ਕਿਸਾਨਾਂ ਨੇ ਭਿੰਡਰਕਲਾਂ ਦੇ ਦਫ਼ਤਰ ਵਿਖੇ ਲਾਇਆ ਧਰਨਾ
ਭਾਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਮੁਤਾਬਕ ਸਾਰੇ ਪੰਜਾਬ 'ਚ ਸਬ-ਡਵੀਜ਼ਨ/ਡਵੀਜ਼ਨ ਪੱਧਰ ਦੇ ਮਾਰੇ ਜਾ ਰਹੇ ਧਰਨਿਆਂ ਦੀ ਲੜੀ ਵਜੋਂ......
ਮੋਗਾ,: ਭਾਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਮੁਤਾਬਕ ਸਾਰੇ ਪੰਜਾਬ 'ਚ ਸਬ-ਡਵੀਜ਼ਨ/ਡਵੀਜ਼ਨ ਪੱਧਰ ਦੇ ਮਾਰੇ ਜਾ ਰਹੇ ਧਰਨਿਆਂ ਦੀ ਲੜੀ ਵਜੋਂ ਅੱਜ ਪਹਿਲੇ ਦਿਨ ਧਰਮਕੋਟ ਬਲਾਕ ਵਲੋਂ ਭਿੰਡਰਕਲਾਂ ਦੇ ਦਫ਼ਤਰ ਵਿਖੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਿੰਡਰਕਲਾਂ ਦੇ ਇਲਾਕੇ 'ਚ ਹਨੇਰੀ ਆਈ ਨੂੰ ਲਗਭਗ 7 ਦਿਨ ਹੋ ਗਏ ਹਨ ਤੇ ਦਰਜਨਾਂ ਪਿੰਡਾਂ ਦੀ ਟਿਊਬਵੈਲਾਂ ਦੀ ਸਪਲਾਈ ਅੱਜ ਤਕ ਚਾਲੂ Ñਨਹੀਂ ਹੋਈ ਜਿਸ ਕਰ ਕੇ ਲੋਕਾਂ ਦੀਆਂ ਪਨੀਰੀਆਂ, ਪੁਦੀਨਾ, ਮੱਕੀ ਅਤੇ ਸਬਜ਼ੀਆਂ ਆਦਿ ਸੁੱਕ ਸੜ ਰਹੀਆਂ ਹਨ। ਇਸ ਸਬੰਧੀ ਭਿੰਡਰਕਲਾਂ ਦੇ ਐਸ.ਡੀ.ਓ ਨੂੰ ਮਿਲੇ ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿਤਾ ਗਿਆ।
ਕਿਸਾਨ ਆਗੂਆਂ ਨੇ ਦਸਿਆ ਕਿ ਪੰਜਾਬ ਸਰਕਾਰ ਨੇ ²ਫ਼ਰਮਾਨ ਜਾਰੀ ਕੀਤਾ ਹੈ ਕਿ ਝੋਨਾ 20 ਜੂਨ ਤੋਂ ਲਾਇਆ ਜਾਵੇ। ਬੁਲਾਰਿਆਂ ਨੇ ਦਸਿਆ ਕਿ ਪਿਛਲੀ ਵਾਰ 15 ਜੂਨ ਨੂੰ ਲੱਗਾ ਝੋਨਾ ਸਰਕਾਰ ਖ਼ਰੀਦਣ ਨੂੰ ਤਿਆਰ ਨਹੀਂ ਸੀ। ਕਹਿੰਦੇ ਸਨ ਕਿ ਇਸ 'ਚ ਸਿੱਲ ਜ਼ਿਆਦਾ ਹੈ ਪਰ 20 ਜੂਨ ਤੋਂ ਲੱਗਿਆ ਝੋਨਾ ਕਿਥੋਂ ਸਮੇਂ ਸਿਰ ਪੱਕ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮੇ ਨੂੰ ਚਾਹੀਦਾ ਹੈ
ਕਿ 16 ਘੰਟੇ ਬਿਜਲੀ ਖੇਤਰੀ ਮੋਟਰਾਂ ਨੂੰ ਚਾਲੂ ਕੀਤੀ ਜਾਵੇ ਨਹੀ ਤਾਂ ਕਿਸਾਨਾਂ ਨੂੰ ਅਗਲੇ ਸੰਘਰਸ਼ ਦੀ ਚੂੜੀ ਕੱਸਣ ਵਾਸਤੇ ਮਜਬੂਰ ਹੋਣਾ ਪਵੇਗਾ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਗੁਰਚਰਨ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਜਗਰੂਪ ਸਿੰਘ, ਚਮਕੌਰ ਸਿੰਘ, ਬਲਵੀਰ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ, ਬਲਵੰਤ ਸਿੰਘ, ਰਾਮ ਸਿੰਘ ਆਦਿ ਹਾਜ਼ਰ ਹੋਏ।