ਮੱਕੀ ਤੋਂ ਦੁੱਧ ਕੱਢ ਕੇ ਦਹੀ ਜਮਾ ਦਿੰਦਾ ਹੈ ਕਿਸਾਨ, 2 ਲੱਖ ਵਾਲੀ ਚੀਨੀ ਮਸ਼ੀਨ ਦਾ ਬਣਾਇਆ ਦੇਸੀ ਵਰਜਨ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਹਰਿਆਣੇ ਦੇ ਯਮੁਨਾਨਗਰ ਦਾ ਕਿਸਾਨ ਧਰਮਵੀਰ ਕਿਸੇ ਵੀ ਜਾਣ-ਪਛਾਣ ਦਾ ਮੋਹਤਾਜ ਨਹੀਂ ਹੈ

Dharamvir Kamboj

ਯਮੁਨਾਨਗਰ- ਹਰਿਆਣੇ ਦੇ ਯਮੁਨਾਨਗਰ ਦਾ ਕਿਸਾਨ ਧਰਮਵੀਰ ਕਿਸੇ ਵੀ ਜਾਣ-ਪਛਾਣ ਦਾ ਮੋਹਤਾਜ ਨਹੀਂ ਹੈ। ਧਰਮਵੀਰ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ ਅਤੇ ਉਹ 21 ਦਿਨਾਂ ਲਈ ਰਾਸ਼ਟਰਪਤੀ ਦੇ ਮਹਿਮਾਨ ਵੀ ਰਹੇ ਹਨ। ਕਿਸਾਨ ਧਰਮਵੀਰ ਹੁਣ ਤੱਕ ਬਹੁਤ ਸਾਰੀਆਂ ਮਲਟੀਪਰਪਜ਼ ਮਸ਼ੀਨਾਂ ਬਣਾ ਚੁੱਕੇ ਹਨ,

ਜਿਨ੍ਹਾਂ ਨੇ ਲੋਕਾਂ ਨੂੰ ਨਾ ਸਿਰਫ ਰੁਜ਼ਗਾਰ ਪ੍ਰਦਾਨ ਕੀਤਾ ਹੈ, ਬਲਕਿ ਇਸ ਤੋਂ ਲੱਖਾਂ ਰੁਪਏ ਕਮਾ ਰਹੇ ਹਨ। ਹੁਣ ਧਰਮਵੀਰ ਨੇ ਮੱਕੀ ਦਾ ਦਾਨਾ ਕੱਢਣ ਵਾਲੀ ਮਸ਼ੀਨ ਤਿਆਰ ਕੀਤੀ ਹੈ, ਜਿਸ ਦੀ ਕੀਮਤ ਚੀਨ ਵਿਚ 2 ਲੱਖ 80 ਹਜ਼ਾਰ ਰੁਪਏ ਹੈ, ਪਰ ਇਹ ਮਸ਼ੀਨ ਸਿਰਫ 20000 ਵਿਚ ਤਿਆਰ ਹੋਈ ਹੈ।

ਯਮੁਨਾਨਗਰ ਦੇ ਦਮਲਾ ਦੇ ਇੱਕ ਕਿਸਾਨ ਧਰਮਵੀਰ ਨੇ ਮੱਕੀ ਦਾ ਦਾਨਾ ਕੱਢਣ ਵਾਲੀ ਮਸ਼ੀਨ ਤਿਆਰ ਕੀਤੀ ਹੈ। ਜਿਸ ਨਾਲ ਨਾ ਸਿਰਫ ਕੱਚੀ ਮੱਕੀ ਦਾ ਦਾਣਾ ਨਿਕਲਦਾ ਹੈ ਬਲਕਿ ਇਸ ਦਾ ਦੁੱਧ ਵੀ ਕੱਢਿਆ ਜਾ ਸਕਦਾ ਹੈ। ਧਰਮਵੀਰ ਦਾ ਕਹਿਣਾ ਹੈ ਕਿ ਮੱਕੀ 18 ਤੋਂ 20 ਰੁਪਏ ਕਿੱਲੋ ਵਿਚ ਵਿਕਦੀ ਹੈ ਅਤੇ ਇਸ ਦਾ ਆਟਾ 25 ਰੁਪਏ ਕਿਲੋ ਵਿਚ ਵਿਕਦਾ ਹੈ।

