ਕਿਸਾਨ ਘਰੇਲ਼ੂ ਬਗੀਚੀ ਅਤੇ ਆਰਗੈਨਿਕ ਖੇਤੀ ਕਰਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਅੱਜ ਸਥਿਤੀ ਅਜਿਹੀ ਬਣ ਗਈ ਹੈ ਕਿ ਕਿਸਾਨ ਖੇਤਾਂ ਵਿਚ ਸੋਨਾ ਨਹੀਂ ਬਲਕਿ ਜ਼ਹਿਰ ਉਗਾ ਰਿਹਾ ਹੈ। ਦੇਸ਼ ਵਿਚ ਸਾਰੀਆਂ ਬੀਮਾਰੀਆਂ ਦਾ ਕਾਰਨ ਫ਼ਸਲਾਂ ਤੇ ਸਬਜ਼ੀਆਂ 'ਤੇ....

organic farming

ਪੱਟੀ (ਅਜੀਤ ਘਰਿਆਲਾ/ਪਰਦੀਪ): ਅੱਜ ਸਥਿਤੀ ਅਜਿਹੀ ਬਣ ਗਈ ਹੈ ਕਿ ਕਿਸਾਨ ਖੇਤਾਂ ਵਿਚ ਸੋਨਾ ਨਹੀਂ ਬਲਕਿ ਜ਼ਹਿਰ ਉਗਾ ਰਿਹਾ ਹੈ। ਦੇਸ਼ ਵਿਚ ਸਾਰੀਆਂ ਬੀਮਾਰੀਆਂ ਦਾ ਕਾਰਨ ਫ਼ਸਲਾਂ ਤੇ ਸਬਜ਼ੀਆਂ 'ਤੇ ਧੜਾਧੜ ਛਿੜਕੀਆਂ ਜਾ ਰਹੀਆਂ ਕੀਟਨਾਸ਼ਕ ਦਵਾਈਆਂ ਹਨ। ਜਿਸ ਕਾਰਨ ਇਨ੍ਹਾਂ ਦੀ ਵਰਤੋਂ ਨਾਲ ਜਿਥੇ ਮਨੁੱਖ ਬੀਮਾਰ ਹੋ ਰਹੇ ਹਨ ਉਥੇ ਹੀ ਪਾਲਤੂ ਪਸ਼ੂ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਇਹ ਜ਼ਹਿਰ ਲੜੀ ਤਹਿਤ ਇਕ ਦੂਜੇ ਕੋਲ ਪਹੁੰਚ ਰਹੀ ਹੈ। ਪਸ਼ੂਆਂ ਨੂੰ ਪਾਉਣ ਵਾਲਾ ਚਾਰਾ ਜ਼ਹਿਰੀਲਾ ਹੁੰਦਾ ਹੈ ਤੇ ਵੁਹ ਖਾ ਕੇ ਪਸ਼ੂ ਜਹਿਰੀਲਾ ਦੁੱਧ ਦਿੰਦੇ ਹਨ ਤੇ ਜਿਸ ਨੂੰ ਪੀ ਕੈ ਮਨੁੱਖ ਬੀਮਾਰ ਹੋ ਰਿਹਾ ਹੈ।

ਇਸ ਲਈ ਸਾਨੂੰ ਸਾਰਿਆਂ ਨੂੰ ਆਰਗੈਨਿਕ ਖੇਤੀ ਅਪਣਾਉਣੀ  ਚਾਹੀਦੀ ਹੈ। ਇਹ ਵਿਚਾਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਰੱਖੇ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਕ੍ਰਿਪਾਲ ਸਿੰਘ ਦੀ ਅਗਵਾਈ ਵਿੱਚ ਤੰਦਰੁਸਤ ਪੰਜਾਬ ਤਹਿਤ ਬਲਾਕ ਖੇਤੀਬਾੜੀ ਅਫਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਧਾਰਤ ਟੀਮ 'ਚੋ ਡਾ. ਗੁਰਸਾਹਿਬ ਸਿੰਘ, ਡਾ. ਰਾਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਡਾ. ਮਨਮੋਹਣ ਸਿੰਘ,ਡਾ. ਸੰਦੀਪ ਸਿੰਘ ਟੀਮ ਵੱਲੋਂ, ਕੈਂਪ ਦਾ ਆਯੋਜਨ ਕੀਤਾ ਗਿਆ।

