ਇਸ ਕਿਸਾਨ ਨੇ ਨਵੀਂ ਤਕਨੀਕ ਨਾਲ ਲਗਾਏ 5 ਏਕੜ ਵਿਚ 1300 ਅਨਾਰ ਦੇ ਬੂਟੇ, ਹੁਣ ਮਿਲਦਾ 80 ਕੁਇੰਟਲ ਝਾੜ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਮੱਧ-ਪ੍ਰਦੇਸ਼ ਦੇ ਪਿੰਡ ਸਾਲਖੇੜਾ ਦੇ ਕਿਸਾਨ ਓਮ ਪ੍ਰਕਾਸ਼ ਖੇਮ ਪਟੇਲ ਨੇ ਅਨਾਰ ਦੀ ਨਵੀਂ ਤਕਨੀਤ ਹਾਈ...

pomegranate Trees

ਚੰਡੀਗੜ੍ਹ: ਮੱਧ-ਪ੍ਰਦੇਸ਼ ਦੇ ਪਿੰਡ ਸਾਲਖੇੜਾ ਦੇ ਕਿਸਾਨ ਓਮ ਪ੍ਰਕਾਸ਼ ਖੇਮ ਪਟੇਲ ਨੇ ਅਨਾਰ ਦੀ ਨਵੀਂ ਤਕਨੀਤ ਹਾਈ ਡੈਂਸਿਟੀ ਪਲਾਂਟੇਸ਼ਨ ਵਿਧੀ ਨਾਲ ਪੌਦੇ ਲਗਾਏ ਹਨ। ਉਨ੍ਹਾਂ ਨੇ ਸਿਰਫ਼ ਦੋ ਹੈਕਟੇਅਰ (ਲਗਪਗ 5 ਏਕੜ) ਵਿਚ ਉਨ੍ਹਾਂ ਨੇ 3 ਸਾਲ ਪਹਲਾਂ ਭਗਵਾਂ ਅਨਾਰ ਦੇ 1300 ਅਨਾਰ ਦੇ ਪੌਦੇ ਲਗਾਏ ਹਨ ਜਿਸ ਨਾਲ ਉਹ 100 ਕੁਇੰਟਲ ਤੋਂ ਵੀ ਜ਼ਿਆਦਾ ਫ਼ਲ ਲੈ ਰਹੇ ਹਨ। ਦੂਜੇ ਸਾਲ ਹੀ ਉਨ੍ਹਾਂ ਨੇ 80 ਕੁਇੰਟਲ ਅਨਾਰ ਦਾ ਉਤਪਾਦਨ ਹੋਇਆ ਸੀ। ਜੇਕਰ 50 ਰੁ. ਕਿਲੋ ਦੇ ਹਿਸਾਬ ਨਾਲ ਅਨਾਰ ਵੇਚੇ ਜਾਣ ਤਾਂ ਉਸਨੂੰ ਹਰ ਸਾਲ ਕਰੀਬ 5 ਲੱਖ ਦੇ ਕਰੀਬ ਸਲਾਨਾ ਆਮਦਨ ਹੋਵੇਗੀ। ਤਿੰਨ ਮੀਟਰ ਰੱਖੋ ਬੂਟਿਆਂ ਦੀ ਦੂਰੀ

ਅਨਾਰ ਦੀ ਖੇਤੀ ਲਈ ਹਲਕੀ ਜ਼ਮੀਨ ਚੰਗੀ ਹੁੰਦੀ ਹੈ। ਅਜਿਹੀ ਜ਼ਮੀਨ ਵਿਚ ਲਾਈਨ ਤੋਂ ਲਾਈਨ ਦੀ ਦੂਰੀ 5 ਮੀਟਰ ਅਤੇ ਬੂਟੇ ਤੋਂ ਬੂਟੇ ਦੀ ਦੂਰੀ 3 ਮੀਟਰ ਰੱਖਣੀ ਚਾਹੀਦੀ ਹੈ। ਇਕ ਹੈਕਟੇਅਰ ਵਿਚ 667 ਬੂਟੇ ਲਗਾਏ ਜਾਂਦੇ ਹਨ। ਇਸ ਵਿਧੀ ਫਲ ਲੈਣ ਲਈ ਜ਼ਿਆਦਾ ਦੇਰ ਇੰਤਜ਼ਾਰ ਨਹੀਂ ਕਰਨਾ ਪੈਂਦਾ ਕਿਉਂਕਿ ਬੂਟੇ ਲਗਾਉਣ ਦੇ ਦੂਜੇ ਸਾਲ ਵਿਚ ਪ੍ਰਤੀ ਬੂਟਾ 11-15 ਕਿਲੋ ਦਾ ਉਤਪਾਦਨ ਸ਼ੁਰੂ ਹੁੰਦਾ ਹੈ। ਜੋ ਸਾਲ ਦਰ ਸਾਲ ਵਧਕੇ 30-35 ਕਿਲੋ ਤੱਕ ਪਹੁੰਚ ਜਾਂਦਾ ਹੈ। ਇਸ ਪ੍ਰਕਾਰ ਇਕ ਵਾਰ ਬੂਟੇ ਲਗਾਉਣ ਤੋਂ ਬਾਅਦ ਉਹ ਅਗਲੇ 30 ਸਾਲ ਤੱਕ ਲਗਾਤਾਰ ਉਤਪਾਦਨ ਦਿੰਦਾ ਰਹਿੰਦਾ ਹੈ।