ਪਰ ਜੇ ਮੱਕੀ ਪੱਕਣ ਤੋਂ ਪਹਿਲਾਂ ਤੋੜ ਕੇ ਉਸ ਦੇ ਸਵੀਟ ਕੋਰਨ ਮੈਗੀ ਆਦਿ ਵਿਚ ਵਰਤਣ ਲਈ ਇਸ ਮਸ਼ੀਨ ਰਾਹੀਂ ਕੱਢ ਲਿਆ ਜਾਵੇ ਤਾਂ ਇਹ ਵੱਡਾ ਲਾਭਕਾਰੀ ਸਾਬਤ ਹੋਏਗਾ। ਉਨ੍ਹਾਂ ਨੇ ਦੱਸਿਆ ਕਿ ਸਵੀਟ ਕੋਰਨ ਦੀ ਕੀਮਤ 40 ਤੋਂ 80 ਰੁਪਏ ਪ੍ਰਤੀ ਕਿੱਲੋ ਹੈ ਅਤੇ ਇਹ 1 ਏਕੜ ਰਕਬੇ ਵਿਚ 30 ਕੁਇੰਟਲ ਨਿਕਲ ਆਉਣਦ ਹੈ, ਜਦੋਂਕਿ ਮੱਕੀ ਪਕਣ ‘ਤੇ 20 ਤੋਂ 25 ਕੁਇੰਟਲ ਤੱਕ ਹੀ ਨਿਕਲਦੀ ਹੈ।

ਧਰਮਵੀਰ ਨੇ ਆਪਣੀ ਮਸ਼ੀਨ ਰਾਹੀਂ ਕੱਢਿਆ ਹੋਇਆ ਦੁੱਧ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚੰਡੀਗੜ੍ਹ ਵਿਖੇ ਪੇਸ਼ ਕੀਤੀ, ਜਿਸ ਤੋਂ ਮੁੱਖ ਮੰਤਰੀ ਪ੍ਰਭਾਵਤ ਹੋਏ। ਧਰਮਵੀਰ ਨੇ ਮੁੱਖ ਮੰਤਰੀ ਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਕਿ ਉਸ ਨੇ ਕਿਸ ਤਰ੍ਹਾਂ ਇਸ ਮਸ਼ੀਨ ਨੂੰ ਤਿਆਰ ਕੀਤਾ ਅਤੇ ਮੱਕੀ ਦਾ ਦੁੱਧ ਕੱਢਿਆ ਜਿਸ ਤੋਂ ਨਾ ਸਿਰਫ ਦਹੀ ਜਮਦੀ ਹੈ ਬਲਕਿ ਹੋਰ ਕੰਮਾ ਲਈ ਵੀ ਵਰਤਿਆ ਜਾ ਸਕਦਾ ਹੈ।

ਕਿਸਾਨ ਧਰਮਵੀਰ ਇਸ ਤੋਂ ਪਹਿਲਾਂ ਖੁਦ ਬਹੁਤ ਸਾਰੀਆਂ ਮਸ਼ੀਨਾਂ ਬਣਾ ਚੁੱਕੇ ਹਨ। ਉਨ੍ਹਾਂ ਦੀਆਂ ਬਣੀਆਂ ਮਸ਼ੀਨਾਂ ਭਾਰਤ ਤੋਂ ਇਲਾਵਾ ਕਈ ਹੋਰ ਦੇਸ਼ਾਂ ਵਿਚ ਚਲੀਆਂ ਗਈਆਂ ਹਨ। ਇਸ ਕਾਰਨ ਰਾਸ਼ਟਰਪਤੀ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਅਤੇ ਮਹਿਮਾਨ ਵਜੋਂ ਰੱਖਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।