ਚੰਡੀਗੜ੍ਹ ਪਹੁੰਚੇ ਰਾਕੇਸ਼ ਟਿਕੈਤ, ਕਿਹਾ, 'ਮਟਕਾ ਚੌਂਕ 'ਤੇ ਜਲਦੀ ਬਣੇਗਾ ਬਾਬਾ ਲਾਭ ਸਿੰਘ ਦਾ ਬੁੱਤ'
ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਭਰ ਵਿਚ ਜਾਰੀ ਸੰਘਰਸ਼ ਦੇ ਚਲਦਿਆਂ ਚੰਡੀਗੜ੍ਹ ਦੇ ਮਟਕਾ ਚੌਂਕ ਵਿਖੇ ਬਾਬਾ ਲਾਭ ਸਿੰਘ ਧਰਨੇ ’ਤੇ ਬੈਠੇ ਹਨ।
ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਭਰ ਵਿਚ ਜਾਰੀ ਸੰਘਰਸ਼ ਦੇ ਚਲਦਿਆਂ ਚੰਡੀਗੜ੍ਹ ਦੇ ਮਟਕਾ ਚੌਂਕ ਵਿਖੇ ਬਾਬਾ ਲਾਭ ਸਿੰਘ ਧਰਨੇ ’ਤੇ ਬੈਠੇ ਹਨ। ਉਹਨਾਂ ਦੀ ਹੌਂਸਲਾ ਅਫਜ਼ਾਈ ਲਈ ਅੱਜ ਕਿਸਾਨ ਆਗੂ ਰਾਕੇਸ਼ ਟਿਕੈਤ ਮਟਕਾ ਚੌਂਕ ਪਹੁੰਚੇ। ਇਸ ਮੌਕੇ ਭਾਰੀ ਗਿਣਤੀ ਵਿਚ ਕਿਸਾਨ ਇਕੱਠੇ ਹੋਏ।
ਹੋਰ ਪੜ੍ਹੋ: ਹਿਮਾਚਲ ਵਿਚ ਚਲਦੀ ਬੱਸ 'ਤੇ ਡਿੱਗਿਆ ਪਹਾੜ, 10 ਲੋਕਾਂ ਦੀ ਮੌਤ, ਕਈ ਮਲਬੇ ਹੇਠ ਦੱਬੇ
ਚੰਡੀਗੜ੍ਹ ਪਹੁੰਚਣ ’ਤੇ ਰਾਕੇਸ਼ ਟਿਕੈਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਬਾਬਾ ਲਾਭ ਸਿੰਘ ਦਾ ਚੰਡੀਗੜ੍ਹ ਵਿਖੇ ਬੁੱਤ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਬਾਬਾ ਲਾਭ ਸਿੰਘ ਨੇ ਅਨੋਖੀ ਹਿੰਮਤ ਦਿਖਾਈ ਹੈ। ਕਿਸਾਨ ਆਗੂ ਨੇ ਕਿਹਾ ਕਿ ਅਜੇ ਤਾਂ ਸਿਰਫ ਗੂਗਲ ਮੈਪ ਉੱਤੇ ਹੀ ਬਾਬਾ ਲਾਭ ਸਿੰਘ ਦਾ ਨਾਂਅ ਦਿਖਾਈ ਦਿੱਤਾ ਹੈ। ਬਹੁਤ ਜਲਦ ਮਟਕਾ ਚੌਂਕ ’ਤੇ ਬਾਬਾ ਲਾਭ ਸਿੰਘ ਦਾ ਬੁੱਤ ਬਣਾਇਆ ਜਾਵੇਗਾ।
ਹੋਰ ਪੜ੍ਹੋ: ਹੰਗਾਮੇ ਦੀ ਭੇਂਟ ਚੜ੍ਹਿਆ ਮਾਨਸੂਨ ਸੈਸ਼ਨ, ਲੋਕ ਸਭਾ 'ਚ 22 ਫੀਸਦ ਤੇ ਰਾਜ ਸਭਾ ਵਿਚ 28 ਫੀਸਦ ਕੰਮ ਹੋਇਆ
ਇਸ ਮੌਕੇ ਕਿਸਾਨ ਸਮਰਥਕਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਰਾਕੇਸ਼ ਟਿਰੈਕ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਰਾਕੇਸ਼ ਟਿਕੈਤ ਦੇ ਪਹੁੰਚਣ ’ਤੇ ਬਾਬਾ ਲਾਭ ਸਿੰਘ ਵੀ ਖੁਸ਼ ਦਿਖਾਈ ਦਿੱਤੇ।