ਕੜਕਨਾਥ ਮੁਰਗੀ ਪਾਲਣ ਦੀ ਪੂਰੀ ਜਾਣਕਾਰੀ, ਇਹ ਕਿਸਾਨ ਕਮਾ ਚੁਕਿਐ ਚੰਗਾ ਪੈਸਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਇਸਦਾ ਰੇਟ ਹੈ 1200 ਰੁਪਏ ਕਿਲੋ ਮੀਟ ਤੇ ਅੰਡਾ ਵੀ 80, 90 ਰੁਪਏ ਦਾ ਵਿਕ ਜਾਂਦਾ ਹੈ

Satish Kumar

ਚੰਡੀਗੜ੍ਹ : ਤੁਸੀਂ ਕੜਕਨਾਥ ਮੁਰਗੇ ਬਾਰੇ ਕਾਫ਼ੀ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਾਕਾਰੀ ਦੇਵਾਂਗੇ। ਕੜਕਨਾਥ ਮੁਰਗਾ ਕੀ ਹੁੰਦਾ ਹੈ, ਇਸ ਤੋਂ ਕਿਵੇਂ ਲਾਭ ਲੈ ਸਕਦੇ ਹਾਂ, ਇਸ ਦੀ ਕਿਵੇਂ ਫਾਰਮਿੰਗ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਹਰਿਆਣਾ ਦੇ ਸਫ਼ਲ ਕਿਸਾਨ ਸਤੀਸ਼ ਕੁਮਾਰ ਕੁਰਕਸ਼ੇਤਰ ਪਿੰਡ ਧਨਾਣੀ, ਡਾਕਖਾਨਾ ਲੱਖਮੜੀ, ਉਹਨਾਂ ਨੇ ਦੱਸਿਆ ਕਿ ਮੈਂ ਕਾਫ਼ੀ ਸਮੇਂ ਤੋਂ ਹੀ ਕੜਕਨਾਥ ਮੁਰਗੇ ਦਾ ਧੰਦਾ ਕਰ ਰਿਹਾ ਹਾਂ, ਸਤੀਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੜਕ ਨਾਥ ਦਾ ਮਾਸ, ਅੱਖ, ਚੁੰਜ਼, ਪੰਖ ਆਦਿ ਸਭ ਕੁਝ ਕਾਲਾ ਹੈ।

ਇਸਦਾ ਇਸਤੇਮਾਲ ਦਵਾਈਆਂ ਬਣਾਉਣ ਵਿਚ ਬਹੁਤ ਕੰਮ ਆਉਂਦਾ ਹੈ ਅਤੇ ਇਸਦਾ ਰੇਟ ਹੈ 1200 ਰੁਪਏ ਕਿਲੋ ਮੀਟ, ਤੇ ਅੰਡਾ ਵੀ 80, 90 ਰੁਪਏ ਦਾ ਵਿਕ ਜਾਂਦਾ ਹੈ। ਉਨਹਾਂ ਨੇ ਦੱਸਿਆ ਕਿ ਇਹ ਕੜਕ ਨਾਥ ਮੁਰਗਾ ਮੱਧ ਪ੍ਰਦੇਸ਼ ਤੋਂ ਮੰਗਵਾਇਆ ਸੀ, ਸਤੀਸ਼ ਕੁਮਾਰ ਨੇ ਦੱਸਿਆ ਕਿ ਇਸਦਾ ਬੱਚਾ 300 ਰੁਪਏ ਪੀਸ ਲਿਆ ਸੀ। ਸਤੀਸ਼ ਨੇ ਕੜਕਨਾਥ ਦੀ ਖਾਸੀਅਤ ਵੀ ਦੱਸੀ ਕਿਹਾ ਕਿ ਇਸ ਦੀ ਚਮਕ ਇੰਨੀ ਹੈ ਕਿ ਜਿਵੇਂ ਮੋਰ ਦੇ ਪੰਖ ਹੁੰਦੇ ਹਨ।

ਦੇਸੀ ਮੁਰਗੀ ਪਾਲਣ ਤੇ ਕੜਕਨਾਥ ਚ ਅੰਤਰ:- ਸਤੀਸ਼ ਕੁਮਾਰ ਨੇ ਦੱਸਿਆ ਕਿ ਇਸਦੀ ਡਾਕਟਰ ਵੀ ਸਲਾਹ ਦਿੰਦੇ ਹਨ ਖਾਣ ਲਈ ਬਿਮਾਰੀਆਂ ਵਿਚ ਵੀ ਬਹੁਤ ਫ਼ਾਇਦੇਮੰਦ ਹੈ ਇਸ ਕਰਕੇ ਇਹ ਇਨ੍ਹਾ ਮਹਿੰਗਾ ਹੈ। 1200 ਰੁਪਏ ਕਿਲੋ ਪੈ ਜਾਂਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਜੋ ਬਲੈਲਰ ਹੁੰਦਾ ਹੈ ਉਹ 30 ਤੋਂ ਲੈ 40 ਤੱਕ 2 ਕਿਲੋ ਤੱਕ ਦਾ ਹੋ ਜਾਂਦਾ ਹੈ ਪਰ ਕੜਕਨਾਥ ਨਸਲ ਦੀ ਮੁਰਗੀ 3 ਮਹੀਨੇ ਵਿਚ 1200 ਗ੍ਰਾਮ ਤੱਕ ਦਾ ਹੀ ਹੁੰਦਾ ਹੈ ਤੇ ਮੁਰਗਾ 3 ਮਹੀਨੇ ਵਿਚ ਹੋ ਜਾਂਦਾ 1800 ਗ੍ਰਾਮ ਤੱਕ। ਸਤੀਸ਼ ਨੇ ਦੱਸਿਆ ਕਿ ਕੜਕਨਾਥ ਦੀ ਫਾਰਮਿੰਗ ਰੁਜ਼ਗਾਰ ਲਈ ਪੈਸਾ ਕਮਾਉਣ ਦਾ ਚੰਗਾ ਸਾਧਨ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹਰਿਆਣੇ ਦੇ ਸਫ਼ਲ ਕਿਸਾਨ ਸਤੀਸ਼ ਨਾਲ ਵੀ ਸੰਪਰਕ ਕਰ ਸਕਦੇ ਹੋ ਉਨ੍ਹਾਂ ਦਾ ਨੰਬਰ ਹੈ: 099920-31003