ਕਰਜ਼ੇ ਦੇ ਦੈਂਤ ਨੇ ਨਿਗਲੇ ਦੋ ਹੋਰ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਰਜ਼ੇ ਦੇ ਸਤਾਏ ਇਕ ਕਿਸਾਨ ਨੇ ਫਾਹਾ ਜਦਕਿ ਦੂਜੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ

photo

 

 ਮੁਹਾਲੀ: ਪੰਜਾਬ ’ਚ ਲਗਾਤਾਰ ਪਿਛਲੇ ਸਾਲਾਂ ’ਚ  ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ  ਖ਼ੁਦਕੁਸ਼ੀਆਂ ਦੇ ਰਾਹ 'ਤੇ ਤੁਰੇ ਹਨ। ਅਜਿਹੀਆਂ ਹੀ ਦੋ ਹੋਰ ਖਬਰਾਂ ਸੁਨਾਮ ਤੇ ਮਾਨਸਾ ਤੋਂ ਸਾਹਮਣੇ ਆਈਆਂ ਹਨ। ਜਿਥੇ ਦੋ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ।  ਮਾਨਸਾ ਦੇ  24 ਸਾਲਾ ਨੌਜਵਾਨ ਮਿੰਟੂ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: ਦਿਲ ਦਾ ਮਰੀਜ਼ ਬਣਾ ਦੇਵੇਗਾ ਜ਼ਿਆਦਾ ਪ੍ਰੋਟੀਨ ਖਾਣਾ 

ਜਾਣਕਾਰੀ ਅਨੁਸਾਰ ਮਿੰਟੀ ਮਜ਼ਦੂਰ ਭਾਈਚਾਰੇ ਨਾਲ ਸਬੰਧਤ ਸੀ। ਪਰਿਵਾਰ ਬੇ-ਜ਼ਮੀਨਾ ਹੋਣ ਕਰਕੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਦੇ ਨਾਲ-ਨਾਲ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ। ਨੌਜਵਾਨ ਨੇ ਘਰ ਦੀ ਆਰਥਿਕ ਤੰਗੀ ਕਾਰਨ ਅਜੇ ਕੁਆਰੀ ਸੀ ਪਰ ਇਕ ਵਾਰ ਫਿਰ ਤੋਂ ਫ਼ਸਲੀ ਬਰਬਾਦੀ ਹੋਣ ਕਾਰਨ ਆਰਥਿਕ ਅਤੇ ਮਾਨਸਿਕ ਤੌਰ ’ਤੇ ਟੁੱਟ ਜਾਣ ਕਾਰਨ ਪਰਿਵਾਰ ਦੇ ਸਿਰ ਕਰੀਬ 4 ਲੱਖ ਦਾ ਕਰਜ਼ਾ ਛੱਡ ਕੇ ਅਖ਼ੀਰ ਨੌਜਵਾਨ ਨੇ ਸਲਫ਼ਾਸ ਦੀਆਂ ਗੋਲ਼ੀਆਂ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਲਈ।

ਇਹ ਵੀ ਪੜ੍ਹੋ: ਨੌਜਵਾਨ ਦੀ ਕਾਰ ਦਾ ਲਾਲ ਬੱਤੀ ਜੰਪ ਕਰਨ ਦਾ ਕੱਟਿਆ ਚਲਾਨ, ਜਦਕਿ ਪਿਛਲੇ ਮਾਰਚ ਤੋਂ ਚੰਡੀਗੜ੍ਹ ਵਿਚ ਨਹੀਂ ਹੈ ਨੌਜਵਾਨ ਦੀ ਕਾਰ  

ਇਸ ਦੇ ਨਾਲ ਹੀ ਸੁਨਾਮ ਦੇ ਨੇੜਲੇ ਪਿੰਡ ਨਮੋਲ ਦੇ ਇਕ ਕਿਸਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਖ਼ਬਰ ਹੈ। ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਸਿਓਪਾਲ ਸਿੰਘ (50) ਪੁੱਤਰ ਭਰਪੂਰ ਸਿੰਘ ਰੋਮਾਣਾ ਪੱਤੀ ਪਿੰਡ ਨਮੋਲ ਦੇ ਸਿਰ 'ਤੇ ਕਰੀਬ ਤਿੰਨ ਚਾਰ ਲੱਖ ਰੁਪਏ ਦਾ ਸਰਕਾਰੀ ਅਤੇ ਗੈਰ-ਸਰਕਾਰੀ ਕਰਜ਼ਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।