ਕੋਟ ਸਦਰ ਖਾਂ ਵਾਸੀਆਂ ਵਲੋਂ ਬਿਜਲੀ ਦਫ਼ਤਰ ਅੱਗੇ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਿਛਲੇ ਬਾਰਾਂ ਦਿਨਾਂ ਤੋਂ ਮੋਟਰਾਂ ਦੀ ਬਿਜਲੀ ਨਾ ਆਉਣ ਕਾਰਨ ਅੱਜ ਕੋਟ ਸਦਰ ਖਾਂ ਨਿਵਾਸੀਆਂ ਵਲੋਂ ਬਿਜਲੀ ਦਫ਼ਤਰ ਕੜਿਆਲ ਵਿਖੇ ਧਰਨਾ ਦਿਤਾ ਗਿਆ......

Pepole Protesting

ਧਰਮਕੋਟ, ਪਿਛਲੇ ਬਾਰਾਂ ਦਿਨਾਂ ਤੋਂ ਮੋਟਰਾਂ ਦੀ ਬਿਜਲੀ ਨਾ ਆਉਣ ਕਾਰਨ ਅੱਜ ਕੋਟ ਸਦਰ ਖਾਂ ਨਿਵਾਸੀਆਂ ਵਲੋਂ ਬਿਜਲੀ ਦਫ਼ਤਰ ਕੜਿਆਲ ਵਿਖੇ ਧਰਨਾ ਦਿਤਾ ਗਿਆ।  ਪ੍ਰੈਸ ਨਾਲ ਗੱਲਬਾਤ ਦੌਰਾਨ ਧਰਨਾਕਾਰੀਆਂ  ਨੇ ਦਸਿਆ ਕਿ ਤੇਜ਼ ਹਨੇਰੀ ਆਉਣ ਕਾਰਨ ਕੋਟ ਸਦਰ ਖਾਂ ਦੀ ਸਾਰੀਆਂ ਮੋਟਰਾਂ ਦੀ ਲਾਈਨ ਤੂਫਾਨ ਕਾਰਨ ਬੰਦ ਹੋ ਗਈ ਸੀ ਅਤੇ 13,14 ਦੇ ਕਰੀਬ ਖੰਭੇ ਡਿੱਗ ਪਏ ਸਨ। ਅਸੀਂ  ਬਿਜਲੀ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਖੰਭੇ ਖੜੇ ਕਰਵਾ ਲਉ ਜਾਂ ਫਿਰ ਪ੍ਰਾਈਵੇਟ ਕੰਮ ਕਰਵਾ ਲਉ, ਸਾਡੇ ਕੋਲ ਸਟਾਫ਼ ਦੀ ਕਮੀ ਹੈ।

ਅਸੀਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਗਰਾਈ ਕਰ ਕੇ 30 ਹਾਜ਼ਰ ਰੁਪਏ ਇਕੱਠੇ ਕਰ ਕੇ ਖੰਭੇ ਖੜੇ ਕਰਵਾ ਦਿਤੇ ਅਤੇ ਦਰੱਖ਼ਤ ਕੱਟਣ ਵਿਚ ਆਪ ਵੀ ਸਹਿਯੋਗ ਦਿਤਾ ਜਦਕਿ ਇਹ ਕੰਮ ਬਿਜਲੀ ਅਧਿਕਾਰੀਆਂ ਦਾ ਸੀ। ਪਰ ਫਿਰ ਵੀ ਸਾਡੇ ਪਿੰਡ ਦੀ ਲਾਈਟ ਨਹੀਂ ਆਈ। ਉਨ੍ਹਾਂ ਕਿਹਾ ਕਿ ਲਾਈਟ ਨਾ ਆਉਣ ਕਰ ਕੇ ਉਨ੍ਹਾਂ ਦੀਆਂ  ਪਨੀਰੀਆਂ ਅਤੇ ਸਬਜ਼ੀਆਂ ਸੜ ਚੁਕੀਆਂ ਹਨ ਅਤੇ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਧਰਨਾ ਲਾਉਣ ਤੋਂ ਬਾਅਦ ਬਿਜਲੀ ਅਧਿਕਾਰੀਆਂ ਵਲੋਂ ਇਕ ਲਾਈਨ ਤਾਂ ਚਲਾ ਦਿਤੀ ਗਈ ਪਰ ਦੂਸਰੀ ਲਾਈਨ ਅਜੇ ਤਕ ਨਹੀਂ ਚਲਾਈ ਗਈ।

ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਕ ਦੂਸਰੀ ਲਾਈਨ ਚਾਲੂ ਨਹੀਂ ਹੋ ਜਾਂਦੀ, ਧਰਨਾ ਜਾਰੀ ਰਹੇਗਾ।  ਇਸ ਮੌਕੇ ਤਾਰਾ ਸਿੰਘ, ਮਨਜੀਤ ਸਿੰਘ, ਬੋਹੜ ਸਿੰਘ, ਮਾਸਟਰ ਦਲੇਰ ਸਿੰਘ, ਬੋਹੜ ਸਿੰਘ, ਸਤਨਾਮ ਸਿੰਘ, ਗੁਰਮੱਤ ਸਿੰਘ, ਸਰਬਜੀਤ ਸਿੰਘ, ਗੁਲਾਬ ਸਿੰਘ, ਬਲਵੀਰ ਸਿੰਘ, ਵਿਸਾਖਾ ਸਿੰਘ,  ਚੰਨਣ ਸਿੰਘ, ਕਿੱਕਰ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ, ਰਸ਼ਪਾਲ ਸਿੰਘ, ਜਸਵੰਤ ਸਿੰਘ, ਕਰਨੈਲ ਸਿੰਘ, ਲਖਵਿੰਦਰ ਸਿੰਘ, ਗੁਰਮੇਲ ਸਿੰਘ, ਗੁਰਚਰਨ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ। 

ਇਸ ਸਬੰਧੀ ਜਦੋਂ ਐਸਡੀਓ ਧਰਮਕੋਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਨੇਰੀ ਆਉਣ ਕਾਰਨ ਸਪਲਾਈ ਬੰਦ ਕੀਤੀ ਗਈ ਸੀ। ਜਦੋ ²ਫ਼ੀਡਰਾਂ ਵਿਚੋਂ ਫ਼ਾਲਟ ਕੱਢ ਕੇ ਸਪਲਾਈ ਸਹੀ ਕੀਤੀ ਤਾਂ ਪਿਛਲੇ ਮੰਗਲਵਾਰ ਫਿਰ ਹਨੇਰੀ ਆਉਣ ਕਾਰਨ ਪੋਲ ਟੁੱਟ ਗਏ। ਉਨ੍ਹਾਂ ਕਿਹਾ ਕਿ ਸਟਾਫ਼ ਦੀ ਕਮੀ ਹੋਣ ਕਰ ਕੇ ਪ੍ਰਾਈਵੇਟ ਲੋਕਾਂ ਕੋਲੋਂ ਕੰਮ ਕਰਵਾਇਆ ਜਾ ਰਿਹਾ ਹੈ ਜਿਸ 'ਤੇ ਇਕ ਫ਼ੀਡਰ ਦੀ ਸਪਲਾਈ ਚਾਲੂ ਕਰ ਦਿਤੀ ਗਈ ਹੈ ਤੇ ਦੂਜੇ ਫ਼ੀਡਰ ਦੀ ਸਪਲਾਈ ਵੀ ਜਲਦ ਹੀ ਚਾਲੂ ਕਰ ਦਿਤੀ ਜਾਵੇਗੀ।