ਸੰਨਿਆਸ ਲੈਣ ਤੋਂ ਬਾਅਦ ਹੁਣ ਕਿਸਾਨਾਂ ਲਈ ਕੰਮ ਕਰਨਗੇ ਧੋਨੀ!

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਮਹਿੰਦਰ ਸਿੰਘ ਧੋਨੀ ਨੇ ਆਖਿਰਕਾਰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

MS Dhoni

ਨਵੀਂ ਦਿੱਲੀ: ਮਹਿੰਦਰ ਸਿੰਘ ਧੋਨੀ ਨੇ ਆਖਿਰਕਾਰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਪਿਛਲੇ ਸਾਲ ਹੋਏ ਵਿਸ਼ਵ ਕੱਪ ਤੋਂ ਬਾਅਦ ਹੀ ਧੋਨੀ ਕ੍ਰਿਕਟ ਤੋਂ ਦੂਰ ਸਨ। ਕ੍ਰਿਕਟ ਤੋਂ ਦੂਰ ਹੋਣ ਕਰਕੇ ਧੋਨੀ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸੀ। ਕ੍ਰਿਕਟ ਤੋਂ ਦੂਰ ਹੋਣ ਤੋਂ ਬਾਅਦ ਧੋਨੀ ਨੇ ਫੌਜ ਦੇ ਨਾਲ ਟ੍ਰੇਨਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਟੈਨਿਸ, ਗੋਲਫ ਵੀ ਖੇਡਿਆ।

ਇਹੀ ਨਹੀਂ ਉਹਨਾਂ ਨੇ ਕਰੀਬ 8 ਲੱਖ ਦਾ ਟਰੈਕਟਰ ਵੀ ਖਰੀਦਿਆ। ਇਸ ਦੌਰਾਨ ਧੋਨੀ ਖੇਤਾਂ ਵਿਚ ਵੀ ਨਜ਼ਰ ਆਏ ਅਤੇ ਕਿਹਾ ਜਾ ਰਿਹਾ ਸੀ ਕਿ ਉਹ ਆਰਗੈਨਿਕ ਖੇਤੀ ਕਰਨ ਵਾਲੇ ਹਨ। ਤਾਜ਼ਾ ਖ਼ਬਰਾਂ ਮੁਤਾਬਕ ਸੰਨਿਆਸ ਲੈਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਆਰਗੈਨਿਕ ਖੇਤੀ ਅਤੇ ਕਿਸਾਨਾਂ ਲਈ ਵੱਡਾ ਕਦਮ ਚੁੱਕਣ ਵਾਲੇ ਹਨ। ਮੀਡੀਆ ਰਿਪੋਰਟ ਅਨੁਸਾਰ ਮਹਿੰਦਰ ਸਿੰਘ ਧੋਨੀ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ ਅਤੇ ਉਹ ਇਸ ਦੇ ਲਈ ਨਿਊ ਗਲੋਬਲ ਨਾਂਅ ਦਾ ਨਵਾਂ ਬ੍ਰਾਂਡ ਲਿਆ ਰਹੇ ਹਨ।

ਕਿਸਾਨਾਂ ਨੂੰ ਦੇਣਗੇ ਸਸਤੀ ਖਾਦ

ਧੋਨੀ ਸ਼ੁਰੂਆਤ ਤੋਂ ਹੀ ਕ੍ਰਿਕਟ ਤੋਂ ਇਲਾਵਾ ਦੇਸ਼ ਲਈ ਕੁਝ ਕਰਨਾ ਚਾਹੁੰਦੇ ਹਨ ਅਤੇ ਇਹੀ ਕਾਰਨ ਹੈ ਕਿ ਉਹ ਕਿਸਾਨਾਂ ਦੀ ਮਦਦ ਕਰਨ ਲਈ ਵੀ ਯੋਜਨਾ ਬਣਾ ਰਹੇ ਹਨ। ਖ਼ਬਰਾਂ ਮੁਤਾਬਕ ਧੋਨੀ ਦੂਰ ਦੇ ਕਿਸਾਨਾਂ ਤੱਕ ਘੱਟ ਕੀਮਤ ਵਿਚ ਸਸਤੀ ਖਾਦ ਪਹੁੰਚਾਉਣਾ ਚਾਹੁੰਦੇ ਹਨ। ਇਸ ਦੇ ਲਈ ਧੋਨੀ ਦੀ ਕੰਪਨੀ ਰਾਜ ਸਰਕਾਰਾਂ ਨਾਲ ਗੱਲਬਾਤ ਕਰ ਰਹੀ ਹੈ।

ਗਲੋਬਲ ਸਕੂਲ ਦੀ ਯੋਜਨਾ

ਸਿਰਫ਼ ਕਿਸਾਨਾਂ ਦੀ ਹੀ ਨਹੀਂ, ਬਲਕਿ ਉਹ ਗਰੀਬ ਅਤੇ ਹੁਸ਼ਿਆਰ ਬੱਚਿਆਂ ਦੀ ਵੀ ਮਦਦ ਕਰਨਾ ਚਾਹੁੰਦੇ ਹਨ। ਇਸ ਦੇ ਲਈ ਗਲੋਬਲ ਸਕੂਲ ਦੀ ਯੋਜਨਾ ਬਣ ਰਹੀ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਧੋਨੀ ਪੂਰੀ ਤਰ੍ਹਾਂ ਆਰਗੈਨਿਕ ਖੇਤੀ ਕਰਨਗੇ ਜਾਂ ਫਿਰ ਕਿਸਾਨਾਂ ਦੀ ਵੀ ਮਦਦ ਕਰਨਗੇ।