ਜੰਮੂ - ਕਸ਼ਮੀਰ ਦੇ ਬਡਗਾਮ ਵਿਚ ਕਰੈਸ਼ ਹੋਇਆ ਫਾਈਟਰ ਜੈਟ ਮਿਗ 21, ਦੋਨੋ ਪਾਇਲਟ ਸ਼ਹੀਦ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਬਡਗਾਮ ਵਿਚ ਭਾਰਤੀ ਹਵਾਈ ਫੌਜ ਦਾ ਫਾਈਟਰ ਜੈਟ ਮਿਗ 21 ਕਰੈਸ਼ ਹੋ ਗਿਆ। ਇਸ ਹਾਦਸੇ ਵਿਚ ਦੋ ਪਾਇਲਟ ਸ਼ਹੀਦ ਹੋ ਗਏ ਹਨ।..

Fighter Jet crashes

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਡਗਾਮ ਵਿਚ ਭਾਰਤੀ ਹਵਾਈ ਫੌਜ ਦਾ ਫਾਈਟਰ ਜੈਟ ਮਿਗ 21 ਕਰੈਸ਼ ਹੋ ਗਿਆ। ਇਸ ਹਾਦਸੇ ਵਿਚ ਦੋ ਪਾਇਲਟ ਸ਼ਹੀਦ ਹੋ ਗਏ ਹਨ। ਜਾਣਕਾਰੀ ਮੁਤਾਬਿਕ ਤਕਨੀਕੀ ਖ਼ਰਾਬੀ ਦੇ ਚਲਦੇ ਇਹ ਹਾਦਸਾ ਹੋਇਆ ਹੈ। ਮਿਗ-21 ਜਹਾਜ਼ ਨੇ ਸ੍ਰੀਨਗਰ ਤੋਂ ਉਡਾਨ ਭਰੀ ਸੀ। ਜਿਸ ਤੋਂ ਬਾਅਦ ਬਡਗਾਮ ਦੇ ਕਲਾਨ ਪਿੰਡ ਦੇ ਖੇਤਾਂ ਵਿਚ ਡਿੱਗ ਗਿਆ। ਲੜਾਕੂ ਜਹਾਜ਼ ਰੈਗੂਲਰ ਉਡਾਨ ਤੇ ਨਿਕਲਿਆ ਸੀ, ਉਸੇ ਸਮੇਂ ਇਹ ਹਾਦਸਾ ਵਾਪਰਿਆ।

ਜਹਾਜ਼ ਉਡਾਨ ਭਰਨ ਤੋਂ ਬਾਅਦ ਜ਼ਿਆਦਾ ਸਮੇ ਤੱਕ ਹਵਾ ਵਿਚ ਨਹੀਂ ਰਿਹਾ। ਬਲ‍ਕਿ ਤਕਨੀਕੀ ਖ਼ਰਾਬੀ ਦੇ ਚਲਦੇ ਇਕਦਮ ਹੀ ਕਰੈਸ਼ ਹੋ ਗਿਆ। ਹਾਦਸੇ ਸਮੇਂ ਪਾਇਲਟ ਜਹਾਜ਼ ‘ਚੋਂ ਬਾਹਰ ਨਿਕਲਣ ਵਿਚ ਨਾਕਾਮ ਰਹੇ। ਕਿਉਂਕਿ ਹਾਦਸੇ ਤੋਂ ਬਾਅਦ ਹੀ ਜਹਾਜ਼ ਵਿਚ ਅੱਗ ਲੱਗ ਗਈ। ਹਾਦਸੇ ਸਮੇਂ ਅਸਮਾਨ ਵਿਚ ਕਾਲ਼ਾ ਧੂੰਆਂ ਛਾ ਗਿਆ ਸੀ। ਹਾਲਾਂਕਿ ਸਥਾਨੀ ਲੋਕਾਂ ਨੇ ਕਿਸੇ ਤਰ੍ਹਾਂ ਦੋਨਾਂ ਪਾਇਲਟਾਂ ਨੂੰ ਬਾਹਰ ਕੱਢਿਆ, ਪਰ ਤਦ ਤੱਕ ਦੋਨੇ ਪਾਇਲਟ ਸ਼ਹੀਦ ਹੋ ਚੁੱਕੇ ਸਨ।