ਫ਼ਸਲ ਦੇ ਬਿਹਤਰ ਵਿਕਾਸ ਲਈ ਬਣਾਉ ਟਾਨਿਕ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸੋਇਆਬੀਨ ਦੇ ਬੀਜਾਂ ਵਿਚ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ ਜਿਵੇਂ ਨਾਈਟਰੋਜਨ, ਕੈਲਸ਼ੀਅਮ, ਸਲਫ਼ਰ ਆਦਿ

Tonic for growth of crop

ਸੋਇਆਬੀਨ ਦੇ ਬੀਜਾਂ ਵਿਚ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ ਜਿਵੇਂ ਨਾਈਟਰੋਜਨ, ਕੈਲਸ਼ੀਅਮ, ਸਲਫ਼ਰ ਆਦਿ। ਇਸ ਦੀ ਵਰਤੋਂ ਪੌਦ ਵਿਕਾਸ ਕਾਰਕ (ਟਾਨਿਕ) ਨਿਰਮਾਣ ਵਿਚ ਵੀ ਕੀਤੀ ਜਾਂਦੀ ਹੈ। ਟਾਨਿਕ ਤਿਆਰ ਕਰਨ ਲਈ 1 ਕਿੱਲੋ ਸੋਇਆਬੀਨ ਬੀਜਾਂ ਨੂੰ 24 ਘੰਟੇ ਪਾਣੀ ਵਿਚ ਭਿਉਂ ਦਿਉ।

24 ਘੰਟੇ ਬਾਅਦ ਹੁਣ ਇਸ ਫੁੱਲੇ ਹੋਏ ਸੋਇਆਬੀਨ ਬੀਜਾਂ ਨੂੰ ਘੋਟਣੇ ਨਾਲ ਕੁੱਟ ਲਉ ਜਾਂ ਮਿਕਸਰ ਦੀ ਮਦਦ ਨਾਲ ਪੀਹ ਲਉ। ਹੁਣ ਇਸ ਪੀਸੇ ਹੋਏ ਸੋਇਆਬੀਨ ਵਿਚ 4 ਲਿਟਰ ਪਾਣੀ ਅਤੇ 250 ਗ੍ਰਾਮ ਗੁੜ ਮਿਲਾ ਕੇ ਇਸ ਮਿਸ਼ਰਣ ਨੂੰ ਮਟਕੇ ਵਿਚ 3-4 ਦਿਨਾਂ ਲਈ ਰੱਖ ਦਿਉ।

ਇਸ ਤੋਂ ਬਾਅਦ ਇਸ ਨੂੰ ਸੂਤੀ ਕਪੜੇ ਨਾਲ ਛਾਣ ਲਉ। ਛਾਣੇ ਹੋਏ ਤਰਲ ਨੂੰ ਟਾਨਿਕ (ਪੌਦ ਵਿਕਾਸ ਕਾਰਕ) ਦੇ ਰੂਪ ਵਿਚ ਪ੍ਰਤੀ ਸਪਰੇ ਪੰਪ 16 ਲਿਟਰ ਪਾਣੀ ਵਿਚ ਅੱਧਾ ਲਿਟਰ ਮਿਲਾ ਕੇ ਵਰਤੋਂ ਕਰਨ ਨਾਲ ਬਹੁਤ ਹੀ ਵਧੀਆ ਨਤੀਜਾ ਮਿਲਦਾ ਹੈ। ਇਸ ਨੂੰ ਸਿੰਚਾਈ ਜਲ ਨਾਲ 25-30 ਲਿਟਰ ਪ੍ਰਤੀ ਏਕੜ ਜ਼ਮੀਨ 'ਤੇ ਦੇਣ ਨਾਲ ਫ਼ਸਲ ਦਾ ਵਿਕਾਸ ਵਧੀਆ ਹੁੰਦਾ ਹੈ।