ਜਿਸ ਵਿੱਚ ਲੋਕਾਂ ਨੂੰ ਨਸ਼ਾਂ ਛੱਡਣ , ਮਿੱਟੀ ਤੇ ਪਾਣੀ ਦੀ ਸਾਭ-ਸੰਭਾਲ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮੇਂ ਭਾਰੀ ਗਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।ਕੈਂਪ ਵਿੱਚ ਵਿਸਥਾਰ ਪੂਰਵਕ ਅੱਜ ਦੇ ਯੁੱਗ ਵਿੱਚ ਮੁਸ਼ਕਿਲਾਂ ਅਤੇ ਕੱਲ ਬਾਰੇ ਵਿਸਥਾਰ ਪੂਰਵਕ ਵਿਚਾਰਾਂ ਕਤੀਆ ਗਰੀਆਂ।ਇਸ ਕੈਂਪ ਵਿੱਚ ਉਚੇਚੇ ਤੌਰ ਤੇ ਪੁੱਜੇ ਵਜੀਰ ਸਿੰਘ ਪਾਰਸ,ਸੁਖਵਿੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਉਬੋਕੇ,ਡਾ. ਕੰਵਲਜੀਤ ਸਿੰਘ ਐਚ.ਡੀ, ਨੇ ਬਾਗਬਾਨੀ ਦੀਆਂ ਸੱਮਸਿਆਵਾਂ ਬਾਰੇ ਜਾਨਕਾਰੀ ਦਿੱਤੀ ਅਤੇ ਘਰੇਲੂ ਬਗੀਚੀ ਅਤੇ ਔਰਗੈਨਿਕ ਖੇਤੀ ਨੂੰ ਅਪਨਾ ਤੇ ਜੋਰ ਦਿੱਤਾਂ ।

ਡਾ. ਕ੍ਰਿਪਾਲ ਸਿੰਘ ਨੇ ਝੋਨਾ 20 ਜੂਨ ਤੋਂ ਪਹਿਲਾ ਨਾ ਲਾਉਣ ਅਤੇ ਪਾਣੀ ਦੀ ਬਚੱਤ ਕਰਨ ਲਈ ਕਿਹਾ।  ਇਸ ਮੌਕੇ ਵਜੀਰ ਸਿੰਘ ਪਾਰਸ, ਸੁਖਵਿੰਦਰ ਸਿੰਘ ਸਿੱਧੂ,ਨੇ ਵੀ ਸਬੌਧਨ ਕੀਤਾ । ਡਾ. ਸੁਖਵਿੰਦਰ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਰਾਜਕਰਨ ਸਿੰਘ ਭੱਗੂਪੁਰ, ਬਿੱਲਾਂ ਜੋਸ਼ਨ, ਮਲਕੀਅਤ ਸਿੰਘ ਮੱਲੂ, ਰਾਜ ਕੁਮਾਰ, ਸਤਨਾਮ ਸਿੰਘ ਸਭਰਾ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਘਰਿਆਲਾ,ਨਿਰਭੈ ਸਿੰਘ ਏ.ਆਈ.ਆਈ, ਦਿਲਬਾਗ ਸਿੰਘ, ਜਰਨੈਲ ਸਿੰਘ, ਗੁਰਦੇਵ ਸਿੰਘ, ਪ੍ਰਮਿੰਦਰ ਸਿੰਘ ਹਾਜਰ ਸਨ।