ਮਸ਼ਰੂਮ ਦੀ ਖੇਤੀ ਕਰਕੇ ਤੁਸੀਂ ਕਮਾ ਸਕਦੇ ਹੋ ਲੱਖਾਂ ਰੁਪਏ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਮਸ਼ਰੂਮ ਦੀ ਮੰਗ ਰੈਸਟੋਰੈਂਟਾਂ ਅਤੇ ਹੋਟਲਾਂ ਵਿਚ ਤਾਂ ਹੁੰਦੀ ਹੀ ਹੈ

File

ਜਿੱਥੇ ਇਕ ਪਾਸੇ ਨੌਜਵਾਨ ਖੇਤੀਬਾੜੀ ਨੂੰ ਛੱਡ ਕੇ ਵਾਇਟ ਕੌਲਰ ਵਾਲੀ ਨੌਕਰੀ ਦੇ ਪਿੱਛੇ ਭੱਜ ਰਹੇ ਹਨ। ਨੌਜਾਵਾਨ ਸੋਚ ਰਹੇ ਹਨ ਕੀ ਖੇਤੀਬਾੜੀ ਵਿੱਚ ਜ਼ਿਆਦਾ ਕਮਾਈ ਨਹੀਂ ਹੈ। ਉੱਥੇ ਹੀ ਦੇਸ਼ ਦੀ ਮਿੱਟੀ ਦੇ ਨਾਲ ਜੁੜੇ ਕਈ ਅਜਿਹੇ ਪੜ੍ਹੇ-ਲਿਖੇ ਨੌਜਵਾਨ ਵੀ ਹਨ, ਜੋ ਕਮਾਈ ਲਈ ਖੇਤੀ ਵੱਲ ਮੁੜ ਪਏ ਹਨ। ਫਾਰਮਿੰਗ ਜੇਕਰ ਤੁਹਾਡਾ ਵੀ ਪੈਸ਼ਨ ਹੈ ਤਾਂ ਖੁਦ ਅਜਿਹਾ ਉਤਪਾਦ ਲਵੋ ਜੋ ਘੱਟ ਕਮਾਈ ਦੀ ਗਰੰਟੀ ਦੇ ਸਕੇ। ਜਿਵੇਂ ਐਗਜਾਟਿਕ ਵੈਜੀਟੇਬਲ ਬਟਨ ਮਸ਼ਰੂਮ। 

ਮਸ਼ਰੂਮ ਦੀ ਮੰਗ ਰੈਸਟੋਰੈਂਟਾਂ ਅਤੇ ਹੋਟਲਾਂ ਵਿਚ ਤਾਂ ਹੁੰਦੀ ਹੀ ਹੈ। ਨਾਲ ਹੀ ਇਸ ਵਿਚ ਮਿਨਰਲਸ (Minerals) ਅਤੇ ਵਿਟਾਮਿਨ (Vitamins) ਕਾਫੀ ਮਾਤਰਾ ‘ਚ ਹੁੰਦਾ ਹੈ। ਇਨ੍ਹਾਂ ਫਾਇਦਿਆਂ ਕਾਰਨ ਹੀ ਮਸ਼ਰੂਮ ਪ੍ਰਸਿੱਧ ਹੋ ਰਹੇ ਹਨ। ਮਾਰਕੀਟ ‘ਚ ਇਸ ਦੀ ਰਿਟੇਲ ਕੀਮਤ 300 ਤੋਂ 350 ਰੁਪਏ ਕਿੱਲੋ ਹੈ ਅਤੇ ਥੋਕ ਦਾ ਰੇਟ ਇਸ ਤੋਂ 40 ਫੀਸਦ ਘੱਟ ਹੁੰਦਾ ਹੈ। ਇਸ ਦੀ ਵੱਡੀ ਮੰਗ ਦੇ ਕਾਰਨ ਬਹੁਤ ਸਾਰੇ ਕਿਸਾਨਾਂ ਨੇ ਰਵਾਇਤੀ ਖੇਤੀ ਨੂੰ ਛੱਡ ਕੇ ਮਸ਼ਰੂਮ ਉਗਾਉਣੇ ਸ਼ੁਰੂ ਕਰ ਦਿੱਤੇ ਹਨ। 