ਅਨਾਰ ਦੇ ਬੂਟੇ ਨੂੰ ਵਿਸ਼ੇਸ਼ ਕੱਟ ਛਾਂਟ ਦੀ ਲੋੜ ਪੈਂਦੀ ਹੈ। ਡਰਿੱਪ ਵਿਧੀ ਨਾਲ ਪਾਣੀ ਦੇਣ ਦੇ ਕਾਰਨ ਉਤਪਾਦਨ ਲਗਾਤ ਵੀ ਘੱਟ ਹੋ ਜਾਂਦੀ ਹੈ। ਸਰਕਾਰ ਵੀ ਰਾਸ਼ਟਰੀ ਖੇਤੀਬਾੜੀ ਮਿਸ਼ਨ ਦੇ ਤਹਿਤ ਪ੍ਰਤੀ ਹੈਕਟੇਅਰ ਪਹਿਲਾਂ ਸਾਲ 45 ਹਜ਼ਾਰ ਅਤੇ ਦੂਜੇ ਅਤੇ ਤੀਜੇ ਸਾਲ 15-15 ਹਜਾਰ ਰੁਪਏ ਦੀ ਸਬਸਿਡੀ ਦਿੰਦੀ ਹੈ।

ਇਹ ਹਾਈਡੇਂਸਿਟੀ ਪਲਾਂਟੇਸਨ ਤਕਨੀਕ

ਹਾਈਡੇਂਸਿਟੀ ਪਲਾਂਟੇਸ਼ਨ ਤਕਨੀਕ ਵਿਚ ਬੂਟਿਆਂ ਨੂੰ ਘੱਟ ਦੂਰੀ ਉੱਤੇ ਰੱਖਿਆ ਜਾਂਹਾ ਦੈ। ਉਚਾਈ ਤੇ ਕਾਬੂ ਰੱਖਣ ਲਈ ਸਮੇਂ-ਸਮੇਂ ‘ਤੇ ਕਟਾਈ ਛੰਟਾਈ ਕਰਨਾ ਜਰੂਹੀ ਹੈ। ਸਾਖਾ ਆਉਣ ਉੱਤੇ ਉਸਨੂੰ ਉੱਤੇ ਤੋਂ ਕੱਟ ਦਿਓ। ਛਾਂਟ ਦੀ ਲੋੜ ਪੈਂਦੀ ਹੈ। ਡਰਿਪ ਵਿਧੀ ਨਾਲ ਪਾਣੀ ਦੇਣ ਦੇ ਕਾਰਨ ਉਤਪਾਦਨ ਲਾਗਤ ਵੀ ਘੱਟ ਹੋ ਜਾਂਦੀ ਹੈ।

ਸਰਕਾਰ ਵੀ ਰਾਸ਼ਟਰੀ ਖੇਤੀਬਾੜੀ ਮਿਸ਼ਨ ਦੇ ਤਹਿਤ ਪ੍ਰਤੀ ਹੇਕਟੇਅਰ ਪਹਿਲਾਂ ਸਾਲ 45 ਹਜਾਰ ਅਤੇ ਦੂਜੇ ਅਤੇ ਤੀਜੇ ਸਾਲ 15-15 ਰੁਪਏ ਦੀ ਸਬਸਿਡੀ ਦਿੰਦੀ ਹੈ। ਹਾਈਡੇਂਸਿਟੀ ਪਲਾਂਟੇਸ਼ਨ ਤਕਨੀਕ ਵਿਚ ਬੂਟੀਆਂ ਨੂੰ ਘੱਟ ਦੂਰੀ ਉੱਤੇ ਲਗਾਇਆ ਜਾਂਦਾ ਹੈ। ਉਚਾਰੀ ਤੇ ਕਾਬੂ ਰੱਖਣ ਲਈ ਸਮੇਂ-ਸਮੇਂ ਉੱਤੇ ਕਟਾਈ ਛੰਟਾਈ ਕਰਨਾ ਜਰੂਰੀ ਹੈ।