ਜੰਮੂ - ਕਸ਼ਮੀਰ: ਸੋਪੋਰ ਵਿਚ ਮੁੱਠਭੇੜ ਜਾਰੀ , ਸੁਰੱਖਿਆਬਲਾਂ ਨੇ 2 - 3 ਅੱਤਵਾਦੀਆਂ ਨੂੰ ਘੇਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ –ਕਸ਼ਮੀਰ ਦੇ ਸੋਪੋਰ ਇਲਾਕੇ ਵਿਚ ਅੱਤਵਾਦੀਆਂ ਵੱਲੋਂ ਮੁੱਠਭੇੜ ਚੱਲ ਰਹੀ ਹੈ ਜਾਣਕਾਰੀ ਮੁਤਾਬਿਕ ਸੋਪੋਰ ਦੇ ਵਾਰਪੁਰਾ ਇਲਾਕੇ ਵਿਚ ਸੁਰੱਖਿਆਬਲਾਂ ...

Jammu and Kashmir: Struggling in Sopore, security forces surrounded 2-3 terrorists

ਨਵੀਂ ਦਿੱਲੀ ,ਜੇਐਨਐਨ - ਜੰਮੂ –ਕਸ਼ਮੀਰ ਦੇ ਸੋਪੋਰ ਇਲਾਕੇ ਵਿਚ ਅੱਤਵਾਦੀਆਂ ਵੱਲੋਂ ਮੁੱਠਭੇੜ ਚੱਲ ਰਹੀ ਹੈ ਜਾਣਕਾਰੀ ਮੁਤਾਬਿਕ ਸੋਪੋਰ ਦੇ ਵਾਰਪੁਰਾ ਇਲਾਕੇ ਵਿਚ ਸੁਰੱਖਿਆਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਹੈ। ਸੁਰੱਖਿਆਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਦੇਰ ਰਾਤ ਫੌਜੀਆਂ ਨੂੰ ਇੱਥੇ ਦੋ ਤੋਂ ਤਿੰਨ ਅੱਤਵਾਦੀਆਂ ਦੇ ਛਿਪੇ ਹੋਣ ਦੀ ਸੂਚਨਾ ਮਿਲੀ ਸੀ।

ਜਿਸਦੇ ਬਾਅਦ ਰਾਤ ਦੋ ਵਜੇ ਤੋਂ ਫੌਜ ਇਲਾਕੇ ਦੀ ਛਾਨਬੀਨ ਕਰ ਰਹੀ ਸੀ।  ਸਵੇਰੇ ਕਰੀਬ 4 ਵਜੇ ਪਹਿਲੀ ਗੋਲੀ ਚੱਲੀ। ਜਿਸਦੇ ਬਾਅਦ ਵੀ ਮੁੱਠਭੇੜ ਜਾਰੀ ਹੈ।  ਖੂਫੀਆ ਏਜੰਸੀਆਂ ਦੇ ਮੁਤਾਬਿਕ ਘਾਟੀ ਵਿਚ 60 ਅੱਤਵਾਦੀ ਸਨ ਇਸ ਵਿਚ 35 ਪਾਕਿਸਤਾਨ ਦੇ ਅਤੇ 25 ਉਸੇ ਜਗ੍ਹਾਂ ਦੇ ਰਹਿਣ ਵਾਲੇ ਸਨ।  ਸੁਰੱਖਿਆਬਲਾਂ ਨੇ ਇਸ ਮੁਹਿੰਮ ਦਾ ਨਾਮ ਓਪ੍ਰੇਸ਼ਨ -60 ਰੱਖਿਆ ਹੈ।

ਦੱਸਿਆ ਗਿਆ ਹੈ ਪੁਲਵਾਮਾ ਹਮਲੇ ਤੋਂ ਬਾਅਦ  ਸੁਰੱਖਿਆਬਲਾਂ ਨੇ  ਘਾਟੀ ‘ਤੇ ਨਿਗਰਾਨੀ ਵਧਾ ਦਿੱਤੀ ਹੈ। ਅਤੇ ਅੱਤਵਾਦੀਆਂ ਦੀ ਤਲਾਸ਼ ਜਾਰੀ ਹੈ। 18 ਫਰਵਰੀ ਨੂੰ ਸੁਰੱਖਿਆਬਲਾਂ ਨੇ ਪੁਲਵਾਮਾ ਹਮਲੇ ਦੇ ਅੱਤਵਾਦੀ ਕਾਮਰਾਨ ਉਰਫ਼ ਗਾਜੀ ਰਾਸ਼ਿਦ ਨੂੰ ਢੇਰ ਕਰ ਦਿੱਤਾ ਹੈ। ਇਸ  ਮੁੱਠਭੇੜ ਵਿਚ ਮੇਜਰ ਦੇ ਨਾਲ 4 ਜਵਾਨ ਵੀ ਸ਼ਹੀਦ ਹੋ ਗਏ ਹਨ।