ਕੜਕਨਾਥ ਕੁੱਕੜ ਦੀ ਨਸਲ ਬਾਰੇ ਜਾਣਕਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕੜਕਨਾਥ ਮੁਰਗਾ ਇਸ ਨਸਲ ਨੂੰ ਸਥਾਨਕ ਰੂਪ ਨਾਲ “ਕਾਲਾਮਾਸੀ” ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਦਾ ਅਰਥ ਕਾਲੇ ਮਾਸ ਵਾਲਾ ਮੁਰਗਾ। ਮੱਧ ਪ੍ਰਦੇਸ਼ ਦੇ ਝਾਬੁਆ ਅਤੇ ...

Kadaknath Chicken

ਕੜਕਨਾਥ - ਕੜਕਨਾਥ ਮੁਰਗਾ ਇਸ ਨਸਲ ਨੂੰ ਸਥਾਨਕ ਰੂਪ ਨਾਲ “ਕਾਲਾਮਾਸੀ” ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਦਾ ਅਰਥ ਕਾਲੇ ਮਾਸ ਵਾਲਾ ਮੁਰਗਾ। ਮੱਧ ਪ੍ਰਦੇਸ਼ ਦੇ ਝਾਬੁਆ ਅਤੇ ਧਾਰ ਜ਼ਿਲ੍ਹੇ ਅਤੇ ਰਾਜਸਥਾਨ ਅਤੇ ਗੁਜਰਾਤ ਦੇ ਨਿਕਟਵਰਤੀ ਜ਼ਿਲ੍ਹੇ ਜੋ ਲਗਭਗ 800 ਵਰਗ ਮੀਲ ਵਿਚ ਫੈਲਿਆ ਹੋਇਆ ਹੈ, ਇਨ੍ਹਾਂ ਖੇਤਰਾਂ ਨੂੰ ਇਸ ਨਸਲ ਦਾ ਮੂਲ ਘਰ ਮੰਨਿਆ ਗਿਆ ਹੈ। ਇਨ੍ਹਾਂ ਦਾ ਪਾਲਣ ਜ਼ਿਆਦਾਤਰ ਜਨਜਾਤੀ, ਆਦਿਵਾਸੀ ਅਤੇ ਪੇਂਡੂ ਗਰੀਬਾਂ ਦੁਆਰਾ ਕੀਤਾ ਜਾਂਦਾ ਹੈ।

ਇਸ ਨੂੰ ਪਵਿੱਤਰ ਪੰਛੀ ਦੇ ਰੂਪ ਵਿਚ ਮੰਨਿਆ ਜਾਂਦਾ ਹੈ ਅਤੇ ਦੀਵਾਲੀ ਤੋਂ ਬਾਅਦ ਇਸ ਨੂੰ ਦੇਵੀ ਦੇ ਲਈ ਬਲੀਦਾਨ ਦੇਣ ਵਾਲਾ ਮੰਨਿਆ ਜਾਂਦਾ ਹੈ। ਪੁਰਾਣੇ ਮੁਰਗੇ ਦਾ ਰੰਗ ਨੀਲੇ ਤੋਂ ਕਾਲੇ ਦੇ ਵਿਚਕਾਰ ਹੁੰਦਾ ਹੈ, ਜਿਸ ਵਿੱਚ ਪਿੱਠ ‘ਤੇ ਡੂੰਘੀਆਂ ਧਾਰੀਆਂ ਹੁੰਦੀਆਂ ਹਨ। ਇਸ ਨਸਲ ਦਾ ਮਾਸ ਕਾਲਾ ਅਤੇ ਦੇਖਣ ਵਿੱਚ ਘਿਣਾਉਣਾ (ਰੀਪਲਸਿਵ) ਹੁੰਦਾ ਹੈ, ਇਸ ਨੂੰ ਸਿਰਫ ਸਵਾਦ ਦੇ ਲਈ ਹੀ ਨਹੀਂ ਸਗੋਂ ਔਸ਼ਧੀ ਗੁਣਵੱਤਾ ਦੇ ਲਈ ਵੀ ਜਾਣਿਆ ਜਾਂਦਾ ਹੈ। ਕਡਾਕਨਾਥ ਦੇ ਖੂਨ ਦਾ ਉਪਯੋਗ ਆਦਿਵਾਸੀਆਂ ਦੁਆਰਾ ਮਨੁੱਖ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਕਾਮ ਉਤੇਜਕ ਦੇ ਰੂਪ ਵਿੱਚ ਇਸ ਦੇ ਮਾਸ ਦਾ ਉਪਯੋਗ ਕੀਤਾ ਜਾਂਦਾ ਹੈ।