ਬਟਨ ਮਸ਼ਰੂਮ ਦੀ ਖੇਤੀ ਲਈ ਕਮਪੋਸਟ ਬਣਾਇਆ ਜਾਂਦਾ ਹੈ ਇਕ ਕੁਇੰਟਲ ਕਮਪੋਸਟ ‘ਚ 1.5 ਕਿੱਲੋ ਬੀਜ ਲੱਗਦੇ ਹਨ। 4 ਤੋਂ 5 ਕੁਇੰਟਲ ਕਮਪੋਸਟ ਬਣਾ ਕੇ ਕਰੀਬ 2 ਹਜਾਰ ਕਿੱਲੋ ਮਸ਼ਰੂਮ ਪੈਦਾ ਹੋ ਜਾਂਦਾ ਹੈ। ਹੁਣ 2 ਹਜਾਰ ਕਿੱਲੋ ਮਸ਼ਰੂਮ ਘੱਟ ਤੋਂ ਘੱਟ 150 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕਦਾ ਹੈ ਤਾਂ ਕਰੀਬ 3 ਲੱਖ ਰੁਪਏ ਮਿਲ ਜਾਣਗੇ। ਇਸ ਵਿਚੋਂ 50 ਹਜਾਰ ਰੁਪਏ ਲਾਗਤ ਦੇ ਤੌਰ ਉਤੇ ਕੱਢ ਦੇਵੋ ਤਾਂ ਵੀ 2.50 ਲੱਖ ਰੁਪਏ ਬਚਦੇ ਹਨ। ਪਰ ਇਸ ਦੀ ਲਾਗਤ 50 ਹਜਾਰ ਰੁਪਏ ਤੋਂ ਘੱਟ ਹੀ ਆਉਂਦੀ ਹੈ। 

ਪ੍ਰਤੀ ਵਰਗ ਮੀਟਰ ‘ਚ 10 ਕਿੱਲੋ ਮਸ਼ਰੂਮ ਆਰਾਮ ਨਾਲ ਪੈਦਾ ਕੀਤਾ ਜਾ ਸਕਦਾ ਹੈ। ਘੱਟ ਤੋਂ ਘੱਟ 40x30 ਫੁੱਟ ਦੀ ਜਗ੍ਹਾ ‘ਚ ਤਿੰਨ-ਤਿੰਨ ਫੁਟ ਚੌੜੀ ਰੈਕ ਬਣਾ ਕੇ ਮਸ਼ਰੂਮ ਉਗਾਏ ਜਾ ਸਕਦੇ ਹਨ। ਕਮਪੋਸਟ ਨੂੰ ਬਣਾਉਣ ਲਈ ਝੋਨੇ ਦੀ ਪੁਆਲ ਨੂੰ ਗਿੱਲਾ ਕਰਨਾ ਹੁੰਦਾ ਹੈ ਅਤੇ ਇਕ ਦਿਨ ਬਾਅਦ ਇਸ ‘ਚ ਡੀਏਪੀ, ਯੂਰੀਆ, ਪੋਟਾਸ਼, ਕਣਕ ਦਾ ਚੋਕਰ, ਜਿਪਸਨ ਅਤੇ ਕਾਰਬੋਫੂਡੋਰੇਨ ਮਿਲਾ ਕੇ, ਇਸ ਨੂੰ ਸੜਨ ਲਈ ਛੱਡ ਦਿੱਤਾ ਜਾਂਦਾ ਹੈ। ਕਰੀਬ 1.5 ਮਹੀਨੇ ਦੇ ਬਾਅਦ ਕਮਪੋਸਟ ਤਿਆਰ ਹੁੰਦਾ ਹੈ। 

ਹੁਣ ਗੋਬਰ ਦੀ ਖਾਦ ਅਤੇ ਮਿੱਟੀ ਨੂੰ ਬਰਾਬਰ ਮਿਲਾ ਕੇ ਕਰੀਬ 1.5 ਇੰਚ ਮੋਟੀ ਪਰਤ ਵਿਛਾ ਕੇ, ਉਸ ਉਤੇ ਕਮਪੋਸਟ ਦੀ ਦੋ-ਤਿੰਨ ਇੰਚ ਮੋਟੀ ਪਰਤ ਚੜਾਈ ਜਾਂਦੀ ਹੈ। ਨਮੀ ਬਰਕਰਾਰ ਰੱਖਣ ਲਈ ਸਪ੍ਰੇ ਦੇ ਨਾਲ ਮਸ਼ਰੂਮ ਉਤੇ ਦਿਨ ‘ਚ ਦੋ ਤੋਂ ਤਿੰਨ ਵਾਰ ਛਿੜਕਾਅ ਕੀਤਾ ਜਾਂਦਾ ਹੈ। ਇਸ ਉਤੇ ਇਕ-ਦੋ ਇੰਚ ਦੀ ਕਮਪੋਸਟ ਦੀ ਪਰਤ ਹੋਰ ਚੜਾਈ ਜਾਂਦੀ ਹੈ ਅਤੇ ਇਸ ਤਰ੍ਹਾਂ ਮਸ਼ਰੂਮ ਦੀ ਪੈਦਾਵਾਰ ਸ਼ੁਰੂ ਹੋ ਜਾਂਦੀ ਹੈ।