ਗੁਆਂਢੀ ਰਾਜਾਂ ਵਿਚ ਪਰਾਲੀ ਸਾੜਨ ਨਾਲ ਦਿੱਲੀ ਵਿਚ ਫਿਰ ਪ੍ਰਦੂਸ਼ਣ ਦਾ ਖ਼ਤਰਾ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

 ਸਰਦੀਆਂ ਵਿੱਚ ਦਿੱਲੀ ਦੀ ਹਵਾ ਦੇ ਦੂਸ਼ਿਤ ਹੋਣ ਦਾ ਖਤਰਾ ਇੱਕ ਵਾਰ ਫਿਰ ਵੱਧ ਗਿਆ ਹੈ।

Prali Burn

ਨਵੀਂ ਦਿੱਲੀ :  ਸਰਦੀਆਂ ਵਿੱਚ ਦਿੱਲੀ ਦੀ ਹਵਾ ਦੇ ਦੂਸ਼ਿਤ ਹੋਣ ਦਾ ਖਤਰਾ ਇੱਕ ਵਾਰ ਫਿਰ ਵੱਧ ਗਿਆ ਹੈ। ਪ੍ਰਦੂਸ਼ਣ ਨੂੰ ਵਧਾਏ ਜਾਣ ਵਿੱਚ ਪਰਾਲੀ ਨੂੰ ਸਾੜਿਆ ਜਾਣਾ ਇੱਕ ਵੱਡਾ ਕਾਰਣ ਮੰਨਿਆ ਜਾਂਦਾ ਹੈ। ਤਮਾਮ ਰੋਕਾਂ ਦੇ ਬਾਵਜੂਦ ਇਸ ਸਾਲ ਵੀ ਪਰਾਲੀ ਸਾੜਨ ਦੀ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਹਰਿਆਣਾ ਪ੍ਰਦੂਸ਼ਣ ਬੋਰਡ ਦੇ ਮੈਂਬਰ ਐਸ.ਨਾਰਾਇਣ ਨੇ ਦੱਸਿਆ ਕਿ ਇੱਕਲੇ ਕਰਨਾਲ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ 61 ਮਾਮਲੇ ਸਾਹਮਣੇ ਆਏ ਹਨ। ਇਹਨਾਂ  ਵਿਚ 26 ਮੁੱਕਦਮੇ ਦਰਜ਼ ਕੀਤੇ ਗਏ ਹਨ ਅਤੇ 35 ਕਿਸਾਨਾਂ ਤੋਂ 90 ਹਜ਼ਾਰ ਰੂਪਏ ਜ਼ੁਰਮਾਨਾ ਵਸੂਲ ਪਾਇਆ ਗਿਆ ਹੈ।