ਕਿਸਾਨਾਂ ਲਈ ਜ਼ਰੂਰੀ ਖ਼ਬਰ, ਪੀਐਮ ਕਿਸਾਨ ਯੋਜਨਾ ਵਿਚ ਹੋਏ ਅਹਿਮ ਬਦਲਾਅ ਬਾਰੇ ਪੂਰੀ ਜਾਣਕਾਰੀ
ਕੁਝ ਦਿਨਾਂ ਬਾਅਦ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੀ 2000 ਰੁਪਏ ਦੀ ਛੇਵੀਂ ਕਿਸ਼ਤ ਆਉਣੀ ਸ਼ੁਰੂ ਹੋ ਜਾਵੇਗੀ।
ਨਵੀਂ ਦਿੱਲੀ: ਕੁਝ ਦਿਨਾਂ ਬਾਅਦ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੀ 2000 ਰੁਪਏ ਦੀ ਛੇਵੀਂ ਕਿਸ਼ਤ ਆਉਣੀ ਸ਼ੁਰੂ ਹੋ ਜਾਵੇਗੀ। 24 ਫਰਵਰੀ 2019 ਨੂੰ ਸ਼ੁਰੂ ਹੋਈ ਪੀਐਮ ਕਿਸਾਨ ਯੋਜਨਾ ਇਕ ਦਸੰਬਰ 2018 ਤੋਂ ਹੀ ਲਾਗੂ ਹੋ ਗਈ ਸੀ। ਯੋਜਨਾ ਸ਼ੁਰੂ ਹੋਣ ਤੋਂ ਬਾਅਦ ਹੀ ਇਸ ਵਿਚ ਕਈ ਬਦਲਾਅ ਕੀਤੇ ਜਾ ਚੁੱਕੇ ਹਨ। ਜਿਵੇਂ ਅਧਾਰ ਕਾਰਡ ਦੀ ਜ਼ਰੂਰਤ, ਰਜਿਸਟਰੇਸ਼ਨ ਕਰਨਾ ਆਦਿ।
ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹੁਣ ਤੱਕ 5 ਕਿਸ਼ਤਾਂ ਮਿਲ ਚੁੱਕੀਆਂ ਹਨ ਅਤੇ ਛੇਵੀਂ ਕਿਸ਼ਤ ਇਕ ਅਗਸਤ ਤੋਂ ਆਉਣੀ ਸ਼ੁਰੂ ਹੋ ਜਾਵੇਗੀ। ਦੱਸ ਦਈਏ ਕਿ ਹਰ ਸਾਲ ਮੋਦੀ ਸਰਕਾਰ ਕਿਸਾਨਾਂ ਦੇ ਖਾਤੇ ਵਿਚ 6000 ਰੁਪਏ ਤਿੰਨ ਕਿਸ਼ਤਾਂ ਵਿਚ ਭੇਜਦੀ ਹੈ। ਜੇਕਰ ਤੁਸੀਂ ਪੀਐਮ ਕਿਸਾਨ ਯੋਜਨਾ ਦਾ ਲਾਭ ਲੈਣ ਬਾਰੇ ਸੋਚ ਰਹੇ ਹੋ ਤਾਂ ਇਸ ਦੇ ਲਈ ਸਭ ਤੋਂ ਜ਼ਰੂਰੀ ਅਧਾਰ ਕਾਰਡ ਹੈ। ਬਿਨਾਂ ਅਧਾਰ ਕਾਰਡ ਤੁਸੀਂ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ।
ਸਰਕਾਰ ਨੇ ਲਾਭਪਾਰਤੀਆਂ ਲਈ ਅਧਾਰ ਕਾਰਡ ਲਾਜ਼ਮੀ ਕਰ ਦਿੱਤਾ ਹੈ। ਯੋਜਨਾ ਦੀ ਸ਼ੁਰੂਆਤ ਵਿਚ ਸਿਰਫ ਉਹਨਾਂ ਕਿਸਾਨਾਂ ਨੂੰ ਹੀ ਇਸ ਦਾ ਪਾਤਰ ਮੰਨਿਆ ਗਿਆ ਹੈ, ਜਿਸ ਦੇ ਕੋਲ ਖੇਤੀਬਾੜੀ ਲਈ 2 ਹੈਕਟੇਅਰ ਜਾਂ 5 ਏਕੜ ਜ਼ਮੀਨ ਸੀ। ਹੁਣ ਸਰਕਾਰ ਨੇ ਇਹ ਸੀਮਾ ਖਤਮ ਕਰ ਦਿੱਤੀ ਹੈ ਤਾਂ ਜੋ ਇਸ ਦਾ ਲਾਭ 14.5 ਕਰੋੜ ਕਿਸਾਨਾਂ ਨੂੰ ਮਿਲ ਸਕੇ।
