ਭਾਰਤੀ ਮੁਰਗੀ ਦੀ ਖ਼ਾਸ ਕਿਸਮ ਜਿਸਦਾ ਅੰਡਾ 70 ਰੁਪਏ, ਮੀਟ 900 ਰੁਪਏ ਕਿਲੋ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਮੁਰਗੇ ਦੀ ਪ੍ਰਜਾਤੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ‘ਕਾਲ਼ਾ ਸੋਨਾ’ ਕਿਹਾ...

Kadaknath Hen

ਨਵੀਂ ਦਿੱਲੀ: ਇਸ ਮੁਰਗੇ ਦੀ ਪ੍ਰਜਾਤੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ‘ਕਾਲ਼ਾ ਸੋਨਾ’ ਕਿਹਾ ਜਾਣ ਲੱਗਾ ਹੈ, ਕਿਉਂਕਿ ਇਸ ਪ੍ਰਜਾਤੀ ਦੀ ਮੁਰਗੀ ਦਾ ਇੱਕ-ਇੱਕ ਆਂਡਾ 70-70 ਰੁਪਏ ਤੇ ਮੁਰਗੇ ਦਾ ਮੀਟ 900 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇੱਕ ਕੰਪਨੀ ਸਣੇ ਕੁਝ ਲੋਕ ਇਸ ਮੁਰਗੇ ਜ਼ਰੀਏ ਲੱਖਾਂ ਦੀ ਕਮਾਈ ਕਰ ਰਹੇ ਹਨ।

ਕਾਰੋਬਾਰੀਆਂ ਲਈ ਤਾਂ ਇਹ ਕੜਕਨਾਥ ਮੁਰਗਾ ‘ਕਾਲ਼ਾ ਸੋਨਾ’ ਬਣ ਗਿਆ ਹੈ। ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੇ ਇਲਾਵਾ ਮਹਾਰਾਸ਼ਟਰ, ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਵਿੱਚ ਵੀ ਇਸ ਮੁਰਗੇ ਦੇ ਪਾਲਕ ਇਸ ਤੋਂ ਚੰਗੀ ਕਮਾਈ ਕਰ ਰਹੇ ਹਨ। ਕੜਕਨਾਥ ਮੁਰਗੇ ਦਾ ਪੋਲਟਰੀ ਫਾਰਮ ਖੋਲ੍ਹਣ ਲਈ ਇੰਡੀਆ ਮਾਰਟ ’ਤੇ ਮੌਜੂਦ ਸੇਰਲਸ ਤੋਂ ਸੌਦਾ ਕਰਕੇ ਇਹ ਮੁਰਗੇ ਹਾਂਸਲ ਕੀਤੇ ਜਾ ਸਕਦੇ ਹਨ।

ਕਿਉਂ ਖ਼ਾਸ ਕੜਕਨਾਥ ਮੁਰਗਾ ਕੜਕਨਾਥ ਆਪਣੇ ਸਵਾਦ ਤੇ ਔਸ਼ਧੀ ਗੁਣਾਂ ਕਰਕੇ ਜਾਣਿਆ ਜਾਂਦਾ ਹੈ। ਇਸ ਦਾ ਖ਼ੂਨ, ਮਾਸ ਤੇ ਸਰੀਰ ਕਾਲੇ ਰੰਗ ਦਾ ਹੁੰਦਾ ਹੈ। ਹੋਰ ਮੁਰਗਿਆਂ ਦੀ ਤੁਲਨਾ ਵਿੱਚ ਇਸ ਦੇ ਮੀਟ ਵਿੱਚ ਪ੍ਰੋਟੀਨ ਕਾਫੀ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ 18 ਤਰ੍ਹਾਂ ਦੇ ਜ਼ਰੂਰੀ ਅਮੀਨੋ ਐਸਿਡ ਪਾਏ ਜਾਂਦੇ ਹਨ।

ਇਸ ਦੇ ਮੀਟ ਵਿੱਚ ਵਿਟਾਮਿਨ ਬੀ-1, ਬੀ-2, ਬੀ-12, ਸੀ ਤੇ ਈ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਦਵਾਈ ਵਜੋਂ ਇਹ ਨਰਵਸ ਡਿਸਆਰਡਰ ਨੂੰ ਠੀਕ ਕਰਨ ਵਿੱਚ ਕਾਫੀ ਕਾਰਗਰ ਸਾਬਤ ਹੁੰਦਾ ਹੈ। ਇਸ ਦੇ ਖ਼ੂਨ ਨਾਲ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ। ਮੁਰਗੇ ’ਤੇ ਕਿਉਂ ਹੋ ਰਿਹਾ ਵਿਵਾਦ ਕਿਸੇ ਪਸ਼ੂ ਜਾਂ ਜੀਵ-ਜੰਤੂ ’ਤੇ ਕੋਈ ਸੂਬਾ ਜੇ ਪੇਟੈਂਟ ਕਰਾ ਲੈਂਦਾ ਹੈ ਤਾਂ ਜ਼ਿਆਦਾਤਰ ਉਪਯੋਗਕਰਤਾ ਦੇ ਇਲਾਵਾ ਕੋਈ ਵੀ ਸਰਕਾਰ, ਵਿਅਕਤੀ ਜਾਂ ਸੰਸਥਾ ਇਸ ਉਤਪਾਦ ਦੇ ਨਾਂ ਨਹੀਂ ਵਰਤ ਸਕਦੀ।

ਕੜਕਨਾਥ ਪ੍ਰਜਾਤੀ ਦਾ ਜੀਆਈ ਟੈਗ ਲੈਣ ਲਈ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਸਰਕਾਰਾਂ ਆਪਣਾ-ਆਪਣਾ ਦਾਅਵਾ ਪੇਸ਼ ਕਰ ਰਹੀਆਂ ਹਨ ਮੁੱਖ ਕਾਰਨ ਇਸ ਮੁਰਗੇ ਤੋਂ ਹੋਣ ਵਾਲੀ ਕਮਾਈ ਹੈ। ਇਸੇ ਦੌਰਾਨ ਰਾਜਸਥਾਨ ਦੀ ਇੱਕ ਸੰਸਥਾ ਨੇ ਵੀ ਕਿਹਾ ਹੈ ਕਿ ਉਹ ਮੁਰਗੇ ਦੀ ਪ੍ਰਜਾਤੀ ਦੇਸੀ ਮੇਵਾੜੀ ਦਾ ਪੇਟੈਂਟ ਕਰਵਾ ਚੁੱਕੇ ਹਨ। ਇਸ ਮੁਰਗੇ ਦੀ ਚਰਚਾ ਦਿੱਲੀ ਤਕ ਹੋ ਰਹੀ ਹੈ।