''ਕਿਸਾਨਾਂ ਲਈ ਮੌਤ ਹਨ ਕੇਂਦਰ ਵੱਲੋਂ ਜਾਰੀ ਕੀਤੇ Ordinance''

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਭਾਜਪਾ ਪ੍ਰਧਾਨ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੇ ਰੋਇਆ ਰੋਣਾ  

Farmers MSP Ordinance Farmers Captain Amarinder Singh Bhagwant Mann

ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਲਾਕਡਾਊਨ ਨੂੰ ਲੈ ਕੇ ਕਿਹਾ ਗਿਆ ਹੈ ਕਿ ਪੰਜਾਬ ਵਿਚ ਐਤਵਾਰ ਨੂੰ ਲਾਕਡਾਊਨ ਰਹੇਗਾ ਤੇ ਪੰਜਾਬ ਵਿਚ ਨਾ ਕੋਈ ਧਰਨਾ ਲੱਗੇਗਾ। ਪਰ ਕਿਸਾਨ ਅਪਣੀਆਂ ਮੰਗਾਂ ਨੂੰ ਲੈ ਕੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਹਨ।

ਇਸ ਸਬੰਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦਾ ਕਹਿਣਾ ਹੈ ਕਿ, “ਕੋਰੋਨਾ ਦਾ ਪਤਾ ਨਹੀਂ ਕਦੋਂ ਮਰੇਗਾ ਪਰ ਉਹਨਾਂ ਦੀ ਹਾਲਤ ਮਰਨ ਦੀ ਕਗਾਰ ਤੇ ਹੈ। ਸਰਕਾਰ ਨੇ ਮੰਡੀਕਰਨ, ਬਿਜਲੀ ਬੋਰਡ ਭੰਗ ਕਰ ਦਿੱਤਾ, ਕਿਸਾਨਾਂ ਦੀਆਂ ਜ਼ਮੀਨਾਂ ਵੀ ਵੱਡੇ ਘਰਾਣਿਆਂ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।” “ਕੇਂਦਰ ਸਰਕਾਰ ਨੇ ਜਿਹੜੇ ਤਿੰਨ ਆਰਡੀਨੈਂਸ ਪਾਸ ਕੀਤੇ ਹਨ ਉਹ ਕਿਸਾਨਾਂ ਦੀ ਮੌਤ ਹਨ।

ਉਹਨਾਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਿੱਥੇ ਵੀ ਰਹਿੰਦੇ ਹਨ ਇਸ ਖਿਲਾਫ ਆਵਾਜ਼ ਚੁੱਕਣ। ਇਸ ਨਾਲ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਖਤਮ ਹੋ ਜਾਵੇਗੀ।” ਪਹਿਲੇ ਆਰਡੀਨੈਂਸ ਵਿਚ ਜਿਸ ਮੰਡੀ ਵਿਚ ਝੋਨੇ ਤੇ ਕਣਕ ਨੂੰ ਤੋਲਿਆ ਜਾਂਦਾ ਹੈ ਉਸ ਮੰਡੀਕਰਨ ਨੂੰ ਤੋੜ ਦਿੱਤਾ ਹੈ। ਦੂਜੇ ਵਿਚ ਬਿਜਲੀ ਵੀ ਪ੍ਰਾਈਵੇਟ ਕਰ ਦਿੱਤੀ ਗਈ ਹੈ ਅਤੇ ਇਸ ਵਿਚ ਕਿਸਾਨਾਂ ਨੂੰ ਐਸਸੀ ਸ਼੍ਰੇਣੀ ਵਾਲਿਆਂ ਨੂੰ ਵੀ ਬਿੱਲ ਆਉਣਗੇ।

ਇਸ ਤੋਂ ਬਾਅਦ ਉਹ 10 ਤਰੀਕ ਨੂੰ ਫਿਰ ਪ੍ਰਦਰਸ਼ਨ ਕਰਨਗੇ। ਜੇ ਇੱਥੇ ਗੱਲ ਨਾ ਨਿਬੜੀ ਤਾਂ ਉਹ ਚੰਡੀਗੜ੍ਹ ਜਾਣਗੇ ਨਹੀਂ ਤਾਂ ਉਹ ਦਿੱਲੀ ਦੀ ਰੁਖ ਕਰਨਗੇ। ਉਹ ਹੁਣ ਘਰ ਨਹੀਂ ਬੈਠਣਗੇ ਤੇ ਵੱਡੇ ਲੀਡਰਾਂ ਦਾ ਵੀ ਘਿਰਾਓ ਕੀਤਾ ਜਾਵੇਗਾ। ਦਸ ਦਈਏ ਕਿ ਅੱਜ ਬਲਾਕ ਕਾਹਨੂੰਵਾਨ ਅਧੀਨ ਪੈਂਦੇ  ਬੇਟ ਖੇਤਰ ਦੇ ਪਿੰਡ ਫੇਰੋਚੇਚੀ ਵਿੱਚ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਇਲਾਕੇ ਦੇ ਕਿਸਾਨਾਂ ਵੱਲੋਂ ਇਕੱਠ ਕੀਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵਿੰਦਰ ਸਿੰਘ ਰਾਜੂ, ਕੰਵਲਜੀਤ ਪੰਡੋਰੀ ਅਤੇ ਸੋਨੀ ਭਲਵਾਨ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਹਲਕੇ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸੇ ਕੀਤੇ ਗਏ ਕਾਨੂੰਨਾਂ ਪ੍ਰਤੀ ਜਾਗਰੂਕ ਕਰ ਰਹੀ ਹੈ। ਜਥੇਬੰਦੀ ਨੇ ਇਸ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਅੱਗੇ 26 ਜੁਲਾਈ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਹੈ।

ਇਸ ਸੰਘਰਸ਼ ਨੂੰ ਸਫਲ ਕਰਨ ਲਈ ਉਹ 120 ਬੱਸਾਂ ਦਾ ਕਾਫ਼ਲਾ ਲੈ ਕੇ ਜਾਣਗੇ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ, ਕੰਵਲਜੀਤ ਸਿੰਘ ਪੰਡੋਰੀ, ਸਰਪੰਚ ਕਮਲਜੀਤ ਸਿੰਘ ਠੀਕਰੀਵਾਲ, ਗੁਰਪ੍ਰੀਤ ਸਿੰਘ ਬੋਪਾਰਾਏ, ਰਜਿੰਦਰ ਸਿੰਘ ਭਿੰਡਰ,  ਹਾਜ਼ਰ ਸਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।