ਅੱਕੇ ਕਿਸਾਨਾਂ ਨੇ Modi ਦੀ ਲਾ ਦਿੱਤੀ ਵਾਟ, ਕਿਹਾ 'ਕਿਸਾਨਾਂ ਦਾ ਤਾਂ ਬੇੜਾ ਹੀ ਮੁੱਧਾ ਮਾਰਤਾ'

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਦੇ ਚਲਦੇ ਭੁਆਨੀਗੜ੍ਹ ਵਿਚ ਕਿਸਾਨ ਯੂਨੀਅਨ ਨੇ...

Sangrur Narendra Modi Punjab Farmers

ਸੰਗਰੂਰ: ਜਿਵੇਂ-ਜਿਵੇਂ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ ਤਿਵੇਂ-ਤਿਵੇਂ ਲੋਕਾਂ ਦਾ ਪਾਰਾ ਵੀ ਸੱਤਵੇਂ ਅਸਮਾਨ ਤੇ ਚੜ੍ਹਦਾ ਜਾ ਰਿਹਾ ਹੈ। ਇਸੇ ਤਰ੍ਹਾਂ ਗੱਲ ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨਾਂ ਦਾ ਗੁੱਸਾ ਇਸ ਕਦਰ ਵਧ ਚੁੱਕਿਆ ਹੈ ਕਿ ਉਹ ਹੁਣ ਕੜਕਦੀਆਂ ਧੁੱਪਾਂ ਤੇ ਮਹਾਂਮਾਰੀ ਦੇ ਦੌਰ ਵਿਚ ਵੀ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋ ਗਏ ਹਨ।

ਇਸ ਦੇ ਚਲਦੇ ਭੁਆਨੀਗੜ੍ਹ ਵਿਚ ਕਿਸਾਨ ਯੂਨੀਅਨ ਨੇ ਸੁਨਾਮ ਭੁਆਨੀਗੜ੍ਹ ਮਾਰਗ ਜਾਮ ਕਰ ਕੇ ਕੇਂਦਰ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਮੰਗਾਂ ਨਾ ਪੂਰੀਆਂ ਹੋਣ ਦੇ ਵਿਰੋਧ ਵਿਚ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਖੇਤੀਬਾੜੀ ਖਰੀਦ ਦਾ ਮੁੱਲ ਤੋੜ ਦਿੱਤਾ ਹੈ ਤੇ ਇਸ ਨਾਲ ਕਿਸਾਨਾਂ ਦਾ ਆਉਣ ਵਾਲੇ ਸਮੇਂ ਵਿਚ ਬਹੁਤ ਵੱਡਾ ਨੁਕਸਾਨ ਹੋਵੇਗਾ।

ਦੇਸ਼ ਨੂੰ ਹੁਣ ਵਪਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 100 ਰੁਪਏ ਤਕ ਪਹੁੰਚ ਚੁੱਕੀ ਹੈ। ਮੋਦੀ ਸਰਕਾਰ ਨੇ ਹੁਣ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹਨ ਸਗੋਂ ਵਪਾਰੀਆਂ ਦਾ ਪ੍ਰਧਾਨ ਮੰਤਰੀ ਹਾਂ ਤੇ ਉਹ ਅਡਾਨੀਆਂ ਦੇ ਪ੍ਰਧਾਨ ਮੰਤਰੀ ਹਨ। ਮੱਕੀ ਦੀ ਫ਼ਸਲ ਦੀ ਕੀਮਤ 600 ਕੁਆਇੰਟਲ ਹੈ, ਇਸ ਫ਼ਸਲ ਨੂੰ ਠੇਡੇ ਮਾਰੇ ਜਾ ਰਹੇ ਹਨ ਤੇ ਇਸ ਦਾ ਬਣਦਾ ਮੁੱਲ ਨਹੀਂ ਪੈ ਰਿਹਾ।

ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਿਕਲ ਕੇ ਸਰਕਾਰ ਦੇ ਇਸ ਫ਼ੈਸਲੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਕਿਸਾਨਾਂ ਨੇ ਬਿਜਲੀ ਵੀ ਡੰਡੇ ਦੇ ਜ਼ੋਰ ਤੇ ਲਈ ਹੈ ਇਸ ਨੂੰ ਪਹਿਲਾਂ ਵੀ ਸੁਖਬੀਰ ਬਾਦਲ ਨੇ ਭੰਗ ਕਰ ਦਿੱਤੀ ਸੀ। ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਕਿਸਾਨਾਂ ਤੇ ਬਿੱਲ ਲਾਗੂ ਕਰ ਦਿੱਤੇ ਸਨ। ਉੱਥੇ ਹੀ ਕਿਸਾਨਾਂ ਨੇ ਦਸਿਆ ਕਿ 30 ਤਰੀਕ ਨੂੰ ਐਸਡੀਐਮ ਦਫ਼ਤਰ ਭਵਾਨੀਗੜ੍ਹ ਇਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂ ਕਿ ਸਰਕਾਰ ਕੋਰੋਨਾ ਵਾਇਰਸ ਦੀ ਆੜ ਵਿਚ ਨਵੇਂ ਆਰਡੀਨੈਂਸ ਲੈ ਕੇ ਆ ਰਹੀ ਹੈ।

ਇਸ ਦੇ ਨਾਲ ਹੀ ਸਬਜ਼ੀਆਂ ਦੇ ਮੁੱਲ ਵਿਚ ਵੀ ਭਾਰੀ ਨੁਕਸਾਨ ਹੋਇਆ ਤੇ ਜ਼ਰੂਰੀ ਵਸਤਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਡੀਜ਼ਲ-ਪੈਟਰੋਲ ਨੂੰ ਲੈ ਕੇ ਉਹਨਾਂ ਕਿਹਾ ਕਿ ਸਰਕਾਰ ਇਸ ਨੂੰ ਦੁਬਾਰਾ ਅਪਣੇ ਹੱਥ ਵਿਚ ਲਵੇ ਕਿਉਂ ਕਿ ਉਹ ਇਸ ਦਾ ਨਿਯੰਤਰਣ ਗੁਆ ਚੁੱਕੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਉਹ ਇਸ ਨੂੰ ਲੈ ਕੇ ਵੀ ਵੱਡੇ ਪ੍ਰਦਸ਼ਨ ਕਰਨਗੇ।

ਮੋਦੀ ਸਰਕਾਰ ਕਿਸਾਨੀਂ ਨੂੰ ਉਜਾੜਨ ਵਾਸਤੇ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾ ਰਹੀ ਹੈ ਤੇ ਕਿਸਾਨੀਂ ਦਾ ਬੇੜਾ ਹੀ ਮੁੱਧਾ ਮਾਰ ਦਿੱਤਾ ਹੈ। ਦਸ ਦਈਏ ਕਿ ਪਿਛਲੇ ਤਿੰਨ ਮਹੀਨਿਆਂ ਤੋ ਨਿਤਾ ਪ੍ਰਤੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।