ਪਰਾਲੀ ਦੇ ਖੇਤਾਂ 'ਚ ਹੀ ਨਿਪਟਾਰੇ ਲਈ ਬਿਲਾਂ ਅਤੇ ਮਸ਼ੀਨਰੀ ਦੀ ਤਸਦੀਕ ਸਬੰਧੀ ਆਖਰੀ ਤਰੀਖ 'ਚ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਖੇਤੀਬਾੜੀ ਵਿਭਾਗ ਨੇ ਉਨ੍ਹਾਂ ਕਿਸਾਨਾਂ ਤੇ ਕਿਸਾਨ ਗਰੁੱਪਾਂ ਲਈ ਬਿੱਲਾਂ ਅਤੇ ਮਸ਼ੀਨਾਂ ਦੀ ਤਸਦੀਕ ਦੀ ਮਿਤੀ 7 ਨਵੰਬਰ ਤੱਕ ਵਧਾ ਦਿਤੀ...

Scheme for purchase of Agricultural machinery for in situ management of paddy straw

ਚੰਡੀਗੜ੍ਹ (ਸਸਸ) : ਪੰਜਾਬ ਖੇਤੀਬਾੜੀ ਵਿਭਾਗ ਨੇ ਉਨ੍ਹਾਂ ਕਿਸਾਨਾਂ ਤੇ ਕਿਸਾਨ ਗਰੁੱਪਾਂ ਲਈ ਬਿੱਲਾਂ ਅਤੇ ਮਸ਼ੀਨਾਂ ਦੀ ਤਸਦੀਕ ਦੀ ਮਿਤੀ 7 ਨਵੰਬਰ ਤੱਕ ਵਧਾ ਦਿਤੀ ਹੈ ਜਿਨ੍ਹਾਂ ਨੇ ਫਸਲਾਂ ਦੀ ਰਹਿੰਦ-ਖੁਹੰਦ/ਝੋਨੇ ਦੀ ਪਰਾਲੀ ਦੇ ਖੇਤਾਂ ਵਿਚ ਨਿਪਟਾਰੇ ਵਾਸਤੇ ਖੇਤੀਬਾੜੀ ਮਸ਼ੀਨਰੀ ਦੀ ਖਰੀਦ ਸਕੀਮ ਦੇ ਹੇਠ ਅਰਜੀਆਂ ਦਾਇਰ ਕੀਤੀਆਂ ਹਨ। ਇਹ ਹੁਣ ਵਿਭਾਗ ਦੁਆਰਾ ਪ੍ਰਵਾਨ ਕੀਤੀਆਂ ਜਾਣਗੀਆਂ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਵਿਭਾਗ ਦੇ ਸਕੱਤਰ ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਇਸ ਸਬੰਧ ਵਿਚ ਪਹਿਲੀ ਤਰੀਖ 24 ਅਕਤੂਬਰ 2018 ਸੀ। ਬਹੁਤ ਸਾਰੇ ਕਿਸਾਨਾਂ ਵਲੋਂ ਪਰਾਲੀ ਨਾ ਸਾੜਨਾ ਦੇ ਅਪਣਾਏ ਗਏ ਰਾਸਤੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੋਰ ਕਿਸਾਨ ਵੀ ਪਰਾਲੀ ਨਾ ਸਾੜਨ ਦਾ ਰਾਹ ਆਪਣਾਉਣਗੇ। ਉਨ੍ਹਾਂ ਕਿਹਾ ਕਿ ਇਹ ਭੌਂ ਦੀ ਉਤਪਾਦਕਤਾ ਲਈ ਲਾਹੇਵੰਦ ਹੋਵੇਗਾ।