ਗੰਨੇ ਦੇ 100 ਕਰੋੜ ਤੋਂ ਵੱਧ ਬਕਾਏ ਦੀ ਵਸੂਲੀ ਲਈ ਅੰਬਾਲਾ ’ਚ ਕਿਸਾਨਾਂ ਨੇ ਨੰਗੇ ਧੜ ਕੀਤਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਨੇ ਨਾਰਾਇਣਗੜ੍ਹ ਸ਼ੂਗਰ ਮਿਲ ਤੋਂ ਗੰਨੇ ਦੀ 100 ਕਰੋੜ ਤੋਂ ਵੱਧ ਬਕਾਇਆ ਰਾਸ਼ੀ ਨੂੰ ਲੈ ਕੇ ਬਾਜ਼ਾਰ ਵਿਚ ਪ੍ਰਦਰਸ਼ਨ ਕੀਤਾ।

Ambala: Sugarcane farmers protest



ਅੰਬਾਲਾ: ਹਰਿਆਣਾ ਦੇ ਅੰਬਾਲਾ ਸ਼ਹਿਰ ਵਿਚ ਗੰਨਾ ਕਿਸਾਨਾਂ ਵੱਲੋਂ ਅੱਜ ਨੰਗੇ ਧੜ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

Ambala: Sugarcane farmers protest

ਕਿਸਾਨਾਂ ਨੇ ਨਾਰਾਇਣਗੜ੍ਹ ਸ਼ੂਗਰ ਮਿਲ ਤੋਂ ਗੰਨੇ ਦੀ 100 ਕਰੋੜ ਤੋਂ ਵੱਧ ਬਕਾਇਆ ਰਾਸ਼ੀ ਨੂੰ ਲੈ ਕੇ ਬਾਜ਼ਾਰ ਵਿਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਗੰਨੇ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਉਹ 2 ਮਈ ਨੂੰ ਗੰਨਾ ਕਮਿਸ਼ਨਰ ਪੰਚਕੂਲਾ ਦਾ ਘਿਰਾਓ ਕੀਤਾ ਜਾਵੇਗਾ।