ਮਟਰਾਂ ਦੀ ਖੇਤੀ ਲਈ ਇਹ ਹੈ ਸਹੀ ਸਮਾਂ  

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਅਜਿਹੇ ਵਿਚ ਕਿਸਾਨਾਂ ਨੇ ਹੁਣ ਤਕ ਮਟਰ ਦੀ ਬਿਜਾਈ ਨਹੀਂ ਕੀਤੀ ਸੀ।

Expert advice for peas farming in himachal pradesh

ਨਵੀਂ ਦਿੱਲੀ: ਬਰਸਾਤੀ ਮਟਰ ਨੂੰ ਬੀਜਣ ਲਈ ਮੱਧ ਉਚਾਈ ਵਾਲੇ ਕਿਸਾਨਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਮੌਸਮ ਮਟਰ ਦੀ ਬਿਜਾਈ ਲਈ ਉਤਮ ਹੈ। ਭਾਰੀ ਬਰਸਾਤ ਹੋਣ ਕਾਰਨ ਮਿੱਟੀ ਪੂਰੀ ਗਿੱਲੀ ਹੋ ਗਈ ਸੀ ਅਤੇ ਅਜਿਹੇ ਵਿਚ ਮਟਰ ਦੀ ਬਿਜਾਈ ਕਰਨਾ ਨੁਕਸਾਨਦਾਇਕ ਹੋ ਸਕਦਾ ਸੀ। ਅਜਿਹੇ ਵਿਚ ਕਿਸਾਨਾਂ ਨੇ ਹੁਣ ਤਕ ਮਟਰ ਦੀ ਬਿਜਾਈ ਨਹੀਂ ਕੀਤੀ ਸੀ। 

ਇਹਨਾਂ ਦਿਨਾਂ ਵਿਚ ਮਟਰ ਦੀ ਬਿਜਾਈ ਲਈ ਬਹੁਤ ਵਧੀਆ ਮੌਸਮ ਹੈ। ਇਸ ਦੇ ਚਲਦੇ ਮਟਰ ਬੀਜਣ ਨਾਲ ਕੀਟਾਂ ਤੋਂ ਵੀ ਸੁਰੱਖਿਆ ਮਿਲੇਗੀ। ਖੇਤੀ ਵਿਭਾਗ ਦੀ ਮੰਨੀਏ ਤਾਂ ਮਟਰ ਦੀ ਬਿਜਾਈ ਲਈ ਮਿੱਟੀ ਦੀ ਜਾਂਚ ਕਰਨਾ ਜ਼ਰੂਰੀ ਹੈ। ਕਿਸਾਨਾਂ ਨੂੰ ਖੇਤੀ ਵਿਚ ਘਟ ਤੋਂ ਘਟ ਰਸਾਇਣਾਂ ਦਾ ਇਸਤੇਮਾਲ ਕਰਨਾ ਹੋਵੇਗਾ। ਬਰਸਾਤ ਤੋਂ ਬਾਅਦ ਖੇਤਾਂ ਵਿਚ ਵੱਧ ਨਮੀ ਹੋ ਗਈ ਹੈ ਅਤੇ ਰਸਾਇਣਾਂ ਦੇ ਕਾਰਨ ਨਮੀ ਵਿਚ ਕੀਟਾਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। 

ਅਜਿਹੇ ਵਿਚ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਨਾਲ ਹੀ ਬਰਸਾਤੀ ਮਟਰ ਦੀ ਚੰਗੀ ਪੈਦਾਵਾਰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਜਿਹਨਾਂ ਖੇਤਰਾਂ ਵਿਚ ਬਰਸਾਤ ਦੇ ਕਾਰਨ ਮਟਰ ਦੀ ਖੇਤੀ ਨਸ਼ਟ ਹੋ ਗਈ ਸੀ ਉੱਥੇ ਵੀ ਮਟਰ ਦੀ ਬਿਜਾਈ ਕਰ ਸਕਦੇ ਹਨ। ਮਟਰ ਬੀਜ ਨੂੰ ਗੁੜ ਦੇ ਘੋਲ ਵਿਚ ਡੋਬ ਕੇ ਬਿਜਾਈ ਕਰਨ ਨੂੰ ਰਾਇਜੋਬਿਅਮ ਨਾਮ ਦਿੱਤਾ ਗਿਆ ਹੈ। ਖੇਤੀ ਵਿਭਾਗ ਦੀ ਮੰਨੀਏ ਤਾਂ ਇਹ ਪ੍ਰਕਿਰਿਆ ਮਿੱਟੀ ਅਤੇ ਬੀਜ ਲਈ ਫਾਇਦੇਮੰਦ ਹੁੰਦੀ ਹੈ।

ਇਸ ਪ੍ਰਕਿਰਿਆ ਨਾਲ ਕਿਸਾਨਾਂ ਨੂੰ ਵਧ ਪੈਦਾਵਾਰ ਮਿਲ ਸਕਦੀ ਹੈ। ਜੇ ਖੇਤਾਂ ਨੂੰ ਗੋਹੇ ਦੀ ਸਹੀ ਮਾਤਰਾ ਨਾ ਮਿਲੀ ਹੋਵੇ ਤਾਂ ਰਾਈਜੋਬਿਅਮ ਗੋਬਰ ਦੀ ਕਮੀ ਨੂੰ ਵੀ ਦੂਰ ਦਿੰਦਾ ਹੈ। ਬਰਸਾਤੀ ਮਟਰ ਦੀ ਖੇਤੀ ਤਿਆਰ ਕਰਨ ਵਾਲੇ ਕਿਸਾਨਾਂ ਨੂੰ ਪਹਿਲੀ ਮਿੱਟੀ ਦੀ  ਜਾਂਚ ਕਰਵਾਉਣੀ ਹੁੰਦੀ ਹੈ। ਜੇ ਮਿੱਟੀ ਵਿਚ ਟ੍ਰਾਈਕੋਡੂਮਰਾ ਦੀ ਕਮੀ ਪਾਈ ਜਾਂਦੀ ਹੈ ਤਾਂ ਖੇਤਾਂ ਵਿਚ ਗੋਬਰ ਦੇ ਨਾਲ ਟ੍ਰਾਈਕੋਡਮਰਾ ਨੂੰ ਮਿਲਾ ਕੇ ਪਾਉਣਾ ਹੋਵੇਗਾ।

ਜੇ ਮਿੱਟੀ ਸਹੀ ਹੈ ਤਾਂ ਵੱਧ ਅਤੇ ਚੰਗੀ ਫ਼ਸਲ ਵਾਸਤੇ ਰਸਾਇਣ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ। ਜ਼ਿਲ੍ਹਾ ਖੇਤੀ ਅਧਿਕਾਰੀ ਮੋਹਿੰਦਰ ਸਿੰਘ ਭਵਾਨੀ ਦਾ ਕਹਿਣਾ ਹੈ ਕਿ ਇਹਨਾਂ ਦਿਨਾਂ ਵਿਚ ਮਟਰ ਦੀ ਬਿਜਾਈ ਲਈ ਸਹੀ ਸਮਾਂ ਹੈ। ਰਾਈਜੋਬਿਅਮ ਪ੍ਰਕਿਰਿਆ ਦਾ ਇਸਤੇਮਾਲ ਕਰਨਾ ਕਿਸਾਨਾਂ ਲਈ ਲਾਭਕਾਰੀ ਸਿੱਧ ਹੋਵੇਗਾ।

farming News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।