ਜ਼ਿਆਦਾ ਜ਼ਮੀਨ ਵਾਲੇ ਕਿਸਾਨਾਂ ਦੀ ਸਬਸਿਡੀ 'ਤੇ ਲੱਗ ਸਕਦੀ ਹੈ ਰੋਕ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕੈਪਟਨ ਸਰਕਾਰ 24 ਜੁਲਾਈ ਨੂੰ ਸੱਦੀ ਕੈਬਨਿਟ ਬੈਠਕ ਵਿਚ ਇਸ ਮਤੇ ਨੂੰ ਪਾਸ ਕਰ ਸਕਦੀ ਹੈ

Farmers will receive only 1 tubewell subsidy

ਚੰਡੀਗੜ੍ਹ: ਜਿਹੜੇ ਲੋਕਾਂ ਕੋਲ ਜ਼ਮੀਨ ਜ਼ਿਆਦਾ ਹੈ ਤੇ ਟਿਊਬਵੈੱਲ ਕੁਨੈਕਸ਼ਨ ਦੀ ਗਿਣਤੀ ਵੀ ਵਧ ਹੈ ਤਾਂ ਉਹਨਾਂ ਲਈ ਬੁਰੀ ਖ਼ਬਰ ਹੈ। ਅਜਿਹੇ ਕਿਸਾਨਾਂ ਨੂੰ ਹੁਣ ਸਬਸਿਡੀ ਨਹੀਂ ਦਿੱਤੀ ਜਾਵੇਗੀ। ਕੈਪਟਨ ਸਰਕਾਰ 24 ਜੁਲਾਈ ਨੂੰ ਸੱਦੀ ਕੈਬਨਿਟ ਬੈਠਕ ਵਿਚ ਇਸ ਮਤੇ ਨੂੰ ਪਾਸ ਕਰ ਸਕਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜੋ ਕਿਸਾਨਾਂ ਖੇਤੀ ਤੋਂ ਵਧ ਮੁਨਾਫ਼ਾ ਲੈ ਰਹੇ ਹਨ ਅਤੇ ਬਿਜਲੀ ਦਾ ਬਿੱਲ ਭਰਨ ਦੇ ਸਮਰੱਥ ਹਨ ਉਹਨਾਂ ਨੂੰ ਸਬਸਿਡੀ ਨਹੀਂ ਮਿਲਣੀ ਚਾਹੀਦੀ।

ਉਹ ਇਸ ਦਾ ਨਾਜਾਇਜ਼ ਲਾਭ ਉਠਾ ਰਹੇ ਹਨ। ਸਰਕਾਰ ਨੇ ਨਿਯਮ ਬਣਾਇਆ ਹੈ ਕਿ ਜਿਹੜੇ ਕਿਸਾਨਾਂ ਕੋਲ ਇਕ ਤੋਂ ਵਧ ਮੋਟਰ ਕੁਨੈਕਸ਼ਨ ਹਨ ਉਹਨਾਂ ਨੂੰ ਸਿਰਫ਼ ਇਕ ਕੁਨੈਕਸ਼ਨ 'ਤੇ ਸਬਸਿਡੀ ਮਿਲੇਗੀ।

ਜਿਹੜੇ ਕਿਸਾਨਾਂ ਕੋਲ ਸਿਰਫ਼ ਇਕ ਟਿਊਬਵੈੱਲ ਕੁਨੈਕਸ਼ਨ ਹਨ ਉਹਨਾਂ ਨੂੰ ਹੁਣ ਸਿਰਫ਼ ਇਕ ਕੁਨੈਕਸ਼ਨ 'ਤੇ ਹੀ ਸਬਸਿਡੀ ਦੇਣ ਦਾ ਫ਼ੈਸਲਾ ਲਿਆ ਹੈ। ਸਰਕਾਰ ਦਾ ਮਕਸਦ ਹੈ ਕਿ ਵੱਡੇ ਜ਼ਿੰਮੀਦਾਰਾਂ ਨੂੰ ਆਰਥਿਕ ਸੁਵਿਧਾਵਾਂ ਤੋਂ ਵੱਖ ਕੀਤਾ ਜਾਵੇ।