ਰਾਕੇਸ਼ ਟਿਕੈਤ ਨੇ ਕਿਸਾਨਾਂ ’ਚ ਭਰਿਆ ਜੋਸ਼, ‘ਹੱਕਾਂ ਦੀ ਲੜਾਈ ਲੜ ਲਓ ਨਹੀਂ ਤਾਂ ਜ਼ਮੀਨ ਨਹੀਂ ਬਚੇਗੀ’

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਕਿਸਾਨ 9 ਮਹੀਨਿਆਂ ਤੋਂ ਦਿੱਲੀ ਬਾਰਡਰ ’ਤੇ ਬੈਠੇ ਹਨ।

Rakesh Tikait

ਨਵੀਂ ਦਿੱਲੀ: ਕਿਸਾਨ ਮਹਾਂਪੰਚਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਕਿਸਾਨ 9 ਮਹੀਨਿਆਂ ਤੋਂ ਦਿੱਲੀ ਬਾਰਡਰ ’ਤੇ ਬੈਠੇ ਹਨ। 9 ਮਹੀਨੇ ਅੰਦੋਲਨ ਕਰਨਾ ਛੋਟਾ ਕੰਮ ਨਹੀਂ ਪਰ ਕਿਸਾਨ ਹਟੇਗਾ ਨਹੀਂ, ਹੁਣ ਤਾਂ ਕਿਸਾਨਾਂ ਨੂੰ ਆਦਤ ਪੈ ਗਈ ਹੈ। ਇਹ ਕਿਸਾਨ ਸਰਦੀ-ਗਰਮੀ ਦੇ ਮੌਸਮ ਵਿਚ ਵੀ ਡਟੇ ਰਹਿਣਗੇ। ਉਹਨਾਂ ਕਿਹਾ ਕਿ ਇਸ ਅੰਦੋਲਨ ਦੀ ਬਦੌਲਤ ਦੁਨੀਆਂ ਭਰ ਦੇ ਕਿਸਾਨ ਟਰੈਕਟਰ ਚਲਾਉਣਾ ਸਿੱਖ ਗਏ। ਵਿਦੇਸ਼ਾਂ ਵਿਚ ਵੀ ਭਾਰਤੀ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ: ਧਾਰਾ 370 ਹਟਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਰਾਹੁਲ ਗਾਂਧੀ

ਰਾਕੇਸ਼ ਟਿਕੈਤ ਨੇ ਕਿਹਾ ਕਿ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸਰਕਾਰ ਕਿਸਾਨਾਂ ਦੀ ਗੱਲ ਕਿਉਂ ਨਹੀਂ ਮੰਨ ਰਹੀ। ਉਹਨਾਂ ਕਿਹਾ ਕਿ ਜਿਨ੍ਹਾਂ ਨੇ ਪਾਰਟੀ ਬਣਾਈ ਸੀ ਉਹਨਾਂ ਨੂੰ ਘਰਾਂ ਵਿਚ ਬੰਦ ਕੀਤਾ ਹੋਇਆ ਹੈ। ਉਹਨਾਂ ਨੂੰ ਬਿਆਨ ਦੇਣ ਦਾ ਵੀ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਇਹ ਕਿਸੇ ਪਾਰਟੀ ਦੀ ਸਰਕਾਰ ਨਹੀਂ ਬਲਕਿ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਇਸ ਸਰਕਾਰ ਨੂੰ ਅੰਬਾਨੀ-ਅਡਾਨੀ ਚਲਾ ਰਹੇ ਹਨ।

ਹੋਰ ਪੜ੍ਹੋ:  ਪੇਗਾਸਸ ਜਾਸੂਸੀ ਮਾਮਲੇ ’ਤੇ ਸਿਰਫ PM ਹੀ ਜਵਾਬ ਦੇ ਸਕਦੇ ਹਨ ਪਰ ਉਹ ਚੁੱਪ ਕਿਉਂ ਹਨ?- ਪੀ ਚਿਦੰਬਰਮ

