ਆਲੂ ਦੀ ਫਸਲ ਵਧਾਉਣ ਲਈ ਸ਼ਰਾਬ ਦਾ ਛਿੜਕਾਅ ਕਰ ਰਹੇ ਹਨ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਦੇਸ਼ ਭਰ ਵਿਚ ਇਸ ਸਮੇਂ ਕਿਸਾਨਾਂ ਦਾ ਮੁੱਦਾ ਚਰਮ 'ਤੇ ਹੈ। ਨੇਤਾਵਾਂ ਤੋਂ ਲੈ ਕੇ ਰਾਜਨੀਤਕ ਪਾਰਟੀਆਂ ਤੱਕ ਹਰ ਕੋਈ ਕਿਸਾਨਾਂ ਦੀ ਗੱਲ ਕਰ ਰਿਹਾ ਹੈ। ਕਿਸਾਨ ਵੀ ...

Farmers using liquor to increase potato production

ਬੁਲੰਦਸ਼ਹਿਰ (ਭਾਸ਼ਾ) :- ਦੇਸ਼ ਭਰ ਵਿਚ ਇਸ ਸਮੇਂ ਕਿਸਾਨਾਂ ਦਾ ਮੁੱਦਾ ਚਰਮ 'ਤੇ ਹੈ। ਨੇਤਾਵਾਂ ਤੋਂ ਲੈ ਕੇ ਰਾਜਨੀਤਕ ਪਾਰਟੀਆਂ ਤੱਕ ਹਰ ਕੋਈ ਕਿਸਾਨਾਂ ਦੀ ਗੱਲ ਕਰ ਰਿਹਾ ਹੈ। ਕਿਸਾਨ ਵੀ ਅਪਣੀ ਉਪਜ ਵਧਾਉਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਿਹਾ ਹੈ ਪਰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਰ ਤੋਂ ਇਕ ਅਜਿਹੀ ਉਦਾਹਰਣ ਸਾਹਮਣੇ ਆਈ ਹੈ ਜੋ ਤੁਹਾਨੂੰ ਹੈਰਾਨ ਕਰ ਸਕਦੀ ਹੈ ਅਤੇ ਥੋੜ੍ਹਾ ਸੁਚੇਤ ਵੀ ਕਰ ਸਕਦੀ ਹੈ। ਬੁਲੰਦਸ਼ਹਰ ਵਿਚ ਕੁੱਝ ਕਿਸਾਨ ਆਲੂ ਦੀ ਫਸਲ ਨੂੰ ਵਧਾਉਣ ਲਈ ਕਿਸੇ ਦਵਾਈ ਦਾ ਨਹੀਂ ਸਗੋਂ ਸ਼ਰਾਬ ਦਾ ਇਸਤੇਮਾਲ ਕਰ ਰਹੇ ਹਨ।

ਇੱਥੇ ਕਿਸਾਨ ਅਪਣੇ ਖੇਤਾਂ ਵਿਚ ਸ਼ਰਾਬ ਛਿੜਕ ਰਹੇ ਹਨ। ਸੂਤਰਾਂ ਅਨੁਸਾਰ ਬੁਲੰਦਸ਼ਹਰ ਵਿਚ ਕਿਸਾਨ ਅਪਣੀ ਆਲੂ ਦੀ ਫਸਲ ਨੂੰ ਵਧਾਉਣ ਲਈ ਸ਼ਰਾਬ ਛਿੜਕ ਰਹੇ ਹਨ। ਇਨ੍ਹਾਂ ਕਿਸਾਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਤਰੀਕੇ ਨਾਲ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਸਥਾਨਕ ਪੌਧ ਉਤਪਾਦਨ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਪ੍ਰਕਾਰ ਕਿਸੇ ਵੀ ਫਸਲ ਵਿਚ ਸ਼ਰਾਬ ਦਾ ਛਿੜਕਾਅ ਕਰਨਾ ਜਾਨਲੇਵਾ ਹੋ ਸਕਦਾ ਹੈ।

 


 

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਪ੍ਰਕਾਰ ਦੀ ਕੋਈ ਜਾਂਚ ਵੀ ਨਹੀਂ ਹੈ ਜੋ ਕਿ ਇਹ ਸਿੱਧ ਕਰਦੀ ਹੋਵੇ ਕਿ ਸ਼ਰਾਬ ਦਾ ਛਿੜਕਾਅ ਕਰਨ ਨਾਲ ਫਸਲ ਨੂੰ ਫਾਇਦਾ ਹੁੰਦਾ ਹੈ। ਉਨ੍ਹਾਂ ਨੇ ਸਥਾਨਿਕ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਇਸ ਪ੍ਰਕਾਰ ਦੇ ਪ੍ਰਯੋਗ ਦਾ ਇਸਤੇਮਾਲ ਤੁਰਤ ਪ੍ਰਭਾਵ ਤੋਂ ਬੰਦ ਕਰ ਦੇਣ। ਇਸ ਨਾਲ ਕਿਸੇ ਵੀ ਪ੍ਰਕਾਰ ਦਾ ਫਾਇਦਾ ਨਹੀਂ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਕਈ ਤਰੀਕਿਆਂ ਦੀ ਪਰੇਸ਼ਾਨੀ ਨਾਲ ਜੂਝ ਰਿਹਾ ਕਿਸਾਨ ਚਾਹੁੰਦਾ ਹੈ ਕਿ ਉਸ ਦੀ ਫਸਲ ਦੀ ਪੈਦਾਵਾਰ ਜ਼ਿਆਦਾ ਹੋਵੇ ਤਾਂਕਿ ਉਹ ਜ਼ਿਆਦਾ ਮਾਤਰਾ ਵਿਚ ਮੁਨਾਫਾ ਕਮਾ ਸਕੇ ਪਰ ਇਸ ਚੱਕਰ ਵਿਚ ਇਸ ਪ੍ਰਕਾਰ ਦੀ ਵੱਡੀ ਗਲਤੀਆਂ ਹੋ ਜਾਂਦੀਆਂ ਹਨ। ਸਾਫ਼ ਹੈ ਕਿ ਜੇਕਰ ਕਿਸਾਨ ਆਲੂ ਦੀ ਪੈਦਾਵਰ ਵਧਾਉਣ ਲਈ ਇਸ ਪ੍ਰਕਾਰ ਸ਼ਰਾਬ ਦਾ ਛਿੜਕਾਅ ਕਰ ਰਿਹਾ ਹੈ ਤਾਂ ਲੋਕਾਂ ਲਈ ਇਹ ਜਾਨਲੇਵਾ ਵੀ ਹੋ ਸਕਦਾ ਹੈ।

ਇਸ ਪ੍ਰਯੋਗ ਦੇ ਪਿੱਛੇ ਕਿਸਾਨਾਂ ਦੀ ਦਲੀਲ਼ ਹੈ ਕਿ ਉਹ ਕਾਫ਼ੀ ਘੱਟ ਮਾਤਰਾ ਵਿਚ ਸ਼ਰਾਬ ਦਾ ਛਿੜਕਾਅ ਕਰਦੇ ਹਨ ਇਸ ਨਾਲ ਉਨ੍ਹਾਂ ਦੇ ਆਲੂ ਦੀ ਫ਼ਸਲ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ। ਇੰਨਾ ਹੀ ਨਹੀਂ ਸਗੋਂ ਆਲੂ ਦਾ ਸਾਈਜ ਵੀ ਕਾਫ਼ੀ ਵੱਡਾ ਹੁੰਦਾ ਹੈ। ਕੁੱਝ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਇਸ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ।