾ ਜਾਵੇਗਾ।

ਹੁਣ ਇਸਦੀ ਰਾਸ਼ੀ ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਪਹੁੰਚੇਗੀ। ਸੋਮਵਾਰ ਨੂੰ ਮੁੱਖ ਸਕੱਤਰ ਬੀਵੀਆਰ ਸੁਬਰਾਮਨੀਅਮ ਨੇ ਕਸ਼ਮੀਰ ਡਿਵੀਜ਼ਨ ਦੇ ਡਿਪਟੀ ਕਮਿਸ਼ਨਰ ਸਮੇਤ ਕਈ ਵੱਡੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਇਸ ਵਿੱਚ ਕੇਂਦਰ ਸਰਕਾਰ ਵੱਲੋਂ ਦੁਆਰਾ ਚਲਾਈ ਜਾ ਰਹੀ ਸਪੈਸ਼ਲ ਮਾਰਕਿਟ ਇੰਟਰਵੈਂਸ਼ਨ ਪ੍ਰਾਈਸ ਸਕੀਮ (MISP) ਨੂੰ ਲਾਗੂ ਕੀਤੇ ਜਾਣ 'ਤੇ ਗੱਲ ਹੋਈ'

ਇਸ ਸਕੀਮ ਦੇ ਨਾਲ ਹੀ ਸਿੱਧਾ ਕਿਸਾਨਾਂ ਨੂੰ ਲਾਭ ਹੋਵੇਗਾ ਉਨ੍ਹਾਂ ਦੀ ਖਪਤ ਵਧੇਗੀ ਅਤੇ ਸੇਬ ਦੀ ਸਪਲਾਈ ਵੀ ਹੋਵੇਗੀ। ਖਾਸ ਗੱਲ ਇਹ ਹੈ ਕਿ ਹੁਣ ਪੈਸਾ ਸਿੱਧਾ ਕਿਸਾਨਾਂ ਦੇ ਖਾਤੇ 'ਚ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਸਕੀਮ ਨਾਲ ਘਾਟੀ ਦੇ ਕਿਸਾਨਾਂ ਦੀ ਇਨਕਮ ਕਰੀਬ 2000 ਕਰੋੜ ਰੁਪਏ ਤੱਕ ਵਧੇਗੀ।  ਸ਼ੁਰੂਆਤ 'ਚ ਕਿਸਾਨਾਂ ਤੋਂ 1 ਸਤੰਬਰ 2019 ਤੋਂ ਲੈ ਕੇ 1 ਮਾਰਚ 2020 ਤੱਕ ਸੇਬ ਖਰੀਦੇ ਜਾਣਗੇ। ਇਨ੍ਹਾਂ 6 ਮਹੀਨਿਆਂ ਲਈ ਕਰੀਬ 8000 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਗਿਆ ਹੈ।

ਕੇਂਦਰ ਦੇ ਖੇਤੀਬਾੜੀ ਮੰਤਰਾਲੇ ਅਤੇ NAFED ਦੇ ਤਹਿਤ ਚਲਾਈ ਜਾ ਰਹੀ ਇਸ ਯੋਜਨਾ ਦੇ ਜਰੀਏ ਘਾਟੀ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਹੈ। ਕੇਂਦਰ ਦੁਆਰਾ ਲਾਗੂ ਕੀਤੀ ਜਾ ਰਹੀ ਇਸ ਯੋਜਨਾ ਦੇ ਤਹਿਤ ਬਾਰਾਮੂਲਾ, ਸ਼੍ਰੀਨਗਰ, ਸ਼ੋਪੀਆਂ ਅਤੇ ਅਨੰਤਨਾਗ ਦੀਆਂ ਮੰਡੀਆਂ ਤੋਂ ਸੇਬ ਖਰੀਦੇ ਜਾਣਗੇ ਅਤੇ ਕਿਸਾਨਾਂ ਨੂੰ ਫਾਇਦਾ ਪਹੁੰਚਾਇਆ ਜਾਵੇਗਾ। ਸਰਕਾਰ ਦੇ ਵੱਲੋਂ ਸੇਬ ਦੇ ਮੁੱਲ ਵੀ ਤੈਅ ਕੀਤੇ ਜਾਣਗੇ, ਜਿਸਦੇ ਤਹਿਤ ਸੇਬਾਂ ਨੂੰ A, B ਅਤੇ C ਗਰੇਡ 'ਚ ਵੰਡਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।