ਰਾਕੇਸ਼ ਟਿਕੈਤ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਤੋਂ ਬਾਅਦ ਕਿਸਾਨ ਖੇਤੀ ਨਹੀਂ ਕਰਨਗੇ। ਕੰਪਨੀਆਂ ਖੇਤੀ ਕਰਨਗੀਆਂ ਤੇ ਕਿਸਾਨ ਮਜ਼ਦੂਰੀ ਕਰਨਗੇ। ਪੂਰੇ ਦੇਸ਼ ਦੀਆਂ ਜ਼ਮੀਨਾਂ ਵੱਡੀਆਂ-ਵਡੀਆਂ ਕੰਪਨੀਆਂ ਖਰੀਦਣਗੀਆਂ, ਕਿਸਾਨ ਸੜਕਾਂ ਤੇ ਆ ਜਾਵੇਗਾ। ਉਹਨਾਂ ਕਿਹਾ ਕਿ ਤੁਸੀਂ ਲੜਾਈ ਲੜੋ, ਆਉਣ ਵਾਲੀਆਂ ਪੀੜੀਆਂ ਲੜਾਈ ਨਹੀਂ ਲੜ ਸਕਣਗੀਆਂ। ਉਹਨਾਂ ਕਿਹਾ ਇਹਨਾਂ ਕਾਨੂੰਨਾਂ ਦਾ ਅਸਲ ਪ੍ਰਭਾਵ 30-50 ਸਾਲਾਂ ਬਾਅਦ ਦੇਖਣ ਨੂੰ ਮਿਲੇਗਾ, ਭਾਰਤ ਦੀ ਜ਼ਮੀਨ ਬੰਜਰ ਹੋ ਜਾਵੇਗੀ।

ਹੋਰ ਪੜ੍ਹੋ: 12ਵੀਂ ਤੋਂ ਬਾਅਦ ਜਾਣਾ ਚਾਹੁੰਦੇ ਹੋ ਵਿਦੇਸ਼? ਜਾਣੋ ਕੀ ਹੈ ਤੁਹਾਡੇ ਲਈ Best Option 

ਇਸ ਲਈ ਲੜਾਈ ਲੜ ਲਓ ਨਹੀਂ ਤਾਂ ਜ਼ਮੀਨ ਨਹੀਂ ਬਚੇਗੀ। ਇਹ ਲੜਾਈ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਲਈ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਸਰਕਾਰ ਕਿਸਾਨ ਮੋਰਚੇ ਦੇ ਕਾਬੂ ਵਿਚ ਨਹੀਂ ਆ ਰਹੀ, ਜਿਸ ਨੂੰ 500 ਤੋਂ ਜ਼ਿਆਦਾ ਸੰਗਠਨਾਂ ਦਾ ਸਮਰਥਨ ਹੈ। ਉਹਨਾਂ ਕਿਹਾ ਇਹ ਸਰਕਾਰ ਕਿਸੇ ਇਕ ਸੰਗਠਨ ਦੇ ਕਾਬੂ ਵਿਚ ਨਹੀਂ ਆਵੇਗੀ। ਸਭ ਨੂੰ ਇਕੱਠਾ ਹੋਣਾ ਪਵੇਗਾ।

ਹੋਰ ਪੜ੍ਹੋ: Pegasus ਮਾਮਲਾ: SC ਵਿਚ ਸੁਣਵਾਈ ਸੋਮਵਾਰ ਤੱਕ ਮੁਲਤਵੀ, ਪਟੀਸ਼ਨਰਾਂ ਨੇ SIT ਜਾਂਚ ਦੀ ਰੱਖੀ ਮੰਗ

ਕਿਸਾਨ ਸੰਸਦ ਬਾਰੇ ਗੱਲ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਸੰਸਦ ਵਿਚ ਕਈ ਸਿਆਸੀ ਪਾਰਟੀਆ ਆਈਆਂ ਪਰ ਉਹਨਾਂ ਨੂੰ  ਸਟੇਜ ’ਤੇ ਬੋਲਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਕਿਸਾਨੀ ਸਟੇਜ ’ਤੇ ਆਉਣ ਦੀ ਮਨਜ਼ੂਰੀ ਨਹੀਂ ਹੈ। ਕਿਸਾਨ ਆਗੂ ਨੇ ਇਲਾਕੇ ਦੇ ਕਿਸਾਨਾਂ ਨੂੰ 5 ਸਤੰਬਰ ਨੂੰ ਮੁਜ਼ੱਫਰਨਗਰ ਵਿਚ ਹੋਣ ਵਾਲੀ ਮਹਾਂਪੰਚਾਇਤ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਲਈ ਕਿਹਾ।