ਗਲੀਆਂ ਵਿੱਚ ਭਰਿਆ ਨਾਲੀ ਦਾ ਪਾਣੀ,ਵਿਰੋਧ ਵਿੱਚ ਕਿਸਾਨਾਂ ਨੇ ਸੜਕ 'ਤੇ ਲਾਇਆ ਝੋਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਵਿਕਾਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ........

FILE PHOTO

ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਵਿਕਾਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਵਿੱਚ ਸੜਕ ਦੇ ਗੰਦੇ ਪਾਣੀ ਨੂੰ ਲੈ ਕੇ ਪਿੰਡ ਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਖਾਸ ਗੱਲ ਇਹ ਹੈ ਕਿ ਗੁੱਸੇ ਵਿਚ ਆਏ ਪਿੰਡ ਦੇ ਲੋਕਾਂ ਨੇ ਸੁਣਵਾਈ ਕਰਾਉਣ ਦਾ ਇਕ ਵਿਲੱਖਣ ਤਰੀਕਾ ਲੱਭਿਆ।

ਪ੍ਰਦਰਸ਼ਨ ਦੌਰਾਨ ਝੋਨੇ ਨੂੰ ਪੇਂਡੂ ਸੜਕ ਦੇ ਗੰਦੇ ਪਾਣੀ ਵਿਚ ਬੀਜਦੇ ਦੇਖਿਆ ਗਿਆ। ਇਹ ਮਾਮਲਾ ਧਨੌਰਾ ਵਿਧਾਨ ਸਭਾ ਹਲਕੇ ਦੇ ਪਿੰਡ ਰਾਮਪੁਰਾ ਨਾਲ ਸਬੰਧਤ ਹੈ। ਜਿਥੇ ਖੇਤਾਂ ਵਿਚ ਗੰਗਾ ਦੇ ਹੜ੍ਹ ਦਾ ਪਾਣੀ ਭਰ ਗਿਆ ਹੈ।

ਜਿਸ ਕਾਰਨ ਪਿੰਡ ਦੀਆਂ ਸੜਕਾਂ ਗੰਦਗੀ ਚਿੱਕੜ ਨਾਲ ਭਰੀਆਂ ਹੋਈਆਂ ਹਨ। ਪਿੰਡ ਵਾਸੀਆਂ ਨੇ ਆਪਣਾ ਵਿਰੋਧ ਦਰਜ ਕਰਾਉਣ ਲਈ ਵਿਲੱਖਣ ਢੰਗ ਅਪਣਾਇਆ, ਜਿਸ ਲਈ ਪਿੰਡ ਦੀਆਂ ਔਰਤਾਂ  ਨੇ ਝੋਨਾ ਲਾਉਣ ਲਈ ਸੜਕਾਂ ਤੇ ਉਤਰੀਆਂ।

ਦੇਸ਼ ਕੋਰੋਨਾ ਵਰਗੀ ਸੰਕਰਮਿਤ ਬਿਮਾਰੀ ਨਾਲ ਜੂਝ ਰਿਹਾ ਹੈ, ਤਾਂ ਪਿੰਡ ਵਾਸੀ ਸਫਾਈ ਤੋਂ ਚਿੰਤਤ ਹਨ। ਜਦੋਂ ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੜਕਾਂ ਦੇ ਭਰੇ ਪਾਣੀ ਦੀ ਸ਼ਿਕਾਇਤ ਕੀਤੀ ਤਾਂ ਕਿਸੇ ਨੇ ਵੀ ਇਨ੍ਹਾਂ ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਨੂੰ ਸੁਣਨਾ ਉਚਿਤ ਨਹੀਂ ਸਮਝਿਆ।

ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਔਰਤਾਂ, ਬੱਚੇ ਅਤੇ ਸਾਰੇ ਆਦਮੀ ਪਿੰਡ ਦੀਆਂ ਗਲੀਆਂ ਵਿੱਚ ਭਰੇ ਪਾਣੀ ਵਿੱਚ ਉਤਰ ਗਏ। ਉਸੇ ਸਮੇਂ, ਕੁਝ ਪੇਂਡੂ ਔਰਤਾਂ ਸੜਕ 'ਤੇ ਭਰੇ ਪਾਣੀ ਵਿਚ ਝੋਨਾ ਲਾਉਂਦੀਆਂ ਵੇਖੀਆਂ ਗਈਆਂ।

ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕਾਂ ‘ਤੇ ਪਾਣੀ ਆਉਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ  ਪੈਦਲ ਅਤੇ ਵਾਹਨ ਚਲਾਉਣ ਵਿੱਚ ਵੀ ਮੁਸ਼ਕਿਲ  ਆ ਰਹੀ ਹੈ।

ਗ੍ਰਾਮੀਣ ਮਦਾਨ ਦਾ ਕਹਿਣਾ ਹੈ ਕਿ ਸੁਣਵਾਈ ਦੀ ਘਾਟ ਕਾਰਨ ਪਿੰਡ ਵਾਸੀਆਂ ਨੇ ਇਹ ਤਰੀਕਾ ਕੱਢਿਆ ਤਾਂ ਜੋ ਉਸਦੀ ਗੱਲ ਸਰਕਾਰ ਤੱਕ ਪਹੁੰਚ ਸਕੇ। ਇਸ ਸਮੇਂ ਇੱਕ ਪਾਸੇ ਕੋਰੋਨਾ ਤੋਂ ਪਿੰਡ ਵਾਸੀ ਡਰ ਰਹੇ ਹਨ ਅਤੇ ਦੂਜੇ ਪਾਸੇ ਪਿੰਡ ਵਿੱਚ ਪਈ ਗੰਦਗੀ ਪਿੰਡ ਵਾਸੀਆਂ ਲਈ ਮੁਸੀਬਤ ਬਣ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।