ਇਸ ਦਾ ਮਾਸ ਅਤੇ ਆਂਡੇ ਪ੍ਰੋਟੀਨ (ਮਾਸ ਵਿਚ 25-47 ਫੀ ਸਦੀ) ਅਤੇ ਲੋਹ ਇਕ ਬੇਅੰਤ ਸਰੋਤ ਮੰਨਿਆ ਜਾਂਦਾ ਹੈ। 20 ਹਫ਼ਤੇ ਵਿਚ ਸਰੀਰ ਦਾ ਭਾਰ (ਗ੍ਰਾਮ) - 920, ਯੌਨ ਪਰਿਪੱਕਤਾ ਵਿਚ ਉਮਰ (ਦਿਨ) - 180, ਸਾਲਾਨਾ ਆਂਡਾ ਉਤਪਾਦਨ (ਸੰਖਿਆ) - 105, 40 ਹਫ਼ਤੇ ਵਿਚ ਆਂਡੇ ਦਾ ਵਜ਼ਨ (ਗ੍ਰਾਮ) - 49, ਜਣਨ ਸਮਰੱਥਾ (ਫੀਸਦੀ) - 55, ਹੈਚੇਬਿਲਟੀ ਐੱਫ ਈ ਐੱਸ 52 ਫ਼ੀਸਦੀ  ਹੁੰਦੀ ਹੈ।

ਨੈਕਡ ਨੈਕ ਪਰਸਪਰ ਵੱਡੇ ਸਰੀਰ ਦੇ ਨਾਲ-ਨਾਲ ਲੰਬੀ ਗੋਲਾਕਾਰ ਗਰਦਨ ਵਾਲਾ ਹੁੰਦਾ ਹੈ। ਜਿਵੇਂ ਇਸ ਦੇ ਨਾਮ ਤੋਂ ਪਤਾ ਲੱਗਦਾ ਹੈ ਕਿ ਪੰਛੀ ਦੀ ਗਰਦਨ ਪੂਰੀ ਨੰਗੀ ਜਾਂ ਗਾਲਥੈਲੀ (ਕਰਾਪ) ਦੇ ਉੱਪਰ ਗਰਦਨ ਦੇ ਸਾਹਮਣੇ ਖੰਭਾਂ ਦੇ ਸਿਰਫ ਟਫ ਦਿਖਾਈ ਦਿੰਦੇ ਹਨ। ਇਸ ਦੇ ਫਲਸਰੂਪ ਇਨ੍ਹਾਂ ਦੀ ਨੰਗੀ ਚਮੜੀ ਲਾਲ ਹੋ ਜਾਂਦੀ ਹੈ। ਕੇਰਲ ਦਾ ਤ੍ਰਿਵੇਂਦਰਮ ਖੇਤਰ ਨੈਕਡ ਨੈਕ ਦਾ ਮੂਲ ਆਵਾਸ ਮੰਨਿਆ ਜਾਂਦਾ ਹੈ। 20 ਹਫ਼ਤੇ ਵਿਚ ਸਰੀਰ ਦਾ ਵਜ਼ਨ (ਗ੍ਰਾਮ) - 1005, ਸਾਲਾਨਾ ਆਂਡਾ ਉਤਪਾਦਨ (ਸੰਖਿਆ) - 99, 40 ਹਫ਼ਤੇ ਵਿਚ ਆਂਡੇ ਦਾ ਵਜ਼ਨ  54 ਗ੍ਰਾਮ, ਜਣਨ ਸਮਰੱਥਾ 66 ਫੀਸਦੀ, ਹੈਚੇਬਿਲਟੀ ਐੱਫ ਈ ਐੱਮ 71 ਫੀਸਦੀ ਹੁੰਦੀ ਹੈ।