ਪੀਐਮ ਕਿਸਾਨ ਯੋਜਨਾ ਦਾ ਲਾਭ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਪਹੁੰਚੇ, ਇਸ ਦੇ ਲਈ ਮੋਦੀ ਸਰਕਾਰ ਨੇ ਅਕਾਂਊਟੈਂਟ, ਕਾਨੂੰਗੋ ਅਥੇ ਖੇਤੀਬਾੜੀ ਅਧਿਕਾਰੀ ਕੋਲ ਜਾਣ ਦੀ ਲੋੜ ਨੂੰ ਵੀ ਖਤਮ ਕਰ ਦਿੱਤਾ ਹੈ। ਹੁਣ ਕਿਸਾਨ ਅਪਣੀ ਰਜਿਸਟਰੇਸ਼ਨ ਖੁਦ ਕਰ ਸਕਦੇ ਹਨ, ਉਹ ਵੀ ਘਰ ਵਿਚ ਬੈਠੇ-ਬੈਠੇ। ਜੇਕਰ ਤੁਹਾਡੇ ਕੋਲ ਅਧਾਰ ਕਾਰਡ, ਮੋਬਾਈਲ ਨੰਬਰ ਅਤੇ ਬੈਂਕ ਅਕਾਂਊਟ ਨੰਬਰ ਹੈ ਤਾਂ ਤੁਸੀਂ pmkisan.nic.in ‘ਤੇ ਫਾਰਮਰ ਕੋਰਨਰ ਵਿਚ ਜਾ ਕੇ ਖੁਦ ਅਪਣੀ ਰਜਿਸਟਰੇਸ਼ਨ ਕਰ ਸਕਦੇ ਹੋ।
ਸਰਕਾਰ ਨੇ ਇਕ ਹੋਰ ਵੱਡਾ ਬਦਲਾਅ ਕੀਤਾ ਹੈ ਕਿ ਤੁਸੀਂ ਰਜਿਸਟਰੇਸ਼ਨ ਤੋਂ ਬਾਅਦ ਅਪਣਾ ਸਟੇਟਸ ਖੁਦ ਚੈੱਕ ਕਰ ਸਕਦੇ ਹੋ। ਹੁਣ ਪੀਐਮ ਕਿਸਾਨ ਪੋਰਟਲ ‘ਤੇ ਜਾ ਕੇ ਕੋਈ ਵੀ ਕਿਸਾਨ ਅਪਣਾ ਅਧਾਰ ਨੰਬਰ, ਮੋਬਾਇਲ ਨੰਬਰ ਜਾਂ ਬੈਂਕ ਖਾਤਾ ਨੰਬਰ ਦਰਜ ਕਰ ਕੇ ਸਟੇਟਸ ਦੀ ਜਾਣਕਾਰੀ ਲੈ ਸਕਦਾ ਹੈ।
ਪੀਐਮ ਕਿਸਾਨ ਸਕੀਮ ਨਾਲ ਹੁਣ ਕਿਸਾਨ ਕ੍ਰੇਡਿਟ ਕਾਰਡ ਨੂੰ ਵੀ ਜੋੜ ਦਿੱਤਾ ਗਿਆ ਹੈ। ਪੀਐਮ ਕਿਸਾਨ ਦੇ ਲਾਭਪਾਰਤੀਆਂ ਲਈ ਕੇਸੀਸੀ ਬਣਵਾਉਣਾ ਅਸਾਨ ਹੋ ਗਿਆ ਹੈ। ਕੇਸੀਸੀ ‘ਤੇ 4 ਫੀਸਦੀ ‘ਤੇ 3 ਲੱਖ ਰੁਪਏ ਤੱਖ ਕਿਸਾਨਾਂ ਨੂੰ ਲੋਨ ਮਿਲਦਾ ਹੈ। ਉੱਥੇ ਹੀ ਪੀਐਮ ਕਿਸਾਨ ਸਨਮਾਨ ਨਿਧੀ ਦਾ ਲਾਭ ਲੈ ਰਹੇ ਕਿਸਾਨ ਨੂੰ ਪੀਐਮ ਕਿਸਾਨ ਮਾਨਧਨ ਯੋਜਨਾ ਲਈ ਕੋਈ ਦਸਤਾਵੇਜ਼ ਨਹੀਂ ਦੇਣਾ ਹੋਵੇਗਾ।