ਕਿਸਾਨਾਂ ਦੇ ਧਿਆਨਯੋਗ 29 ਤੋਂ 3 ਅਕਤੂਬਰ ਤੱਕ ਤੇਜ਼ ਹਵਾਵਾਂ ਨਾਲ ਮੀਂਹ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਵਿੱਚ ਕੱਲ੍ਹ ਤੋਂ ਹੀ ਹਲਕੀ ਬਾਰਿਸ਼ ਦਾ ਦੌਰ ਸ਼ੁਰੂ ਹੋ ਜਾਵੇਗਾ ਕੱਲ ਜੰਮੂ ਕਸ਼ਮੀਰ...

Weather Update

ਚੰਡੀਗੜ੍ਹ: ਪੰਜਾਬ ਵਿੱਚ ਕੱਲ੍ਹ ਤੋਂ ਹੀ ਹਲਕੀ ਬਾਰਿਸ਼ ਦਾ ਦੌਰ ਸ਼ੁਰੂ ਹੋ ਜਾਵੇਗਾ ਕੱਲ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਹਲਕੀ ਮੀਂਹ ਹੋਵੇਗੀ ਅਤੇ ਹਲਕੀ ਬਾਰਿਸ਼ ਕਈ ਦੀ ਜਾਰੀ ਰਹੇਗੀ ਪਰ ਅਸਲ ਖ਼ਤਰਾ 29 ਸਤੰਬਰ ਤੋਂ ਬਾਅਦ ਦਾ ਹੈ 29 ਸਤੰਬਰ  ਤੋਂ ਬਾਅਦ ਇਕ ਬੇਹੱਦ ਸਰਗਰਮ ਵੈਸਟਰਨ ਡਿਸਟਰਬੇਨਸ ਕਾਰਨ  ਜੰਮੂ-ਕਸ਼ਮੀਰ ਤੋਂ  ਲੈ ਕੇ ਗੁਜਰਾਤ ਤੱਕ ਤੇਜ਼ ਮੀਂਹ ਅਤੇ ਗੜੇਮਾਰੀ ਦਾ ਦੌਰ ਵੇਖਿਆ ਜਾ ਸਕਦਾ ਹੈ। 29 ਸਤੰਬਰ ਤੋਂ  3 ਅਕਤੂਬਰ ਤੱਕ ਉੱਤਰ ਭਾਰਤ ਵਿੱਚ ਤੇਜ਼ ਹਵਾਵਾਂ ਦੇ ਨਾਲ ਤੇਜ਼ ਮੀਂਹ ਅਤੇ ਗੜੇਮਾਰੀ  ਹੋ ਸਕਦੀ ਹੈ।

ਇਸ ਵੈਸਟਰਨ ਡਿਸਟਰਬੇਨਸ  ਦੇ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਗੰਗਾਨਗਰ, ਹਨੁਮਾਨਗੜ, ਸਿਰਸਾ, ਬਠਿੰਡਾ, ਮੁਕਤਸਰ, ਮਾਨਸਾ, ਫਾਜਿਲਕਾ ਅਤੇ ਫਰੀਦਕੋਟ ਵਿੱਚ ਹੋਵੇਗਾ। ਇਹਨਾਂ ਇਲਾਕਿਆਂ ‘ਚ ਭਾਰੀ ਮੀਂਹ ਦੇ ਨਾਲ-ਨਾਲ ਭਾਰੀ ਗੜੇਮਾਰੀ ਵੀ ਹੋ ਸਕਦੀ ਹੈ। ਪੰਜਾਬ ਵਿੱਚ ਮਾਲਵੇ ਦੇ ਇਨ੍ਹਾਂ ਇਲਾਕਿਆਂ ਵਿੱਚ  ਕਿਸਾਨਾਂ ਦੀ ਨਰਮੇ ਤੇ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੈ। ਜੇਕਰ ਹੁਣ ਹਨੇਰੀ ਜਾ ਗੜੇਮਾਰੀ ਹੁੰਦੀ ਹੈ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਵੇਗਾ। ਇਸ ਲਈ ਕਿਸਾਨ ਪਹਿਲਾਂ ਹੀ ਇਸਦੀ ਤਿਆਰੀ ਕਰ ਲੈਣ।

ਜੇਕਰ ਕਿਸੇ ਦਾ ਝੋਨਾ ਪੱਕ ਕੇ ਤਿਆਰ ਹੈ ਤਾਂ ਵੱਢ ਲੈਣ ਅਤੇ ਆਪਣੀ ਫ਼ਸਲ ਨੂੰ ਪਾਣੀ ਨਾ ਲਾਉਣ ਕਿਉਂਕਿ ਫ਼ਸਲ ਨੂੰ ਪਾਣੀ ਲਾਉਣ ਨਾਲ ਨਰਮੇ ਤੇ ਝੋਨੇ ਦੀ ਫ਼ਸਲ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਵੀ ਮੀਂਹ ਤੇ ਗੜੇਮਾਰੀ ਹੋ ਸਕਦੀ ਹੈ ਪਰ ਉਪਰ ਦੱਸੇ ਗਏ ਇਲਾਕਿਆਂ ਵਿੱਚ ਮੀਂਹ ਤੇ ਗੜੇਮਾਰੀ ਦੀ ਸਭ ਤੋਂ ਵੱਢ ਸੰਭਾਵਨਾ ਹੈ ਸੋ ਇਹਨਾਂ ਇਲਾਕਿਆਂ ਦੇ ਕਿਸਾਨ ਵੀਰ ਖਾਸ ਖਿਆਲ ਰੱਖਣ।