ਝੋਨਾ ਨਾ ਵਿਕਣ ਤੋਂ ਦੁਖੀ ਕਿਸਾਨ ਨੇ ਪੁੱਤਾਂ ਵਾਂਗ ਪਾਲੀ ਫਸਲ ਨੂੰ ਲਗਾਈ ਅੱਗ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਦਰਅਸਲ ਕਿਸਾਨ ਪਿਛਲੇ 15 ਦਿਨਾਂ ਤੋਂ ਮੰਡੀ ਵਿਚ ਝੋਨਾ ਨਾ ਵਿਕਣ ਕਾਰਨ ਪਰੇਸ਼ਾਨ ਸੀ।

Farmers set fire to paddy

ਲਖੀਮਪੁਰ: ਪਿਛਲੇ ਕਈ ਦਿਨਾਂ ਤੋਂ ਮੰਡੀ ਵਿਚ ਝੋਨਾ ਵਿਕਣ ਦਾ ਇੰਤਜ਼ਾਰ ਕਰ ਰਹੇ ਲਖੀਮਪੁਰ ਖੀਰੀ ਦੇ ਮੁਹੰਮਦੀ ਤਹਿਸੀਲ ਵਿਖੇ ਕਿਸਾਨ ਨੇ ਪੁੱਤਾਂ ਵਾਂਗ ਪਾਲੀ ਅਪਣੀ ਝੋਨੇ ਦੀ ਫਸਲ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਦਰਅਸਲ ਕਿਸਾਨ ਪਿਛਲੇ 15 ਦਿਨਾਂ ਤੋਂ ਮੰਡੀ ਵਿਚ ਝੋਨਾ ਨਾ ਵਿਕਣ ਕਾਰਨ ਪਰੇਸ਼ਾਨ ਸੀ।

ਹੋਰ ਪੜ੍ਹੋ: ਤਾਲਿਬਾਨ ਦਾ ਖੌਫ਼! ਅਫਗਾਨਿਸਤਾਨ ਦੀਆਂ 220 ਮਹਿਲਾ ਜੱਜਾਂ ਨੂੰ ਸਤਾ ਰਿਹਾ ਹੱਤਿਆ ਦਾ ਡਰ

ਕਿਸਾਨ ਸਮੋਧ ਸਿੰਘ ਕਈ ਦਿਨ ਪਹਿਲਾਂ ਝੋਨਾ ਲੈ ਕੇ ਮੰਡੀ ਵਿਚ ਆਇਆ ਸੀ। ਪਹਿਲਾਂ ਤਾਂ ਕਿਸਾਨ ਨੂੰ ਬਾਰਦਾਨਾ ਨਾ ਹੋਣ ਦਾ ਹਵਾਲਾ ਦੇ ਕੇ ਇੰਤਜ਼ਾਰ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਅਚਾਨਕ ਆਈ ਬਾਰਿਸ਼ ਕਾਰਨ ਕਿਸਾਨ ਦੀ ਫਸਲ ਭਿੱਜ ਗਈ।

ਹੋਰ ਪੜ੍ਹੋ: ਹਰਿਆਣਾ ਦੇ ਲੋਕਾਂ ਨੂੰ ਧਰਮ-ਜਾਤ ਦੇ ਨਾਂਅ 'ਤੇ ਲੜਵਾਉਣਾ ਚਾਹੁੰਦੀ ਹੈ ਭਾਜਪਾ- ਗੁਰਨਾਮ ਚੜੂਨੀ

ਕਿਸਾਨ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਉਸ ਦਾ ਝੋਨਾ ਖਰੀਦਿਆ ਜਾਵੇਗਾ ਪਰ ਹੁਣ ਤੱਕ ਝੋਨੇ ਦੀ ਖਰੀਦ ਨਹੀਂ ਕੀਤੀ ਗਈ। ਇਸ ਤੋਂ ਬਾਅਦ ਦੁਖੀ ਕਿਸਾਨ ਨੇ ਝੋਨੇ ਦੇ ਢੇਰ ਉੱਤੇ  ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਮੌਕੇ ’ਤੇ ਮੌਜੂਦ ਕਿਸਾਨਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ।

ਹੋਰ ਪੜ੍ਹੋ: ਸ਼ਰਧਾ ਨਾਲ ਮਨਾਇਆ ਗਿਆ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ, ਖ਼ੂਬਸੂਰਤ ਸਜਾਵਟ ਬਣੀ ਖਿੱਚ ਦਾ ਕੇਂਦਰ

ਸਰਕਾਰ ਨੇ ਕਿਸਾਨਾਂ ਦੀ ਆਮਦਨ ਨੂੰ ਹੀ ਖਤਮ ਕਰ ਦਿੱਤਾ- ਕਾਂਗਰਸ

ਇਸ ਘਟਨਾ ਤੋਂ ਬਾਅਦ ਯੂਪੀ ਕਾਂਗਰਸ ਨੇ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਕਾਂਗਰਸ ਨੇ ਸਵਾਲ ਕੀਤਾ, ‘ਕੀ ਇਹੀ ਹੈ ਅੱਛੇ ਦਿਨ? ਲਖੀਮਪੁਰ ਦੇ ਮੁਹੰਮਦੀ ਖੀਰੀ ਮੰਡੀ ਵਿਚ ਕਿਸਾਨ ਦੇ ਝੋਨੇ ਦੀ ਖਰੀਦ ਨਹੀਂ ਹੋਈ ਅਤੇ ਕਿਸਾਨ  ਨੇ ਝੋਨੇ ਨੂੰ ਅੱਗ ਲਗਾ ਦਿੱਤੀ। ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਆਈ ਸੀ, ਨਤੀਜਾ ਇਹ ਹੈ ਕਿ ਕਿਸਾਨਾਂ ਦੀ ਆਮਦਨ ਨੂੰ ਹੀ ਖਤਮ ਕਰ ਦਿੱਤਾ’।